Russia-Ukraine war Live Updates: ਰੂਸੀ ਫੌਜ ਨੇ ਪੱਛਮੀ ਯੂਕਰੇਨ ਦੇ Lviv ਏਅਰਪੋਰਟ ਖੇਤਰ 'ਤੇ ਕੀਤਾ ਹਮਲਾ
ਰੂਸ ਅਤੇ ਯੂਕਰੇਨ ਵਿਚਾਲੇ ਜੰਗ 23ਵੇਂ ਦਿਨ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਰੋਕਣ ਦੀਆਂ ਗੱਲਾਂ ਦਾ ਅਜੇ ਤੱਕ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਰੂਸ ਦਾ ਹਮਲਾਵਰ ਰਵੱਈਆ ਜਾਰੀ ਹੈ।
LIVE
Background
ਰਿਪੋਰਟ ਮੁਤਾਬਕ ਰੂਸ ਨੇ ਮਾਰੀਉਪੋਲ ਸ਼ਹਿਰ ਦੇ ਨੇੜੇ ਇੱਕ ਥੀਏਟਰ 'ਤੇ ਹਵਾਈ ਹਮਲਾ ਕੀਤਾ ਹੈ। ਇੱਥੇ ਇੱਕ ਥੀਏਟਰ 'ਤੇ ਬੰਬ ਸੁੱਟਿਆ ਗਿਆ ਸੀ। ਇਸ ਥੀਏਟਰ ਵਿੱਚ ਲਗਭਗ 1000 ਲੋਕਾਂ ਨੇ ਸ਼ਰਨ ਲਈ ਸੀ। ਬੰਬ ਧਮਾਕੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮਲਬੇ ਵਿੱਚ ਦੱਬ ਗਏ। ਇਸ ਹਮਲੇ 'ਚ 21 ਲੋਕਾਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖ਼ਬਰ ਹੈ।
ਰੂਸ ਨੇ ਹਮਲਾ ਰੋਕਣ ਤੋਂ ਕੀਤਾ ਇਨਕਾਰ
ਇਸ ਦੇ ਨਾਲ ਹੀ ਰੂਸ ਨੇ ਯੂਕਰੇਨ 'ਤੇ ਫੌਜੀ ਹਮਲਿਆਂ ਨੂੰ ਰੋਕਣ ਦੇ ਅੰਤਰਰਾਸ਼ਟਰੀ ਅਦਾਲਤ ਦੇ ਆਦੇਸ਼ ਨੂੰ ਵੀ ਰੱਦ ਕਰ ਦਿੱਤਾ ਹੈ। ਵੀਰਵਾਰ ਨੂੰ ਰੂਸ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਅਦਾਲਤ ਨੇ ਬੁੱਧਵਾਰ ਨੂੰ ਇੱਕ ਆਦੇਸ਼ ਦਿੱਤਾ, ਜਿਸ ਵਿੱਚ ਰੂਸ ਨੂੰ ਯੂਕਰੇਨ ਵਿੱਚ ਆਪਣੇ ਹਮਲੇ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਸੀ।
ਰੂਸੀ ਫੌਜਾਂ ਨੇ 22ਵੇਂ ਦਿਨ ਵੀ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਬੰਬਬਾਰੀ ਕੀਤੀ। ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕਈ ਇਮਾਰਤਾਂ 'ਤੇ ਵੀ ਬੰਬ ਸੁੱਟੇ ਗਏ, ਜਿਸ ਨਾਲ ਉਹ ਤਬਾਹ ਹੋ ਗਏ। ਇਨ੍ਹਾਂ ਰੂਸੀ ਹਮਲਿਆਂ ਵਿੱਚ ਕਈ ਨਾਗਰਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।
Russia Ukraine War LIVE Updates: ਯੂਕਰੇਨ ਵਿੱਚ ਹੁਣ ਤੱਕ ਘੱਟੋ-ਘੱਟ 816 ਨਾਗਰਿਕਾਂ ਦੀ ਮੌਤ
ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (OHCHR) ਦੇ ਦਫਤਰ ਨੇ ਕਿਹਾ ਹੈ ਕਿ 24 ਫਰਵਰੀ ਨੂੰ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 816 ਨਾਗਰਿਕ ਮਾਰੇ ਗਏ ਹਨ ਅਤੇ 1333 ਜ਼ਖਮੀ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਰੂਸੀ ਬੰਬ ਧਮਾਕਿਆਂ, ਰਾਕੇਟ ਹਮਲਿਆਂ ਅਤੇ ਹਵਾਈ ਹਮਲਿਆਂ ਵਿੱਚ ਜ਼ਿਆਦਾਤਰ ਲੋਕ ਮਾਰੇ ਗਏ।
Russia Ukraine War: ਕੀਵ ਵਿੱਚ ਰੂਸੀ ਬੰਬਾਰੀ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ 'ਚ ਤਬਾਹੀ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਕਤੀਸ਼ਾਲੀ ਰੂਸ ਨੇ ਯੂਕਰੇਨ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਲੱਖਾਂ ਲੋਕ ਭੱਜਣ ਲਈ ਮਜ਼ਬੂਰ ਹੋਏ ਹਨ ਅਤੇ ਬਚੇ ਹੋਏ ਲੋਕ ਬੰਕਰਾਂ ਅਤੇ ਸੁਰੱਖਿਅਤ ਥਾਵਾਂ 'ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਯੂਕਰੇਨ ਦੇ ਵੱਡੇ ਸ਼ਹਿਰਾਂ 'ਤੇ ਲਗਾਤਾਰ ਬੰਬਾਰੀ ਅਤੇ ਗੋਲੀਬਾਰੀ ਹੋ ਰਹੀ ਹੈ। ਇਸ ਦੌਰਾਨ ਸੰਕਟਗ੍ਰਸਤ ਦੇਸ਼ ਦੀ ਰਾਜਧਾਨੀ ਕੀਵ ਤੋਂ ਆਈਆਂ ਤਸਵੀਰਾਂ ਇਸ ਦ੍ਰਿਸ਼ ਨੂੰ ਬਿਆਨ ਕਰਨ ਲਈ ਕਾਫੀ ਹਨ।
Russia Ukraine War: ਯੂਕਰੇਨ ਦੇ ਲਵੀਵ 'ਤੇ ਰੂਸੀ ਹਵਾਈ ਹਮਲੇ, ਫੌਜੀ ਜਹਾਜ਼ਾਂ ਦੀ ਮੁਰੰਮਤ ਫੈਕਟਰੀ 'ਤੇ ਮਿਜ਼ਾਈਲਾਂ ਦਾਗੀਆਂ
ਲਵੀਵ ਦੇ ਮੇਅਰ ਆਂਦਰੇ ਸਦੋਵੀ ਨੇ ਸ਼ੁੱਕਰਵਾਰ ਨੂੰ ਟੈਲੀਗ੍ਰਾਮ 'ਤੇ ਕਿਹਾ ਕਿ ਫੌਜੀ ਜਹਾਜ਼ਾਂ ਦੀ ਮੁਰੰਮਤ ਕਰਨ ਵਾਲੀ ਫੈਕਟਰੀ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਨਾਲ ਬੱਸਾਂ ਦੀ ਮੁਰੰਮਤ ਕਰਨ ਵਾਲੀ ਫੈਕਟਰੀ ਨੂੰ ਨੁਕਸਾਨ ਪਹੁੰਚਿਆ ਹੈ ਪਰ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਪਹਿਲਾਂ ਹੀ ਫੈਕਟਰੀ ਬੰਦ ਕਰ ਦਿੱਤੀ ਗਈ ਸੀ।
Russia Ukraine War LIVE Updates: ਮਾਰੀਉਪੋਲ 'ਚ ਥੀਏਟਰ ਦੇ ਮਲਬੇ ਚੋਂ 130 ਲੋਕਾਂ ਨੂੰ ਕੱਢਿਆ ਗਿਆ
ਯੂਕਰੇਨ ਦੀ ਮਨੁੱਖੀ ਅਧਿਕਾਰ ਕਮਿਸ਼ਨਰ ਲਿਊਡਮਿਲਾ ਡੇਨੀਸੋਵਾ ਨੇ ਕਿਹਾ ਕਿ ਮਾਰੀਉਪੋਲ ਦੇ ਥੀਏਟਰ ਦੇ ਮਲਬੇ ਤੋਂ ਹੁਣ ਤੱਕ 130 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਰੂਸ ਨੇ ਬੁੱਧਵਾਰ ਨੂੰ ਇਸ ਥੀਏਟਰ 'ਤੇ ਹਵਾਈ ਹਮਲਾ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਹਮਲੇ ਦੇ ਸਮੇਂ ਲਗਭਗ 1,300 ਲੋਕਾਂ ਨੇ ਥੀਅਰ ਵਿੱਚ ਸ਼ਰਨ ਲਈ ਸੀ।
Ukraine Russia: ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਰੂਸ ਵਿਰੁੱਧ ਪਾਬੰਦੀਆਂ 'ਤੇ ਯੂਰਪੀ ਸੰਘ ਨਾਲ ਗੱਲਬਾਤ ਕੀਤੀ
ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਹੈ ਕਿ ਮੈਂ ਰੂਸ ਦੇ ਖਿਲਾਫ ਪਾਬੰਦੀਆਂ ਦੇ ਪੈਕੇਜ 'ਤੇ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਨਾਲ ਗੱਲ ਕੀਤੀ ਹੈ। ਯੂਰਪੀਅਨ ਬਲਾਕ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਾਬੰਦੀਆਂ ਦੇ ਚੌਥੇ ਦੌਰ ਦੀ ਇਜਾਜ਼ਤ ਦਿੱਤੀ ਸੀ। ਇਸ ਵਿੱਚ ਰੂਸੀ ਊਰਜਾ ਖੇਤਰ ਵਿੱਚ ਨਿਵੇਸ਼, ਲਗਜ਼ਰੀ ਉਤਪਾਦਾਂ ਦੀ ਬਰਾਮਦ ਅਤੇ ਰੂਸ ਤੋਂ ਸਟੀਲ ਉਤਪਾਦਾਂ ਦੀ ਦਰਾਮਦ 'ਤੇ ਪਾਬੰਦੀਆਂ ਸ਼ਾਮਲ ਹਨ।