(Source: ECI/ABP News/ABP Majha)
Watch: ਸਾਊਦੀ ਅਰਬ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ, ਹੈਰਾਨ ਰਹਿ ਗਿਆ ਪਾਕਿਸਤਾਨ, ਵੇਖੋ Video
Pakistan Public Reaction: ਹੁਣ ਭਾਰਤੀਆਂ ਨੂੰ ਹੱਜ ਜਾਂ ਉਮਰਾਹ ਲਈ ਸਾਊਦੀ ਅਰਬ ਦਾ ਵੀਜ਼ਾ ਲੈਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਖਬਰ ਸੁਣ ਕੇ ਪਾਕਿਸਤਾਨ ਤਿਲਮਿਲਾ ਗਿਆ ਹੈ।
Pakistan Viral Video: ਦੁਨੀਆ ਭਰ 'ਚ ਭਾਰਤ ਦਾ ਪ੍ਰਭਾਵ ਵਧ ਰਿਹਾ ਹੈ, ਦੁਨੀਆ ਭਰ ਦੇ ਦੇਸ਼ ਭਾਰਤੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਰਹੇ ਹਨ। ਪਾਕਿਸਤਾਨੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਹੁਣ ਸਾਊਦੀ ਅਰਬ ਨੇ ਹੱਜ 'ਤੇ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਵੱਡਾ ਐਲਾਨ ਕਰਕੇ ਪਾਕਿਸਤਾਨੀਆਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ।
ਦਰਅਸਲ, ਸਾਊਦੀ ਨੇ ਮੰਗਲਵਾਰ ਨੂੰ ਭਾਰਤੀ ਨਾਗਰਿਕਾਂ ਲਈ ਵੀਜ਼ਾ ਸੰਬੰਧੀ ਕਈ ਸੁਵਿਧਾਵਾਂ ਦਾ ਐਲਾਨ ਕੀਤਾ, ਜਿਸ ਵਿੱਚ 48 ਘੰਟਿਆਂ ਦੇ ਅੰਦਰ ਵੀਜ਼ਾ ਜਾਰੀ ਕਰਨਾ ਅਤੇ 4 ਦਿਨਾਂ (96 ਘੰਟੇ) ਦਾ ਸਟਾਪਓਵਰ ਵੀਜ਼ਾ ਸ਼ਾਮਲ ਹੈ। ਅਜਿਹੇ 'ਚ ਹੁਣ ਭਾਰਤੀਆਂ ਨੂੰ ਹੱਜ ਜਾਂ ਉਮਰਾਹ ਲਈ ਸਾਊਦੀ ਅਰਬ ਦਾ ਵੀਜ਼ਾ ਲੈਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਪਾਕਿਸਤਾਨ ਤੋਂ ਲੋਕ ਅਪਰਾਧ ਕਰਨ ਲਈ ਜਾਂਦੇ ਹਨ ਵਿਦੇਸ਼
ਇਸ ਮਾਮਲੇ 'ਤੇ ਪਾਕਿਸਤਾਨੀਆਂ ਦੀ ਪ੍ਰਤੀਕਿਰਿਆ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਪਾਕਿਸਤਾਨੀ ਯੂਟਿਊਬਰ ਸਨਾ ਅਮਜਦ ਨੇ ਇਸ ਵਿਸ਼ੇ 'ਤੇ ਪਾਕਿਸਤਾਨ ਦੇ ਲੋਕਾਂ ਤੋਂ ਫੀਡਬੈਕ ਲਿਆ ਹੈ, ਜਿਸ 'ਚ ਜ਼ਿਆਦਾਤਰ ਪਾਕਿਸਤਾਨੀ ਆਪਣੀ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ। ਕੁਝ ਲੋਕ ਅਜਿਹੇ ਹਨ ਜੋ ਮੰਨਦੇ ਹਨ ਕਿ ਪਾਕਿਸਤਾਨ ਦੇ ਲੋਕਾਂ ਨੇ ਦੁਨੀਆ ਵਿਚ ਆਪਣੀ ਇੱਜ਼ਤ ਗੁਆ ਲਈ ਹੈ। ਵਾਇਰਲ ਵੀਡੀਓ 'ਚ ਇਕ ਨੌਜਵਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਲੋਕ ਸਾਊਦੀ ਅਰਬ ਜਾ ਕੇ ਅਪਰਾਧ ਕਰਦੇ ਹਨ, ਅਜਿਹੇ 'ਚ ਕੋਈ ਦੇਸ਼ ਪਾਕਿਸਤਾਨੀਆਂ ਦਾ ਸਵਾਗਤ ਕਿਉਂ ਕਰੇਗਾ?
ਪਾਕਿਸਤਾਨੀਆਂ ਲਈ ਸਾਊਦੀ ਅਰਬ ਪੁਲਿਸ ਵਾਲਾ
ਇੱਕ ਨੌਜਵਾਨ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੀ ਪੁਲਿਸ ਪਾਕਿਸਤਾਨ ਦੇ ਲੋਕਾਂ ਪ੍ਰਤੀ ਸਖ਼ਤ ਹੋ ਗਈ ਹੈ। ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨੌਜਵਾਨ ਨੇ ਅੱਗੇ ਕਿਹਾ ਕਿ ਦੁਨੀਆ ਭਰ ਵਿਚ ਗ੍ਰਿਫਤਾਰ ਕੀਤੇ ਗਏ ਭਿਖਾਰੀਆਂ ਵਿਚੋਂ 90 ਫੀਸਦੀ ਪਾਕਿਸਤਾਨੀ ਹਨ। ਪਾਕਿਸਤਾਨ ਤੋਂ ਆਏ ਭਿਖਾਰੀ ਵੱਡੀ ਗਿਣਤੀ ਵਿੱਚ ਈਰਾਨ ਅਤੇ ਸਾਊਦੀ ਅਰਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ਦੇ ਲੋਕਾਂ ਨੇ ਕਿਸ ਤਰ੍ਹਾਂ ਦਾ ਨਾਮ ਬਣਾਇਆ ਹੈ।
ਪਾਕਿਸਤਾਨੀਆਂ ਨੂੰ ਵੇਖਿਆ ਜਾਂਦੈ ਸ਼ੱਕ ਦੀ ਨਜ਼ਰ ਨਾਲ
ਨੌਜਵਾਨ ਦਾ ਅੱਗੇ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਪਾਕਿਸਤਾਨੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਾਊਦੀ ਅਰਬ ਅਤੇ ਇਰਾਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਅਸੀਂ ਉਨ੍ਹਾਂ ਕੋਲ ਅਪਰਾਧੀ ਭੇਜ ਰਹੇ ਹਾਂ। ਅਜਿਹੇ 'ਚ ਸਾਨੂੰ ਆਪਣੇ ਅਕਸ 'ਤੇ ਕੰਮ ਕਰਨਾ ਹੋਵੇਗਾ। ਨੌਜਵਾਨ ਨੇ ਅੱਗੇ ਕਿਹਾ ਕਿ ਸਾਊਦੀ ਭਾਰਤੀ ਲੋਕਾਂ ਦਾ ਸਵਾਗਤ ਕਰ ਰਿਹਾ ਹੈ ਕਿਉਂਕਿ ਇਸ ਦਾ ਭਾਰਤ ਨੂੰ ਫਾਇਦਾ ਹੈ ਪਰ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੈ।