ਸਤਰੰਗੀ ਪੱਗ ਬੰਨ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੋਇਆ ਸਿੱਖ, ਜਾਣੋ ਕਾਰਨ
ਸੈਨ ਡਿਆਗੋ ਦੇ ਸਿੱਖ ਨਿਊਰੋਸਾਇੰਟਿਸਟ ਜੀਵਨਦੀਪ ਕੋਹਲੀ ਨੇ ਪ੍ਰਾਈਡ ਮਹੀਨੇ ਦੇ ਸਮਾਗਮ ‘ਚ ਸਤਰੰਗੀ ਪੱਗ ਬੰਨ੍ਹ ਹਿੱਸਾ ਲਿਆ। ਇਸ ਕਾਰਨ ਹੁਣ ਉਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦੀ ਤਸਵੀਰ ਨੂੰ ਹੁਣ ਤੱਕ ਟਵਿਟਰ ‘ਤੇ 30 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਜੀਵਨ ਬਾਈਸੈਕੂਸਅਲ ਵੀ ਹੈ।
ਸੈਨ ਡਿਆਗੋ: ਇੱਥੇ ਸਿੱਖ ਨਿਊਰੋਸਾਇੰਟਿਸਟ ਜੀਵਨਦੀਪ ਕੋਹਲੀ ਨੇ ਪ੍ਰਾਈਡ ਮਹੀਨੇ ਦੇ ਸਮਾਗਮ ‘ਚ ਸਤਰੰਗੀ ਪੱਗ ਬੰਨ੍ਹ ਹਿੱਸਾ ਲਿਆ। ਇਸ ਕਾਰਨ ਹੁਣ ਉਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦੀ ਤਸਵੀਰ ਨੂੰ ਹੁਣ ਤੱਕ ਟਵਿਟਰ ‘ਤੇ 30 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਜੀਵਨ ਬਾਈਸੈਕੂਸਅਲ ਵੀ ਹੈ।
ਜੀਵਨਦੀਪ ‘ਦ ਗ੍ਰੇਟ ਐਮਰੀਕਨ ਬੇਕਿੰਗ ਸ਼ੋਅ’ ਦਾ ਹਿੱਸਾ ਵੀ ਰਹਿ ਚੁੱਕਿਆ ਹੈ। ਹੁਣ ਉਹ ਆਪਣੇ ਆਪ ਨੂੰ ਵੱਖਰਾ ਬਣਾਉਣ ਵਾਲੇ ਅਹਿਸਾਸ ਨੂੰ ਇੰਜੂਆਏ ਕਰ ਰਿਹਾ ਹੈ। ਜੀਵਨ ਆਪਣੀ ਤਸਵੀਰ ਨੂੰ ਕੈਪਸ਼ਨ ਦੇ ਕੇ ਲਿਖਿਆ ਹੈ ਕਿ ਉਸ ਨੂੰ ਦਾੜੀ ਵਾਲਾ ਸਮਲਿੰਗੀ ਵਿਗਿਆਨੀ ਹੋਣ ‘ਤੇ ਮਾਣ ਹੈ।” ਪ੍ਰਾਈਡ ਮਹੀਨਾ ਇੱਕ ਜੂਨ ਨੂੰ ਖ਼ਤਮ ਹੋ ਗਿਆ। ਇਸ ਦਿਨ 1969 ਤੋਂ ਨਿਊਯਾਰਕ ਦੇ ਸਟੋਨਵਾਲ ਦੰਗਿਆਂ ਦੀ ਯਾਦ ‘ਚ LGBTQ ਭਾਈਚਾਰੇ ਨੂੰ ਸਨਮਾਨਿਤ ਕਰ ਮਨਾਇਆ ਜਾਂਦਾ ਹੈ। ਆਪਣੇ ਵੱਲੋਂ ਦਿੱਤੇ ਇੰਟਰਵਿਊ ‘ਚ ਕੋਹਲੀ ਨੇ ਕਿਹਾ ਕਿ, “ਕੁਝ ਸਾਲ ਪਹਿਲਾਂ ਉਸ ਨੇ ਪ੍ਰਾਈਡ ਪ੍ਰੇਡ ਦੀਆਂ ਤਸਵੀਰਾਂ ‘ਚ ਇੱਕ ਸਿੱਖ ਦੀ ਫੋਟੋ ਦੇਖੀ ਸੀ ਜਿਸ ਦੀ ਪੱਗ ‘ਚ ਕੁਝ ਰੰਗ ਸੀ।"ਉਸ ਨੇ ਦੱਸਿਆ ਕਿ ਪਿਛਲੇ ਸਾਲ ਵੀ ਪ੍ਰਾਈਡ ਪ੍ਰੇਡ ‘ਚ ਉਸ ਨੇ ਇਸੇ ਤਰ੍ਹਾਂ ਦੀ ਪੱਗ ਬੰਨ੍ਹੀ ਸੀ ਪਰ ਇਸ ਸਾਲ ਉਸ ਨੇ ਆਪਣੀ ਪੱਗ ਵਾਲੀ ਤਸਵੀਰ ਨੂੰ ਟਵਿੱਟਰ ‘ਤੇ ਸ਼ੇਅਰ ਕੀਤਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਉਸ ਨੂੰ ਅਜਿਹੇ ਪੱਗ ਕਿੱਥੇ ਮਿਲੇਗੀ ਵੀ ਪੁੱਛਿਆ। ਕੋਹਲੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਇੱਕ ਸਿੱਖ ਦੀ ਜ਼ਿੰਮੇਵਾਰੀ ਹੈ ਤੇ ਇਹ ਕਿਸੇ ਟੋਪੀ ਦੀ ਤਰ੍ਹਾਂ ਨਹੀਂ ਜਿਸ ਨੂੰ ਕੋਈ ਵੀ ਲੈ ਸਕੇ।
ਉਸ ਨੇ ਕਿਹਾ, "ਮੈਂ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਮੈਂ ਇਸ ਨੂੰ ਐਕਸੈਸਰੀ ਵਜੋਂ ਪਹਿਨੇਗਾ। ਪਗੜੀ ਸੰਸਾਰ ਲਈ ਇੱਕ ਨਿਸ਼ਾਨੀ ਹੈ ਕਿ ਤੁਸੀਂ ਇੱਕ ਅਜਿਹੇ ਵਿਅਕਤੀ ਹੋ ਜੋ ਸੰਸਾਰ ਦੀ ਮਦਦ ਕਰ ਸਕਦਾ ਹੈ।" ਕੋਹਲੀ ਇੱਕ ਵੈਬਸਾਈਟ ਵੀ ਚਲਾਉਂਦਾ ਹੈ ਜਿਸ ਨੂੰ 'ਬੀਅਰਡਡ ਬੇਕਰ ਕੋ' ਕਿਹਾ ਜਾਂਦਾ ਹੈ, ਜਿੱਥੇ ਉਨ੍ਹਾਂ ਨੇ ਆਪਣੇ ਖਾਣੇ ਦੀ ਸਮੱਰਥਾ ਦਾ ਤੇ ਬਣਾਉਣ ਦੀ ਰੈਸਪੀ ਸ਼ੇਅਰ ਕਰਦਾ ਹੈ।I’m proud to be a bisexual bearded baking brain scientist. I feel fortunate to be able to express all these aspects of my identity, and will continue to work toward ensuring the same freedom for others. #PrideMonth #PrideTurban #LoveIsLove pic.twitter.com/SVhc0iwDF0
— Jiwandeep Kohli (@jiwandeepkohli) 1 June 2019