ਪੜਚੋਲ ਕਰੋ
Advertisement
Russia Ukraine War : ਯੂਕਰੇਨ 'ਚ ਮਨੁੱਖੀ ਸਥਿਤੀ 'ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੱਦੀ ਐਮਰਜੈਂਸੀ ਮੀਟਿੰਗ
ਸਾਰੀਆਂ ਪਾਬੰਦੀਆਂ ਅਤੇ ਗੱਲਬਾਤ ਤੋਂ ਬਾਅਦ ਵੀ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕ ਨਹੀਂ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਮੁੱਦੇ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ।
Russia Ukraine Conflict : ਸਾਰੀਆਂ ਪਾਬੰਦੀਆਂ ਅਤੇ ਗੱਲਬਾਤ ਤੋਂ ਬਾਅਦ ਵੀ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕ ਨਹੀਂ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਮੁੱਦੇ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ। ਇਹ ਬੈਠਕ ਅਮਰੀਕਾ, ਬ੍ਰਿਟੇਨ, ਫਰਾਂਸ, ਅਲਬਾਨੀਆ, ਆਇਰਲੈਂਡ ਅਤੇ ਨਾਰਵੇ ਨੇ ਬੁਲਾਈ ਹੈ। ਮੀਟਿੰਗ ਦੁਪਹਿਰ 3 ਵਜੇ ਸ਼ੁਰੂ ਹੋਵੇਗੀ।
ਇਸ ਲਈ ਬੁਲਾਈ ਗਈ ਇਹ ਮੀਟਿੰਗ
ਰਿਪੋਰਟ ਮੁਤਾਬਕ ਜੰਗ ਹੁਣ 22ਵੇਂ ਦਿਨ 'ਤੇ ਪਹੁੰਚ ਗਈ ਹੈ। ਇਸ ਜੰਗ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਲੱਖਾਂ ਲੋਕ ਬੇਘਰ ਹੋ ਕੇ ਸ਼ਰਨਾਰਥੀਆਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਹ ਮੀਟਿੰਗ ਯੂਕਰੇਨ ਵਿੱਚ ਮੌਜੂਦਾ ਮਨੁੱਖੀ ਸਥਿਤੀ ਨੂੰ ਲੈ ਕੇ ਹੀ ਬੁਲਾਈ ਗਈ ਹੈ।
ਕੌਮਾਂਤਰੀ ਅਦਾਲਤ ਨੇ ਵੀ ਜੰਗ ਰੋਕਣ ਦੇ ਦਿੱਤੇ ਹੁਕਮ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਰੂਸ ਨੂੰ ਯੂਕਰੇਨ 'ਚ ਫੌਜੀ ਕਾਰਵਾਈ ਤੁਰੰਤ ਰੋਕਣ ਦਾ ਹੁਕਮ ਦਿੱਤਾ ਸੀ। ਇਹ ਪਟੀਸ਼ਨ ਯੂਕਰੇਨ ਦੀ ਤਰਫੋਂ ਦਾਇਰ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ 13 ਜੱਜਾਂ ਨੇ 2 ਦੇ ਖਿਲਾਫ ਯੂਕਰੇਨ ਦੇ ਪੱਖ 'ਚ ਫੈਸਲਾ ਸੁਣਾਇਆ ਸੀ। ਹਾਲਾਂਕਿ, ਇੱਥੇ ਤੁਹਾਨੂੰ ਦੱਸ ਦੇਈਏ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਫੈਸਲਾ ਲਾਜ਼ਮੀ ਨਹੀਂ ਹੈ, ਕਿਉਂਕਿ ਇਸ ਅਦਾਲਤ ਕੋਲ ਅਜਿਹਾ ਕੋਈ ਸਿਸਟਮ ਨਹੀਂ ਹੈ, ਜਿਸ ਨਾਲ ਉਹ ਆਪਣੇ ਹੁਕਮਾਂ ਨੂੰ ਲਾਗੂ ਕਰਵਾ ਸਕੇ। ਇਸ 'ਤੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਦੇਸ਼ਾਂ 'ਤੇ ਨਿਰਭਰ ਕਰਦਾ ਹੈ।
ਆਈਸੀਜੇ ਨੇ ਰੂਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਯੂਕਰੇਨ ਤੋਂ ਆਪਣੇ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰੇ। ਆਈਸੀਜੇ ਵਿੱਚ ਭਾਰਤੀ ਜੱਜ ਜਸਟਿਸ ਦਲਵੀਰ ਭੰਡਾਰੀ ਨੇ ਰੂਸ ਦੇ ਖਿਲਾਫ ਵੋਟ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ 15 ਜੱਜਾਂ ਦੀ ਵੋਟ ਤੋਂ ਬਾਅਦ ਦਿੱਤਾ ਹੈ, ਜਿਸ ਵਿਚ 13 ਜੱਜਾਂ ਨੇ ਵਿਰੋਧ ਵਿਚ ਅਤੇ 2 ਜੱਜਾਂ ਨੇ ਰੂਸ ਦੇ ਪੱਖ ਵਿਚ ਵੋਟ ਕੀਤਾ। ਹਾਲਾਂਕਿ, ਰੂਸ-ਯੂਕਰੇਨ ਮੁੱਦੇ 'ਤੇ ਉਸ ਦਾ ਕਦਮ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਅਧਿਕਾਰਤ ਵਿਦੇਸ਼ ਨੀਤੀ ਤੋਂ ਬਿਲਕੁਲ ਵੱਖਰਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਜ਼ਰੀਏ ਮਾਮਲੇ ਨੂੰ ਸੁਲਝਾਉਣ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ : Russia-Ukraine War : ਭਾਰਤੀ ਜੱਜ ਦਲਵੀਰ ਭੰਡਾਰੀ ਨੇ ਰੂਸ ਦੇ ਖਿਲਾਫ ਕੀਤਾ ਵੋਟ, ICJ ਨੇ ਤੁਰੰਤ ਜੰਗ ਰੋਕਣ ਦਿੱਤਾ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਕਾਰੋਬਾਰ
ਸਪੋਰਟਸ
Advertisement