Russia-Ukraine War Live Updates: ਖਾਰਕੀਵ 'ਚ ਰਹਿ ਰਹੇ ਭਾਰਤੀਆਂ ਲਈ ਨਵੀਂ ਐਡਵਾਈਜ਼ਰੀ ਜਾਰੀ - ਦੂਤਾਵਾਸ 'ਚ ਦਿਓ ਆਪਣੀ ਜਾਣਕਾਰੀ
Russia Ukraine War 8th Day Live: ਰੂਸ-ਯੂਕਰੇਨ ਅੱਠ ਦਿਨਾਂ ਤੋਂ ਚੱਲ ਰਹੀ ਭਿਆਨਕ ਲੜਾਈ ਦੇ ਵਿਚਕਾਰ ਅੱਜ ਦੂਜੇ ਦੌਰ ਦੀ ਗੱਲਬਾਤ ਕਰ ਸਕਦੇ ਹਨ। ਰੂਸੀ ਵਫ਼ਦ ਗੱਲਬਾਤ ਲਈ ਬੇਲਾਰੂਸ-ਪੋਲੈਂਡ ਸਰਹੱਦ 'ਤੇ ਪਹੁੰਚ ਗਿਆ ਹੈ।
LIVE
Background
Russia-Ukraine Live Updates : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੂਰੀ ਦੁਨੀਆ ਤਣਾਅ 'ਚ ਹੈ। ਦੋਹਾਂ ਦੇਸ਼ਾਂ ਵਿਚਾਲੇ ਲਗਭਗ ਇਕ ਹਫਤੇ ਤੋਂ ਜੰਗ ਚੱਲ ਰਹੀ ਹੈ। ਸੈਂਕੜੇ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਹਰ ਪਾਸੇ ਧਮਾਕੇ ਹੋ ਰਹੇ ਹਨ। ਅਜਿਹੇ 'ਚ ਹੁਣ ਦੋਵੇਂ ਦੇਸ਼ ਇਕ ਵਾਰ ਫਿਰ ਗੱਲਬਾਤ ਦੀ ਮੇਜ਼ 'ਤੇ ਬੈਠਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਚੁੱਕੀ ਹੈ, ਜਿਸ 'ਚ ਕੁਝ ਮੁੱਦਿਆਂ 'ਤੇ ਚਰਚਾ ਕਰਨ ਤੋਂ ਬਾਅਦ ਦੁਬਾਰਾ ਮਿਲਣ 'ਤੇ ਸਹਿਮਤੀ ਬਣੀ ਸੀ। ਹੁਣ ਅੱਜ ਫਿਰ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਮੁਲਾਕਾਤ ਹੋਣ ਜਾ ਰਹੀ ਹੈ। ਇਹ ਮੀਟਿੰਗ ਬੇਲਾਰੂਸ ਵਿੱਚ ਹੋਵੇਗੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਕ ਚੋਟੀ ਦੇ ਸਹਿਯੋਗੀ ਨੇ ਕਿਹਾ ਹੈ ਕਿ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਲਈ ਯੂਕਰੇਨ ਦਾ ਇਕ ਵਫਦ ਬੇਲਾਰੂਸ ਆ ਰਿਹਾ ਹੈ। ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੇਡਿੰਸਕੀ ਨੇ ਬੁੱਧਵਾਰ ਸ਼ਾਮ ਨੂੰ ਪੱਤਰਕਾਰਾਂ ਨੂੰ ਕਿਹਾ, "ਜਿੱਥੋਂ ਤੱਕ ਮੈਨੂੰ ਪਤਾ ਹੈ, ਯੂਕਰੇਨੀ ਵਫ਼ਦ ਕੀਵ ਛੱਡ ਗਿਆ ਹੈ ਅਤੇ ਆਪਣੇ ਰਸਤੇ 'ਤੇ ਹੈ। ਅਸੀਂ ਕੱਲ੍ਹ (ਵੀਰਵਾਰ) ਗੱਲਬਾਤ ਦੀ ਉਡੀਕ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਬੇਲਾਰੂਸ ਖੇਤਰ ਵਿੱਚ ਗੱਲਬਾਤ ਕਰਨ ਲਈ ਸਹਿਮਤ ਹੋ ਗਈਆਂ ਹਨ। ਉਸੇ ਸਮੇਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਨੇ ਐਸੋਸੀਏਟਡ ਪ੍ਰੈਸ ਨੂੰ ਵਫਦ ਦੇ ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪਹੁੰਚਣ ਦਾ ਸਮਾਂ ਨਹੀਂ ਦਿੱਤਾ ਗਿਆ। ਪਰ ਫਿਲਹਾਲ ਮੀਟਿੰਗ ਅੱਜ ਹੋਣੀ ਤੈਅ ਹੈ।
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਥਿਆਰਬੰਦ ਬਲ ਯੂਕਰੇਨੀ ਸ਼ਹਿਰ ਖਾਰਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਭਾਰਤ ਵਿੱਚ ਰੂਸੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਰੂਸੀ ਰੱਖਿਆ ਮੰਤਰਾਲੇ ਦੀ ਬ੍ਰੀਫਿੰਗ ਦੇ ਵੇਰਵੇ ਸਾਂਝੇ ਕੀਤੇ। ਮਾਸਕੋ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਰੱਖਿਆ ਮੰਤਰਾਲੇ ਨੇ ਇਹ ਵੀ ਇਲਜ਼ਾਮ ਲਾਇਆ ਕਿ ਯੂਕਰੇਨ ਦੇ ਅਧਿਕਾਰੀ ਬੇਲਗੋਰੋਡ ਜਾਣ ਦੀ ਇੱਛਾ ਦੇ ਵਿਰੁੱਧ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਰਹੇ ਹਨ।
Russia Ukraine War: ਪੀਐਮ ਮੋਦੀ ਦੀ ਪੁਤਿਨ ਨਾਲ ਗੱਲ ਕਰਨ ਤੋਂ ਬਾਅਦ ਰੂਸ ਨੇ ਚੁੱਕਿਆ ਇਹ ਕਦਮ
ਯੁੱਧ ਪ੍ਰਭਾਵਿਤ ਯੂਕਰੇਨ ਦੇ ਖਾਰਕਿਵ ਅਤੇ ਸੁਮੀ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਲਈ 130 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਰੂਸ ਦੇ ਇੱਕ ਟੌਪ ਦੇ ਫੌਜੀ ਜਨਰਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸੀ ਰਾਸ਼ਟਰੀ ਰੱਖਿਆ ਨਿਯੰਤਰਣ ਕੇਂਦਰ ਦੇ ਮੁਖੀ ਕਰਨਲ-ਜਨਰਲ ਮਿਖਾਇਲ ਮਿਜ਼ਿਨਸੇਵ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੁੱਧਵਾਰ ਨੂੰ ਗੱਲਬਾਤ ਕਰਨ ਅਤੇ ਯੂਕਰੇਨ ਦੇ ਸੰਘਰਸ਼ ਪ੍ਰਭਾਵਿਤ ਖੇਤਰਾਂ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ।
Russia-Ukraine War: ਕਵਾਡ ਮੀਟਿੰਗ ਵਿੱਚ ਸ਼ਾਮਲ ਹੋਏ ਮੋਦੀ ਅਤੇ ਬਾਈਡਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਨਾਲ ਕਵਾਡ ਨੇਤਾਵਾਂ ਦੀ ਬੈਠਕ ਵਿੱਚ ਹਿੱਸਾ ਲਿਆ। ਕਵਾਡ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਵਾਸ਼ਿੰਗਟਨ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸੀ।
Ukraine Russia War: ਮੈਕਰੋਨ ਨਾਲ ਰੂਸੀ ਰਾਸ਼ਟਰਪਤੀ ਦੀ ਗੱਲ
ਪੁਤਿਨ ਨੇ ਮੈਕਰੋਨ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਯੂਕਰੇਨ ਨੂੰ ਨਿਰਪੱਖ ਰਾਜ ਬਣਾਉਣਾ ਹੈ। ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਆਪਣਾ ਕੰਮ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਉਸਦਾ ਟੀਚਾ ਪੂਰਾ ਨਹੀਂ ਹੋ ਜਾਂਦਾ। ਪੁਤਿਨ ਨੇ ਕਿਹਾ ਕਿ ਸਥਿਤੀ ਜੋ ਵੀ ਹੋਵੇ, ਉਹ ਯੂਕਰੇਨ ਨੂੰ ਨਿਰਪੱਖ ਰਾਜ ਬਣਾ ਕੇ ਹੀ ਦਮ ਲੈਣਗੇ। ਇਸ ਦੌਰਾਨ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਕਿਹਾ ਕਿ ਅਸੀਂ ਯੂਕਰੇਨ ਦੀ ਬਹੁਤ ਮਦਦ ਕਰ ਰਹੇ ਹਾਂ। ਯੂਰਪ ਦੇ ਸਾਰੇ ਦੇਸ਼ਾਂ ਨੇ ਯੂਕਰੇਨ ਨੂੰ ਮਨੁੱਖੀ ਮਦਦ ਤੋਂ ਇਲਾਵਾ ਸਾਜ਼ੋ-ਸਾਮਾਨ, ਹਥਿਆਰ ਭੇਜਣ ਦਾ ਫੈਸਲਾ ਕੀਤਾ ਹੈ। ਅਸੀਂ ਬਹੁਤ ਸਾਰਾ ਰਾਜਨੀਤਿਕ ਸਮਰਥਨ ਵੀ ਪ੍ਰਦਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਿਕਾਰਡ ਸਮੇਂ 'ਚ ਅਸੀਂ ਰੂਸ, ਇਸ ਦੀਆਂ ਬੈਂਕਿੰਗ ਸੰਸਥਾਵਾਂ 'ਤੇ ਬੇਮਿਸਾਲ ਪਾਬੰਦੀਆਂ ਲਗਾਈਆਂ ਹਨ।
Russia-Ukraine: ਕੀਵ ਹਵਾਈ ਅੱਡੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੜਿਆ
ਯੂਕਰੇਨ ਦੀ ਫੌਜ ਨੇ ਗਲਤੀ ਨਾਲ ਆਪਣੇ ਹੀ ਜਹਾਜ਼ ਨੂੰ ਗੋਲੀ ਮਾਰ ਦਿੱਤੀ ਹੈ। ਕੀਵ ਹਵਾਈ ਅੱਡੇ 'ਤੇ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਸੜ ਗਿਆ।
Russia-Ukraine Update: ਭਾਰਤ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ
ਭਾਰਤ ਸਰਕਾਰ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀਆਂ ਨੂੰ ਆਪਣੀ ਸੂਚਨਾ ਤੁਰੰਤ ਦੂਤਾਵਾਸ ਨੂੰ ਦੇਣ ਲਈ ਕਿਹਾ ਗਿਆ ਹੈ। ਇਹ ਐਡਵਾਈਜ਼ਰੀ ਖਾਰਕਿਵ ਵਿੱਚ ਰਹਿ ਰਹੇ ਭਾਰਤੀਆਂ ਲਈ ਹੈ।