(Source: ECI/ABP News/ABP Majha)
Russia-Ukraine War : ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਹਰਕਤ 'ਚ ਆਇਆ ਜਰਮਨੀ, ਚੁੱਕੇ ਇਹ ਵੱਡੇ ਕਦਮ
Russia Ukraine crisis : ਜਰਮਨ ਚਾਂਸਲਰ ਓਲਾਫ ਸ਼ੁਲਟਜ਼ ਨੇ ਕਿਹਾ ਕਿ ਯੂਕਰੇਨ 'ਤੇ ਰੂਸੀ ਹਮਲਾ ਇਕ ਮਹੱਤਵਪੂਰਨ ਘਟਨਾ ਹੈ। ਇਹ ਸਾਡੀ ਜੰਗ ਤੋਂ ਬਾਅਦ ਦੀ ਪ੍ਰਣਾਲੀ ਨੂੰ ਖਤਰਾ ਪੈਦਾ ਕਰਦਾ ਹੈ।
Russia-Ukraine War : ਜਰਮਨੀ ਦੀ ਸਰਕਾਰ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਉਸਨੇ ਯੂਕਰੇਨ ਨੂੰ ਐਂਟੀ-ਟੈਂਕ ਹਥਿਆਰ ਭੇਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਰੂਸ ਦੀ "ਸਵਿਫਟ" ਬੈਂਕਿੰਗ ਪ੍ਰਣਾਲੀ 'ਤੇ ਕੁਝ ਪਾਬੰਦੀਆਂ ਦਾ ਸਮਰਥਨ ਕੀਤਾ ਹੈ। ਜਰਮਨੀ ਦੇ ਆਰਥਿਕ ਅਤੇ ਜਲਵਾਯੂ ਮੰਤਰਾਲੇ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਨੀਦਰਲੈਂਡ ਨੂੰ ਯੂਕਰੇਨ 'ਚ 400 ਜਰਮਨ-ਨਿਰਮਿਤ ਐਂਟੀ-ਟੈਂਕ ਹਥਿਆਰ ਭੇਜਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।
ਜਰਮਨ ਚਾਂਸਲਰ ਓਲਾਫ ਸ਼ੁਲਟਜ਼ ਨੇ ਕਿਹਾ ਕਿ ਯੂਕਰੇਨ 'ਤੇ ਰੂਸੀ ਹਮਲਾ ਇਕ ਮਹੱਤਵਪੂਰਨ ਘਟਨਾ ਹੈ। ਇਹ ਸਾਡੀ ਜੰਗ ਤੋਂ ਬਾਅਦ ਦੀ ਪ੍ਰਣਾਲੀ ਨੂੰ ਖਤਰਾ ਪੈਦਾ ਕਰਦਾ ਹੈ। ਇਸ ਸਥਿਤੀ ਵਿੱਚ ਵਲਾਦੀਮੀਰ ਪੁਤਿਨ ਦੀਆਂ ਹਮਲਾਵਰ ਤਾਕਤਾਂ ਨਾਲ ਲੜਨ ਵਿੱਚ ਯੂਕੇ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ।
Germany says it will send 1,000 anti-tank weapons, 500 'Stinger' surface-to-air missiles to Ukraine, reports AFP News Agency
— ANI (@ANI) February 26, 2022
ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐਨਆਈ ਨੇ ਹੋਰ ਨਿਊਜ਼ ਏਜੰਸੀ ਏਐਫਪੀ ਨਿਊਜ਼ ਦੇ ਹਵਾਲੇ ਨਾਲ ਕਿਹਾ ਕਿ ਜਰਮਨੀ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ 1,000 ਐਂਟੀ-ਟੈਂਕ ਹਥਿਆਰ, 500 'ਸਟਿੰਗਰ' ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਭੇਜੇਗਾ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਰਮਨੀ ਰੂਸੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਵੇਗਾ।
ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਨਾਲ ਲੜਨ ਦਾ ਵਾਅਦਾ ਕੀਤਾ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰਾਜਧਾਨੀ ਕੀਵ ਤੋਂ ਬਾਹਰ ਜਾਣ ਦੀ ਅਮਰੀਕਾ ਦੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਹੈ ਕਿ ਉਨ੍ਹਾਂ ਨੂੰ ਲੜਨ ਲਈ ਗੋਲਾ ਬਾਰੂਦ ਦੀ ਲੋੜ ਹੈ ਨਾ ਕਿ "ਉਥੋਂ ਜਾਣ ਲਈ ਵਾਹਨਾਂ ਤੇ ਹਥਿਆਰਾਂ ਦੀ ਜ਼ਰੂਰਤ ਹੈ। ਜ਼ੇਲੇਂਸਕੀ ਨੇ ਵੀ ਆਪਣੇ ਦੇਸ਼ ਨੂੰ ਰੂਸ ਦੇ ਹਮਲੇ ਤੋਂ ਬਚਾਉਣ ਲਈ ਲੜਨ ਦਾ ਸੰਕਲਪ ਲਿਆ।
ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਨੂੰ ਦੱਸਿਆ ਕਿ ਰਾਜਧਾਨੀ ਅਜੇ ਵੀ ਉਨ੍ਹਾਂ ਦੇ ਕੰਟਰੋਲ 'ਚ ਹੈ ਤੇ ਦੇਸ਼ ਦੀਆਂ ਫੌਜਾਂ ਨੇ ਦੁਸ਼ਮਣ ਫੌਜਾਂ ਨੂੰ ਸਫਲਤਾਪੂਰਵਕ ਜਵਾਬ ਦਿੱਤਾ ਹੈ। ਬ੍ਰਿਟੇਨ 'ਚ ਯੂਕਰੇਨ ਦੇ ਦੂਤਾਵਾਸ ਮੁਤਾਬਕ ਜ਼ੇਲੇਨਸਕੀ ਨੇ ਅਮਰੀਕਾ ਨੂੰ ਕਿਹਾ ਕਿ ਇੱਥੇ ਲੜਾਈ ਹੋ ਰਹੀ ਹੈ। ਮੈਨੂੰ ਗੋਲਾ-ਬਾਰੂਦ ਚਾਹੀਦਾ ਹੈ, ਸਲਾਹ ਨਹੀਂ..."
ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਜਾਅਲੀ ਖ਼ਬਰਾਂ 'ਤੇ ਧਿਆਨ ਨਾ ਦੇਣ ਅਤੇ ਉਹ ਅਜੇ ਵੀ ਕੀਵ ਵਿੱਚ ਹਨ। ਉਸਨੇ ਕਿਹਾ ਕਿ ਮੈਂ ਇੱਥੇ ਹਾਂ। ਅਸੀਂ ਹਥਿਆਰ ਨਹੀਂ ਰੱਖੇ ਹਨ।
ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ ਕਿਉਂਕਿ ਸੱਚ ਸਾਡਾ ਹਥਿਆਰ ਹੈ ਅਤੇ ਸਾਡਾ ਸੱਚ ਇਹ ਹੈ ਕਿ ਇਹ ਸਾਡੀ ਧਰਤੀ, ਸਾਡਾ ਦੇਸ਼, ਸਾਡੇ ਬੱਚੇ ਹਨ ਅਤੇ ਅਸੀਂ ਇਨ੍ਹਾਂ ਸਾਰਿਆਂ ਦੀ ਰੱਖਿਆ ਕਰਾਂਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਕਿਹਾ ਕਿ ਜ਼ੇਲੇਂਸਕੀ ਰੂਸ ਦਾ ਮੁੱਖ ਨਿਸ਼ਾਨਾ ਹਨ।