ਪੜਚੋਲ ਕਰੋ
Advertisement
Women Rights : ਸਵੀਮਿੰਗ ਪੂਲ 'ਚ ਬਿਨਾਂ ਕੱਪੜਿਆਂ ਦੇ ਨਹਾ ਸਕਣਗੀਆਂ ਔਰਤਾਂ, ਜਨਤਕ ਥਾਵਾਂ 'ਤੇ ਬ੍ਰੈਸਟਫੀਡ ਦੀ ਵੀ ਦਿੱਤੀ ਇਜਾਜ਼ਤ , ਇਸ ਦੇਸ਼ 'ਚ ਬਣਿਆ ਕਾਨੂੰਨ
Spain Allow Women to swim Public Pools : ਯੂਰਪੀ ਦੇਸ਼ਾਂ ਵਿੱਚ ਮਹਿਲਾਵਾਂ ਨੂੰ ਮਰਦਾਂ ਵਰਗੇ ਅਧਿਕਾਰ ਦੇਣ ਦੀ ਮੁਹਿੰਮ ਚੱਲ ਰਹੀ ਹੈ। ਹੁਣ ਉੱਥੇ ਸਪੇਨ (Spain) ਦੀ ਸਰਕਾਰ ਨੇ ਸਵੀਮਿੰਗ ਪੂਲ 'ਚ (Swimming Pools) ਔਰਤਾਂ ਨੂੰ ਟਾਪਲੈੱਸ ਹੋ ਕੇ ਨਹਾਉਣ ਦੀ
Spain Allow Women to swim Public Pools : ਯੂਰਪੀ ਦੇਸ਼ਾਂ ਵਿੱਚ ਮਹਿਲਾਵਾਂ ਨੂੰ ਮਰਦਾਂ ਵਰਗੇ ਅਧਿਕਾਰ ਦੇਣ ਦੀ ਮੁਹਿੰਮ ਚੱਲ ਰਹੀ ਹੈ। ਹੁਣ ਉੱਥੇ ਸਪੇਨ (Spain) ਦੀ ਸਰਕਾਰ ਨੇ ਸਵੀਮਿੰਗ ਪੂਲ 'ਚ (Swimming Pools) ਔਰਤਾਂ ਨੂੰ ਟਾਪਲੈੱਸ ਹੋ ਕੇ ਨਹਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਕੈਟਾਲੋਨੀਆ ਖੇਤਰ ਦੇ ਸਵੀਮਿੰਗ ਪੂਲ 'ਚ ਮਹਿਲਾਵਾਂ ਬਿਨਾਂ ਕੱਪੜਿਆਂ ਦੇ ਨਹਾ ਸਕਣਗੀਆਂ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਬ੍ਰੈਸਟਫੀਡ (Breastfeeding) ਦੀ ਵੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦੇਈਏ ਕਿ ਹੁਣ ਤੱਕ ਅਮਰੀਕਾ, ਕੈਨੇਡਾ, ਸਵੀਡਨ ਵਿੱਚ ਔਰਤਾਂ ਨੂੰ ਟਾਪਲੈੱਸ ਹੋਣ ਦੀ ਇਜਾਜ਼ਤ ਮਿਲ ਚੁੱਕੀ ਹੈ। ਸਪੇਨ ਵਿੱਚ ਵੀ ਔਰਤਾਂ ਲੰਬੇ ਸਮੇਂ ਤੋਂ ਇਸਦੀ ਮੰਗ ਕਰ ਰਹੀਆਂ ਸਨ। ਇੱਥੇ, 'ਕੈਟਲਾਨ ਸਮਾਨਤਾ ਕਾਨੂੰਨ 2020' ਦੇ ਤਹਿਤ ਔਰਤਾਂ ਨੂੰ ਪਹਿਲਾਂ ਹੀ ਜਨਤਕ ਤੌਰ 'ਤੇ ਟੌਪਲੈੱਸ ਨਹਾਉਣ ਦੀ ਆਜ਼ਾਦੀ ਹੈ, ਹਾਲਾਂਕਿ ਕੁਝ ਸਵਿਮਿੰਗ ਪੂਲ ਦੇ ਮਾਲਕਾਂ ਨੇ ਔਰਤਾਂ ਨੂੰ ਟੌਪਲੈੱਸ ਨਹਾਉਣ ਦੀ ਮਨਾਹੀ ਕੀਤੀ ਸੀ ਅਤੇ ਹੁਣ ਇੱਕ ਕਾਨੂੰਨ ਹੈ ਕਿ ਜੇਕਰ ਕੋਈ ਸਥਾਨਕ ਅਥਾਰਟੀ ਔਰਤਾਂ ਨੂੰ ਟੌਪਲੈੱਸ ਹੋਣ ਤੋਂ ਰੋਕਦੀ ਹੈ ਤਾਂ ਉਨ੍ਹਾਂ ਨੂੰ £430,000 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਜਨਤਕ ਥਾਵਾਂ 'ਤੇ ਬ੍ਰੈਸਟਫੀਡ ਦੀ ਵੀ ਇਜਾਜ਼ਤ
ਬ੍ਰਿਟੇਨ ਦੀ ਮਿਰਰ ਡਾਟ ਕਾਮ ਦੀ ਰਿਪੋਰਟ ਮੁਤਾਬਕ ਸਪੇਨ ਦੀ ਸਰਕਾਰ ਨੇ ਸਥਾਨਕ ਅਥਾਰਟੀ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਔਰਤਾਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਔਰਤਾਂ ਨੂੰ ਟੌਪਲੇਸ ਨਹਾਉਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਔਰਤਾਂ ਨੂੰ ਜਨਤਕ ਸਥਾਨਾਂ 'ਤੇ ਬ੍ਰੈਸਟਫੀਡ ਦੀ ਇਜਾਜ਼ਤ ਦਿੱਤੀ ਗਈ ਹੈ, ਚਾਹੇ ਉਹ ਸਵਿਮਿੰਗ ਪੂਲ ਖੇਤਰ ਹੋਵੇ ਜਾਂ ਕੋਈ ਹੋਰ ਜਨਤਕ ਸਥਾਨ, ਜਿੱਥੇ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਦੇ ਯੋਗ ਹੋਣਗੀਆਂ। ਬ੍ਰੈਸਟਫੀਡ ਦੇਣਾ ਸਪੇਨ ਸਰਕਾਰ ਦੇ ਇਸ ਫੈਸਲੇ ਨੂੰ ਉੱਥੋਂ ਦੇ ਨਾਰੀਵਾਦੀਆਂ ਦੀ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ।
ਨਵੇਂ ਕਾਨੂੰਨ ਵਿੱਚ ਹੈ ਇਹ ਵਿਵਸਥਾ
ਔਰਤਾਂ ਨੇ ਕਿਹਾ ਕਿ ਜੇਕਰ ਪੁਰਸ਼ ਪੂਲ 'ਚ ਟਾਪਲੈੱਸ ਨਹਾਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਅਜਿਹੀ ਛੋਟ ਮਿਲਣੀ ਚਾਹੀਦੀ ਹੈ। ਇਸ ਲਈ ਹੁਣ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਅਤੇ ਸਪੇਨ ਵਿੱਚ ਨਵਾਂ ਕਾਨੂੰਨ ਕਹਿੰਦਾ ਹੈ ਕਿ ਹਰ ਮਨੁੱਖ ਨੂੰ ਆਪਣੇ ਸਰੀਰ 'ਤੇ ਪੂਰਾ ਅਧਿਕਾਰ ਹੈ ਅਤੇ ਉਹ ਕਿਸੇ ਵੀ ਤਰੀਕੇ ਨਾਲ ਨਹਾ ਸਕਦਾ ਹੈ। ਜੋ ਔਰਤਾਂ ਫੁੱਲ ਬਾਡੀ ਸਵਿਮ ਸੂਟ ਪਹਿਨਣਾ ਚਾਹੁੰਦੀਆਂ ਹਨ ਜਾਂ ਜੋ ਬੁਰਕੇ ਦੇ ਨਾਲ 'ਬੁਰਕੀਨੀ' ਭਾਵ ਬਿਕਨੀ ਪਹਿਨਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਵੀ ਇਹ ਛੋਟ ਮਿਲੇਗੀ। ਸਪੇਨ ਦੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਧਿਕਾਰੀ 'ਤੇ ਨਵੇਂ ਕਾਨੂੰਨ ਦੀ ਪਾਲਣਾ ਨਾ ਕਰਨ 'ਤੇ £430,000 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ, ਜੋ ਕਿ ਭਾਰਤੀ ਮੁਦਰਾ ਵਿੱਚ 4.50 ਕਰੋੜ ਰੁਪਏ ਬਣਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement