Moscow Terror Attack: ਮਾਸਕੋ ਅੱਤਵਾਦੀ ਹਮਲੇ 'ਚ ਰੂਸ ਨੇ ਚਾਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Moscow Terror Attack: ਮਾਸਕੋ 'ਚ ਕੰਸਰਟ ਦੇ ਦੌਰਾਨ ਹੋਏ ਅੱਤਵਾਦੀ ਹਮਲੇ ਦੇ ਸਬੰਧ 'ਚ ਰੂਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Moscow Terror Attack: ਮਾਸਕੋ 'ਚ ਕੰਸਰਟ ਦੇ ਦੌਰਾਨ ਹੋਏ ਅੱਤਵਾਦੀ ਹਮਲੇ ਦੇ ਸਬੰਧ 'ਚ ਰੂਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਊਜ਼ ਏਜੰਸੀ ਤਾਸ ਮੁਤਾਬਕ ਇਨ੍ਹਾਂ ਲੋਕਾਂ 'ਤੇ ਮਾਸਕੋ ਅੱਤਵਾਦੀ ਹਮਲੇ 'ਚ ਮਾਰੇ ਗਏ ਕਰੀਬ 137 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ।
ਇਨ੍ਹਾਂ ਲੋਕਾਂ 'ਤੇ ਮਾਸਕੋ ਦੀ ਬਾਸਮਾਨੀ ਅਦਾਲਤ 'ਚ ਮੁਕੱਦਮਾ ਚਲਾਇਆ ਗਿਆ। ਸ਼ੱਕੀਆਂ ਦੀ ਪਛਾਣ ਦਲੇਰਦਜੋਨ ਮਿਰਜ਼ਾਯੇਵ, ਸਈਦਾਕ੍ਰਾਮੀ, ਸ਼ਮਸੀਦੀਨ ਫਰੀਦੁਨੀ ਅਤੇ ਮੁਹੰਮਦਸੋਬੀਰ ਫੈਜ਼ੋਵ ਵਜੋਂ ਹੋਈ ਹੈ।
ਮਾਸਕੋ ਅੱਤਵਾਦੀ ਹਮਲੇ ਵਿਚ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤੇ ਗਏ ਚਾਰ ਲੋਕਾਂ ਵਿਚੋਂ ਇਕ ਫੈਜ਼ੋਵ ਨੇ ਹਮਲੇ ਦਾ ਵੀਡੀਓ ਬਣਾਇਆ ਸੀ। ਨਿਊਜ਼ ਏਜੰਸੀ ਤਾਸ ਮੁਤਾਬਕ ਸਾਰੇ ਮੁਲਜ਼ਮਾਂ ਨੂੰ 22 ਮਈ ਤੱਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Billionaires in India: ਭਾਰਤ 'ਚ ਤੇਜ਼ੀ ਨਾਲ ਵਧ ਰਹੀ ਅਰਬਪਤੀਆਂ ਦੀ ਗਿਣਤੀ, ਚੀਨ, ਬ੍ਰਿਟੇਨ ਤੇ ਯੂਰਪ ਦਾ ਬੁਰਾ ਹਾਲ
ਮਾਸਕੋ ਅੱਤਵਾਦੀ ਹਮਲੇ ਵਿੱਚ ਸ਼ਾਮਲ ਸਨ ਤਜਾਕਿਸਤਾਨ ਦੇ ਨਾਗਰਿਕ
ਇਸ ਤੋਂ ਪਹਿਲਾਂ TASS ਦੇ ਪੱਤਰਕਾਰ ਨੇ ਦੱਸਿਆ ਸੀ ਕਿ ਜਿਨ੍ਹਾਂ ਲੋਕਾਂ 'ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਗਿਆ ਹੈ, ਉਨ੍ਹਾਂ 'ਚੋਂ ਇਕ ਨਾਗਰਿਕ ਤਾਜਿਕਸਤਾਨ ਦਾ ਹੈ। ਇਹ ਚਾਰੇ ਸਾਬਕਾ ਸੋਵੀਅਤ ਗਣਰਾਜ ਤਾਜਿਕਸਤਾਨ ਦੇ ਰਹਿਣ ਵਾਲੇ ਹਨ ਅਤੇ ਰੂਸ 'ਚ ਅਸਥਾਈ ਤੌਰ 'ਤੇ ਜਾਂ ਵੀਜ਼ਾ ਖਤਮ ਹੋਣ ਤੋਂ ਬਾਅਦ ਰਹਿ ਰਹੇ ਸਨ।
ਤਾਸ ਦੀ ਖ਼ਬਰ ਮੁਤਾਬਕ ਹਮਲੇ ਵਿਚ ਸ਼ਾਮਲ ਕੁੱਲ 11 ਲੋਕਾਂ ਨੂੰ ਫੜਿਆ ਗਿਆ ਹੈ, ਜਿਨ੍ਹਾਂ ਵਿਚ ਚਾਰ ਸ਼ੱਕੀ ਹਮਲਾਵਰ ਵੀ ਸ਼ਾਮਲ ਹਨ ਜੋ ਯੂਕਰੇਨ ਦੀ ਸਰਹੱਦ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਯੂਕਰੇਨ ਨੇ ਹਮਲਾਵਰਾਂ ਲਈ ਸਰਹੱਦ ਪਾਰ ਕਰਨ ਲਈ ਇੱਕ ਰਸਤਾ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: Mobile Sim card Rules: ਜੇਲ੍ਹ ਦੀ ਹਵਾ ਖਵਾ ਸਕਦਾ ਮੋਬਾਈਲ ਦਾ ਸਿਮ ਕਾਰਡ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀਆਂ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।