Russia-Ukraine War: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਕਿਉਂ ਨਹੀਂ ਹੋ ਰਹੀ ਖਤਮ? ਇਹ ਹਨ ਪੰਜ ਵੱਡੇ ਕਾਰਨ
ਪੁਤਿਨ ਦਾ ਹੁਣ ਸਿਰਫ਼ ਇੱਕ ਹੀ ਮਕਸਦ ਹੈ ਕਿ ਉਹ ਇਸ ਜੰਗ ਦੇ ਆਧਾਰ 'ਤੇ ਦੁਨੀਆ ਨੂੰ ਆਪਣੇ ਦੇਸ਼ ਦੀ ਤਾਕਤ ਦਿਖਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਹ ਪਿੱਛੇ ਨਹੀਂ ਹਟ ਰਹੇ।
Russia-Ukraine War Update: ਰੂਸ ਅਤੇ ਯੂਕਰੇਨ (Russia-Ukraine War) ਵਿਚਾਲੇ ਜੰਗ ਨੂੰ 8 ਮਹੀਨੇ ਹੋਣ ਵਾਲੇ ਹਨ ਪਰ ਇਹ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਹੁਣ ਇਕ ਵਾਰ ਫਿਰ ਇਹ ਜੰਗ ਤੇਜ਼ ਹੋਣ ਦੀ ਉਮੀਦ ਹੈ। ਇੱਕ ਪਾਸੇ ਜਿੱਥੇ ਯੂਕਰੇਨ ਨੇ ਰੂਸ ਵਰਗੇ ਤਾਕਤਵਰ ਦੇਸ਼ ਨੂੰ ਸਖ਼ਤ ਟੱਕਰ ਦਿੱਤੀ ਹੈ, ਉੱਥੇ ਇਹ ਪੁਤਿਨ ਲਈ ਵੀ ਇਹ ਇੱਜ਼ਤ ਦੀ ਲੜਾਈ ਬਣ ਗਈ ਹੈ।
ਕ੍ਰੀਮੀਆ (Crimea) 'ਚ ਪੁਲ 'ਤੇ ਹੋਏ ਵੱਡੇ ਧਮਾਕੇ ਤੋਂ ਬਾਅਦ ਹੁਣ ਇਹ ਜੰਗ ਤੇਜ਼ ਹੋ ਗਈ ਹੈ। ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਇਸ ਇਕਲੌਤੇ ਪੁਲ ਨੂੰ ਪੁਤਿਨ ਦਾ ਡਰੀਮ ਪ੍ਰੋਜੈਕਟ ਮੰਨਿਆ ਜਾਂਦਾ ਸੀ। ਜਵਾਬੀ ਕਾਰਵਾਈ 'ਚ ਰੂਸ ਨੇ ਬੀਤੀ ਰਾਤ (8 ਅਕਤੂਬਰ) ਜ਼ਪੋਰੀਜ਼ੀਆ (Zaporizhzhia) ਦੇ ਰਿਹਾਇਸ਼ੀ ਇਲਾਕੇ 'ਤੇ ਮਿਜ਼ਾਈਲ ਹਮਲਾ ਕੀਤਾ, ਜਿਸ 'ਚ 17 ਲੋਕ ਮਾਰੇ ਗਏ ਅਤੇ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।
ਕਿਉਂ ਖਤਮ ਨਹੀਂ ਹੋ ਰਹੀ ਜੰਗ?
ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਅਜਿਹਾ ਲੱਗ ਰਿਹਾ ਸੀ ਕਿ ਯੂਕਰੇਨ ਰੂਸ ਦੇ ਸਾਹਮਣੇ ਬਹੁਤੀ ਦੇਰ ਨਹੀਂ ਟਿਕ ਸਕੇਗਾ ਪਰ ਯੂਕਰੇਨ ਨੇ ਰੂਸ ਵਰਗੇ ਤਾਕਤਵਰ ਦੇਸ਼ ਨੂੰ ਸਖਤ ਟੱਕਰ ਦਿੱਤੀ। ਹਜ਼ਾਰਾਂ ਰੂਸੀ ਸੈਨਿਕ ਮਾਰੇ ਗਏ ਸਨ। ਫਿਲਹਾਲ ਪੁਤਿਨ ਨੂੰ ਜੰਗ ਦੇ ਮੈਦਾਨ 'ਤੇ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਉਹ ਆਪਣੇ ਜਰਨੈਲਾਂ ਤੋਂ ਨਾਰਾਜ਼ ਸੀ।
ਆਪਣੀ ਤਾਕਤ ਸਾਬਤ ਕਰਨਾ ਚਾਹੁੰਦਾ ਹੈ ਰੂਸ
ਪੁਤਿਨ ਦਾ ਹੁਣ ਸਿਰਫ਼ ਇੱਕ ਹੀ ਮਕਸਦ ਹੈ ਕਿ ਉਹ ਇਸ ਜੰਗ ਦੇ ਆਧਾਰ 'ਤੇ ਦੁਨੀਆ ਨੂੰ ਆਪਣੇ ਦੇਸ਼ ਦੀ ਤਾਕਤ ਦਿਖਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਹ ਪਿੱਛੇ ਨਹੀਂ ਹਟ ਰਹੇ, ਜਦਕਿ ਰੂਸ ਲਗਾਤਾਰ ਵੱਡੀ ਗਿਣਤੀ 'ਚ ਆਪਣੇ ਫੌਜੀਆਂ ਨੂੰ ਗੁਆ ਰਿਹਾ ਹੈ। ਇੰਨੀ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਇਹ ਲੜਾਈ ਸਿਰਫ਼ ਇਸ ਲਈ ਖ਼ਤਮ ਨਹੀਂ ਹੋ ਰਹੀ, ਕਿਉਂਕਿ ਪੁਤਿਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਯੂਕਰੇਨ ਦੀ ਸ਼ਕਤੀ ਦਾ ਗਲਤ ਅੰਦਾਜ਼ਾ
ਰੂਸ ਨੇ ਸੋਚਿਆ ਕਿ ਉਨ੍ਹਾਂ ਯੂਕਰੇਨ ਨੂੰ ਹਰਾਉਣਾ ਖੱਬੇ ਹੱਥ ਦੀ ਖੇਡ ਹੋਵੇਗੀ, ਪਰ ਉਨ੍ਹਾਂ ਨੇ ਯੂਕਰੇਨ ਦੀ ਤਾਕਤ ਨੂੰ ਪਰਖਣ 'ਚ ਗਲਤੀ ਕੀਤੀ। ਇਹੀ ਕਾਰਨ ਹੈ ਕਿ ਇਹ ਜੰਗ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਰੂਸ ਦੇ ਕਮਜ਼ੋਰ ਹੁੰਦੇ ਦੇਖ ਯੂਕਰੇਨ ਨੇ ਹੁਣ ਇਸ ਜੰਗ 'ਚ ਉਤਰਨ ਦਾ ਫੈਸਲਾ ਕੀਤਾ ਹੈ।
ਚਾਰ ਥਾਵਾਂ 'ਤੇ ਰੂਸ ਦਾ ਹੈ ਕਬਜ਼ਾ
ਪੁਤਿਨ ਨੇ ਯੂਕਰੇਨ ਦੇ ਚਾਰ ਖੇਤਰਾਂ ਖੇਰਸਨ, ਲੁਹਾਂਸਕ, ਡੋਨੇਟਸਕ ਅਤੇ ਜ਼ਪੋਰਿਜ਼ੀਆ 'ਤੇ ਕਬਜ਼ਾ ਕਰ ਲਿਆ ਹੈ। ਅਜਿਹੇ 'ਚ ਯੂਕਰੇਨ ਨੇ ਹੁਣ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਲੈ ਕੇ ਹੀ ਰਹੇਗਾ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕ੍ਰੀਮੀਆ ਪੁਲ ਤਾਂ ਸਿਰਫ਼ ਸ਼ੁਰੂਆਤ ਹੈ। ਹਰ ਗੈਰ-ਕਾਨੂੰਨੀ ਚੀਜ਼ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਯੂਕਰੇਨ ਤੋਂ ਚੋਰੀ ਹੋਈ ਹਰ ਚੀਜ਼ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਹਰ ਚੀਜ਼ ਜਿਸ 'ਤੇ ਰੂਸ ਦਾ ਕਬਜ਼ਾ ਹੈ, ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।