ਪੜਚੋਲ ਕਰੋ
(Source: ECI/ABP News)
ਇੰਗਲੈਂਡ ਦੀ ਅਦਾਲਤ ਨੇ ਠੁਕਰਾਈ ਸਿੱਖਾਂ ਮੰਗ
ਇੰਗਲੈਂਡ ਦੀ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ’ਚ ਸਿੱਖ ਕੌਮ ਲਈ ਵੱਖਰਾ ਕਾਲਮ ਦਰਜ ਕਰਨ ਦੀ ਮੰਗ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਜਸਟਿਸ ਬੇਵੇਰਲੀ ਲੈਂਗ ਨੇ ਕਿਹਾ ਕਿ ਇਹ ਸੰਸਦੀ ਮਰਿਆਦਾ ਦੀ ਉਲੰਘਣਾ ਹੈ।

ਲੰਡਨ: ਇੰਗਲੈਂਡ ਦੀ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ’ਚ ਸਿੱਖ ਕੌਮ ਲਈ ਵੱਖਰਾ ਕਾਲਮ ਦਰਜ ਕਰਨ ਦੀ ਮੰਗ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਜਸਟਿਸ ਬੇਵੇਰਲੀ ਲੈਂਗ ਨੇ ਕਿਹਾ ਕਿ ਇਹ ਸੰਸਦੀ ਮਰਿਆਦਾ ਦੀ ਉਲੰਘਣਾ ਹੈ।
ਸਿੱਖ ਫੈਡਰੇਸ਼ਨ (ਯੂਕੇ) ਤੇ ਯੂਕੇ ਦੇ ਕੈਬਨਿਟ ਦਫ਼ਤਰ ਵਿਚਕਾਰ ਹੋਈ ਜਿਰ੍ਹਾ ਮਗਰੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਦੋ ਦਿਨ ਵਿਚਾਰਨ ਮਗਰੋਂ ਨਵੰਬਰ ’ਚ ਜੱਜ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਪਿਛਲੇ ਹਫ਼ਤੇ ਸੁਣਾਏ ਗਏ ਫ਼ੈਸਲੇ ’ਚ ਜੱਜ ਲੈਂਗ ਨੇ ਕਿਹਾ ਕਿ ਇਹ ਕੋਈ ਨਿਵੇਕਲਾ ਕੇਸ ਨਹੀਂ ਜੋ ਆਮ ਨਿਯਮਾਂ ਤੋਂ ਥਿੜਕਦਾ ਹੋਵੇ।
ਫ਼ੈਸਲੇ ’ਚ ਕਿਹਾ ਗਿਆ ਕਿ ਮੰਤਰਾਲੇ ਨੇ ਅਜੇ ਇਸ ਬਾਬਤ ਕੋਈ ਫ਼ੈਸਲਾ ਨਹੀਂ ਲਿਆ ਤੇ ਨਾ ਹੀ ਕਿਸੇ ਖਰੜੇ ਨੂੰ ਸੰਸਦ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਸਿੱਖ ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਲੈਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
