ਅਮਰੀਕਾ 'ਚ ਪੰਜਾਬੀ ਵਪਾਰੀ ਦੀ ਗੋਲੀਆ ਮਾਰ ਕੇ ਹੱਤਿਆ, ਇਸ ਗੱਲ ਤੋਂ ਚੱਲ ਪਈਆਂ ਗੋਲੀਆਂ
Naveen Singh shot in Chicago: ਨਵੀਨ ਸਿੰਘ ਸੋਮਵਾਰ ਰਾਤ ਨੂੰ 10:30 (US ਸਮਾਂ) 'ਤੇ ਸਟੋਰ ਬੰਦ ਹੋਣ ਦੀ ਤਿਆਰੀ ਕਰ ਰਿਹਾ ਸੀ। ਫਿਰ ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ 'ਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ
Naveen Singh shot in Chicago: ਕਪੂਰਥਲਾ ਦੇ ਇੱਕ ਵਿਅਕਤੀ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ। ਅਮਰੀਕਾ ਦੇ ਸ਼ਿਕਾਗੋ ਵਿੱਚ ਨਵੀਨ ਸਿੰਘ (50) ਦੀ ਅਮਰੀਕੀ ਮੂਲ ਦੇ ਇੱਕ ਕਾਲੇ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ ਵਜੋਂ ਹੋਈ ਹੈ।
ਨਵੀਨ ਸਿੰਘ ਦੇ ਅਮਰੀਕਾ ਵਿੱਚ ਕਈ ਸਟੋਰ ਹਨ ਅਤੇ ਜਿਸ ਥਾਂ ਇਹ ਘਟਨਾ ਵਾਪਰੀ ਉਹ ਨਵੀਨ ਸਿੰਘ ਦੀ ਸ਼ਰਾਬ ਦੀ ਦੁਕਾਨ ਸੀ। ਅਮਰੀਕੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨਡਾਲਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੂਰਤ ਸਿੰਘ ਦਾ ਜਵਾਈ ਸੀ।
ਸੂਰਤ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਪਿਛਲੇ 35 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿ ਰਿਹਾ ਸੀ। ਨਵੀਨ ਇੱਕ ਵਪਾਰੀ ਸੀ ਅਤੇ ਸ਼ਿਕਾਗੋ ਵਿੱਚ ਕਈ ਸਟੋਰਾਂ ਦਾ ਮਾਲਕ ਸੀ।
ਨਵੀਨ ਸਿੰਘ ਸੋਮਵਾਰ ਰਾਤ ਨੂੰ 10:30 (US ਸਮਾਂ) 'ਤੇ ਸਟੋਰ ਬੰਦ ਹੋਣ ਦੀ ਤਿਆਰੀ ਕਰ ਰਿਹਾ ਸੀ। ਫਿਰ ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਲਈ ਸਟੋਰ 'ਤੇ ਆਇਆ। ਇਸ ਦੌਰਾਨ ਅਮਰੀਕੀ ਵਿਅਕਤੀ ਦੀ ਨਵੀਨ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।
ਇਸ ਤੋਂ ਗੁੱਸੇ 'ਚ ਆ ਕੇ ਦੋਸ਼ੀ ਨੇ ਨਵੀਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨਵੀਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਮਰੀਕੀ ਪੁਲਸ ਨੇ ਦੋਸ਼ੀ ਕਾਲੇ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਨਵੀਨ ਦੇ ਉਸ ਸਟੋਰ ਨੂੰ ਵੀ ਸੀਲ ਕਰ ਦਿੱਤਾ ਹੈ ਜਿੱਥੇ ਇਹ ਘਟਨਾ ਵਾਪਰੀ ਸੀ।