ਪੜਚੋਲ ਕਰੋ
Russia-Ukraine War : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਦਾ ਭਾਵੁਕ ਮੈਸੇਜ - ਜੇਕਰ ਦੁਨੀਆ ਐਸੇ ਹੀ ਦੂਰ ਖੜੀ ਰਹੀ ਤਾਂ ਅਸੀਂ ਹਾਰ ਜਾਵਾਂਗੇ
ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Volodomyr Zelenskyy) ਨੇ ਦੁਨੀਆ ਨੂੰ ਭਾਵੁਕ ਮੈਸੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਇਸ ਤਰ੍ਹਾਂ ਦੂਰ ਖੜ੍ਹੀ ਰਹੀ ਤਾਂ ਅਸੀਂ ਹਾਰ ਜਾਵਾਂਗੇ।
ਕੀਵ : ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Volodomyr Zelenskyy) ਨੇ ਦੁਨੀਆ ਨੂੰ ਭਾਵੁਕ ਮੈਸੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਇਸ ਤਰ੍ਹਾਂ ਦੂਰ ਖੜ੍ਹੀ ਰਹੀ ਤਾਂ ਅਸੀਂ ਹਾਰ ਜਾਵਾਂਗੇ। ਅਸੀਂ ਹੱਕਾਂ ਲਈ ਲੜ ਰਹੇ ਹਾਂ। ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਯੂਕਰੇਨੀ ਸ਼ਹਿਰਾਂ ਅਤੇ ਨਾਗਰਿਕਾਂ ਨੂੰ ਰੂਸੀ ਬੰਬਾਂ ਤੋਂ ਬਚਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ ਪਿਛਲੇ 13 ਦਿਨਾਂ 'ਚ ਜ਼ਰੂਰੀ ਫੈਸਲੇ ਲੈਣ 'ਚ ਸਪੱਸ਼ਟ ਤੌਰ 'ਤੇ ਅਸਫਲ ਰਹੇ ਹਨ। ਇਹ ਦੇਸ਼ ਯੂਕਰੇਨ ਨੂੰ ਬੰਬਾਂ ਤੋਂ ਬਚਾਉਣ ਵਿੱਚ ਵੀ ਨਾਕਾਮ ਰਹੇ ਹਨ। ਦਰਅਸਲ, ਜ਼ੇਲੇਂਸਕੀ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਨਾ ਕਰਨ ਅਤੇ ਰੂਸੀ ਹਮਲਿਆਂ ਨੂੰ ਸੀਮਤ ਕਰਨ ਵਿੱਚ ਅਸਫਲ ਰਹਿਣ ਦੀ ਗੱਲ ਕਰ ਰਿਹਾ ਸੀ।
ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, 'ਮਾਸੂਮ ਲੋਕਾਂ ਦੀ ਹੱਤਿਆ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਪਰ ਪਿਛਲੇ 13 ਦਿਨਾਂ ਤੋਂ ਚੱਲ ਰਹੀ ਜੰਗ ਦੀ ਸਾਂਝੀ ਜ਼ਿੰਮੇਵਾਰੀ ਪੱਛਮੀ ਮੁਲਕਾਂ ਦੀ ਵੀ ਹੈ, ਜੋ ਲੋੜੀਂਦੇ ਫੈਸਲਿਆਂ ਨੂੰ ਮਨਜ਼ੂਰੀ ਨਹੀਂ ਦੇ ਸਕੇ। ਇਨ੍ਹਾਂ ਦੇਸ਼ਾਂ ਨੇ ਯੂਕਰੇਨ ਨੂੰ ਬੰਬਾਂ ਅਤੇ ਮਿਜ਼ਾਈਲਾਂ ਤੋਂ ਨਹੀਂ ਬਚਾਇਆ ਹੈ। ਉਨ੍ਹਾਂ ਕਿਹਾ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਸਾਨੂੰ ਮਾਨਵਤਾਵਾਦੀ ਮਿਸ਼ਨ ਵਾਹਨਾਂ 'ਤੇ ਆਪਣੇ ਪ੍ਰਤੀਕ ਦੀ ਵਰਤੋਂ ਕਰਨ ਤੋਂ ਮਨ੍ਹਾ ਕਰ ਰਹੀ ਹੈ। ਇਹ ਬਹੁਤ ਹੈਰਾਨੀਜਨਕ ਹੈ। ਜ਼ੇਲੇਨਸਕੀ ਇਸ ਯੁੱਧ ਵਿਚ ਇਕ ਵੱਡੇ ਚਿਹਰੇ ਵਜੋਂ ਉਭਰਿਆ ਹੈ, ਜੋ ਅਜੇ ਵੀ ਰੂਸ ਨਾਲ ਭਿੜ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜੰਗ 24 ਫਰਵਰੀ ਨੂੰ ਸ਼ੁਰੂ ਹੋਈ ਸੀ।
ਮਾਨਵਤਾਵਾਦੀ ਕੋਰੀਡੋਰ ਦੇ ਵਿਸਥਾਰ ਦੀ ਮੰਗ
ਇਸ ਦੇ ਨਾਲ ਹੀ ਜ਼ੇਲੇਨਸਕੀ ਨੇ ਜੰਗ ਦੌਰਾਨ ਸੁਰੱਖਿਅਤ ਨਿਕਾਸੀ ਦੀ ਕੋਸ਼ਿਸ਼ ਕਰ ਰਹੇ ਯੂਕਰੇਨੀ ਨਾਗਰਿਕਾਂ ਲਈ ਮਨੁੱਖੀ ਕਾਰੀਡੋਰ ਦੇ ਵਿਸਥਾਰ ਅਤੇ ਰੈੱਡ ਕਰਾਸ ਤੋਂ ਵਧੇਰੇ ਸਹਿਯੋਗ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਇੱਕ ਅਣਦੱਸੀ ਥਾਂ ਤੋਂ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਦੱਖਣੀ ਸਮੁੰਦਰੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਨਾਕਾਬੰਦੀ ਦੌਰਾਨ ਪਾਣੀ ਦੀ ਘਾਟ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਹਿਰ ਦੇ ਲੋਕ ਕਿੰਨੇ ਨਿਰਾਸ਼ ਹੋ ਚੁੱਕੇ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪੱਛਮੀ ਦੇਸ਼ਾਂ ਤੋਂ ਹਵਾਈ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਬੱਸਾਂ ਨੂੰ ਮਾਰੀਉਪੋਲ ਭੇਜ ਦਿੱਤਾ ਗਿਆ ਹੈ ਪਰ ਰੂਟਾਂ 'ਤੇ ਕੋਈ ਠੋਸ ਸਮਝੌਤਾ ਨਹੀਂ ਹੋਇਆ, ਇਸ ਲਈ ਰੂਸੀ ਫੌਜਾਂ ਉਨ੍ਹਾਂ ਨੂੰ ਰਸਤੇ 'ਚ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement