ਪੜਚੋਲ ਕਰੋ
(Source: ECI/ABP News)
ਮਾਡਲ ਕੰਦੀਲ ਬਲੋਚ ਦੇ ਕਤਲ ਮਾਮਲੇ ‘ਚ ਭਰਾ ਨੂੰ ਉਮਰ ਕੈਦ
ਪਾਕਿਸਤਾਨ ਦੀ ਮਾਡਲ ਤੇ ਸੋਸ਼ਲ ਮੀਡੀਆ ਸਨਸਨੀ ਰਹੀ ਕੰਦੀਲ ਬਲੋਚ ਕਤਲ ਕਾਂਡ (2016) ਹੋਇਆ ਸੀ। ਇਸ ਮਾਮਲੇ ‘ਚ ਉਸ ਦੇ ਭਰਾ ਵਸੀਮ ਅਜ਼ੀਮ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ‘ਚ ਐਂਟੀ ਆਨਰ ਕੀਲਿੰਗ ਕਾਨੂੰਨ ਮੁਤਾਬਕ ਕਾਤਲ ਨੂੰ ਪੀੜਤ ਪਰਿਵਾਰ ਵੱਲੋਂ ਮਾਫ਼ ਕਰਨ ਤੋਂ ਬਾਅਦ ਵੀ ਮਾਫੀ ਨਹੀਂ ਦਿੱਤੀ ਜਾਂਦੀ।
![ਮਾਡਲ ਕੰਦੀਲ ਬਲੋਚ ਦੇ ਕਤਲ ਮਾਮਲੇ ‘ਚ ਭਰਾ ਨੂੰ ਉਮਰ ਕੈਦ Qandeel Baloch: Brother of murdered social media star jailed ਮਾਡਲ ਕੰਦੀਲ ਬਲੋਚ ਦੇ ਕਤਲ ਮਾਮਲੇ ‘ਚ ਭਰਾ ਨੂੰ ਉਮਰ ਕੈਦ](https://static.abplive.com/wp-content/uploads/sites/5/2019/09/27140154/Qandeel-Baloch.jpg?impolicy=abp_cdn&imwidth=1200&height=675)
ਇਸਲਾਮਾਬਾਦ: ਪਾਕਿਸਤਾਨ ਦੀ ਮਾਡਲ ਤੇ ਸੋਸ਼ਲ ਮੀਡੀਆ ਸਨਸਨੀ ਰਹੀ ਕੰਦੀਲ ਬਲੋਚ ਕਤਲ ਕਾਂਡ (2016) ਹੋਇਆ ਸੀ। ਇਸ ਮਾਮਲੇ ‘ਚ ਉਸ ਦੇ ਭਰਾ ਵਸੀਮ ਅਜ਼ੀਮ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ‘ਚ ਛੇ ਮੁਲਜ਼ਮਾਂ ਨੂੰ ਰਿਹਾਅ ਕੀਤਾ ਗਿਆ ਹੈ। ਇਸ ‘ਚ ਕੰਦੀਲ ਦੇ ਇੱਕ ਹੋਰ ਭਰਾ ਸ਼ਾਹੀਨ ਵੀ ਸ਼ਾਮਲ ਸੀ।
ਜਾਣਕਾਰੀ ਮੁਤਾਬਕ ਪਾਕਿ ‘ਚ ਉਮਰ ਕੈਦ ਦੀ ਸਜ਼ਾ ‘ਚ ਮੁਲਜ਼ਮ ਨੂੰ 25 ਸਾਲ ਜੇਲ੍ਹ ‘ਚ ਕੱਟਣੇ ਪੈਂਦੇ ਹਨ। ਆਪਣੀ ਭੈਣ ਦੇ ਕਤਲ ਦੇ ਮਾਮਲੇ ‘ਚ ਵਸੀਮ ਨੇ ਸ਼ੁਰੂਆਤ ‘ਚ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ ਤੇ ਬਾਅਦ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ। 2016 ਤੋਂ ਹੁਣ ਤਕ ਤਿੰਨ ਸਾਲ ਮਾਮਲੇ ‘ਤੇ ਸੁਣਵਾਈ ਚੱਲ ਰਹੀ ਸੀ ਜਿਸ ‘ਚ ਹੁਣ ਫੈਸਲਾ ਆਇਆ ਹੈ।
ਇਸ ਤੋਂ ਪਹਿਲਾਂ ਕੰਦੀਲ ਬਲੋਚ ਦੇ ਪਿਤਾ ਨੇ ਆਪਣੇ ਬੇਟੇ ਨੂੰ ਮਾਫ਼ ਕਰਨ ਦੀ ਕੋਰਟ ਅੱਗੇ ਗੁਹਾਰ ਲਾਈ ਸੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ। ਪਾਕਿਸਤਾਨ ‘ਚ ਐਂਟੀ ਆਨਰ ਕੀਲਿੰਗ ਕਾਨੂੰਨ ਮੁਤਾਬਕ ਕਾਤਲ ਨੂੰ ਪੀੜਤ ਪਰਿਵਾਰ ਵੱਲੋਂ ਮਾਫ਼ ਕਰਨ ਤੋਂ ਬਾਅਦ ਵੀ ਮਾਫੀ ਨਹੀਂ ਦਿੱਤੀ ਜਾਂਦੀ।
![ਮਾਡਲ ਕੰਦੀਲ ਬਲੋਚ ਦੇ ਕਤਲ ਮਾਮਲੇ ‘ਚ ਭਰਾ ਨੂੰ ਉਮਰ ਕੈਦ](https://static.abplive.com/wp-content/uploads/sites/5/2019/09/27140146/Qandeel-Baloch-BROTHER.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)