Taliban Government: ਅਫ਼ਗਾਨਿਸਤਾਨ 'ਚ ਅੱਜ ਨਹੀਂ ਹੋਵੇਗਾ ਤਾਲਿਬਾਨ ਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ, ਪ੍ਰੋਗਰਾਮ ਹੋਇਆ ਰੱਦ
ਸਮਾਂਗਾਨੀ ਨੇ ਟਵੀਟ ਕਰਦਿਆਂ ਹੋਇਆ, 'ਨਵੀਂ ਅਫ਼ਗਾਨ ਸਰਕਾਰ ਦੇ ਉਦਘਾਟਨ ਸਮਾਗਮ ਨੂੰ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ।
Taliban Government: ਅਫ਼ਗਾਨਿਸਤਾਨ 'ਚ ਕਾਰਜਕਾਰੀ ਸਰਕਾਰ ਦਾ ਐਲਾਨ ਕਰ ਚੁੱਕੇ ਤਾਲਿਬਾਨ ਨੇ ਸਹੁੰ ਚੁੱਕ ਸਮਾਗਮ ਨੂੰ ਰੱਦ ਕਰ ਦਿੱਤਾ ਹੈ। ਰੂਸ ਦੀ ਟੀਐਸਐਸ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਇਸ ਗੱਲ ਦੀ ਜਾਣਕਾਰੀ ਦਿੱਤੀ। ਰੂਸੀ ਨਿਊਜ਼ ਏਜੰਸੀ ਦੇ ਮੁਤਾਬਕ ਤਾਲਿਬਾਨ ਦੇ ਕਲਚਰਲ ਕਮਿਸ਼ਨ ਦੇ ਮੈਂਬਰ ਇਨਾਮੁੱਲਾ ਸਮਾਂਗਾਨੀ ਨੇ ਕਿਹਾ ਕਿ ਦੇਸ਼ ਦੀ ਅੰਤਿਰਿਮ ਸਰਕਾਰ ਨੂੰ ਦਰਸਾਉਣ ਵਾਲੇ ਉਦਘਾਟਨ ਸਮਾਗਮ ਰੱਦ ਕਰ ਦਿੱਤਾ ਹੈ।
ਸਮਾਂਗਾਨੀ ਨੇ ਟਵੀਟ ਕਰਦਿਆਂ ਹੋਇਆ, 'ਨਵੀਂ ਅਫ਼ਗਾਨ ਸਰਕਾਰ ਦੇ ਉਦਘਾਟਨ ਸਮਾਗਮ ਨੂੰ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਏਨਾ ਹੀ ਨਹੀਂ ਸਮਾਂਗਨੀ ਨੇ 11 ਸਤੰਬਰ ਨੂੰ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ ਤੈਅ ਹੋਣ ਦੀਆਂ ਖ਼ਬਰਾਂ ਨੂੰ ਵੀ ਅਫ਼ਵਾਹ ਕਰਾਰ ਦਿੱਤਾ। ਦਰਅਸਲ ਇਸ ਤੋਂ ਪਹਿਲਾਂ ਖ਼ਬਰਾਂ ਸੀ ਕਿ ਤਾਲਿਬਾਨ ਦੀ ਨਵੀਂ ਸਰਕਾਰ 11 ਸਤੰਬਰ ਨੂੰ ਸਹੁੰ ਚੁੱਕ ਸਕਦੀ ਹੈ। ਇਸ ਦਿਨ ਅਮਰੀਕਾ 'ਚ ਹੋਏ 9/11 ਹਮਲੇ ਦੀ 20ਵੀਂ ਬਰਸੀ ਹੈ।
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਪੰਜਸ਼ੀਰ ਨੂੰ ਛੱਡ ਕੇ ਪੂਰੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਤਾਲਿਬਾਨ ਨੇ ਦਾਅਵਾ ਕੀਤਾ ਕਿ ਉਸ ਨੇ ਪੰਜਸ਼ੀਰ ਘਾਟੀ 'ਤੇ ਵੀ ਕਬਜ਼ਾ ਕਰ ਲਿਆ। ਇਸ ਤੋਂ ਬਾਅਦ 7 ਸਤੰਬਰ ਨੂੰ ਤਾਲਿਬਾਨ ਨੇ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ।
ਤਾਲਿਬਾਨ ਨੇ 7 ਸਤੰਬਰ ਨੂੰ ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਮੰਤਰੀਮੰਡਲ ਦਾ ਐਲਾਨ ਕਰਦਿਆਂ ਮੁੱਲਾ ਮੋਹੰਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਾਬੁਲ 'ਚ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਨਵੀਂ ਇਸਲਾਮਿਕ ਸਰਕਾਰ 'ਚ ਸੰਗਠਨ ਦਾ ਫੈਸਲਾ ਲੈਣ ਵਾਲੀ ਸ਼ਕਤੀਸ਼ਾਲੀ ਇਕਾਈ ਰਹਬਰੀ ਸ਼ੂਰਾ ਦੇ ਮੁਖੀ ਮੁੱਲਾ ਮੋਹੰਮਦ ਹਸਨ ਅਖੁੰਦ ਪ੍ਰਧਾਨ ਮੰਤਰੀ ਹੋਣਗੇ।
ਇਸ ਤੋਂ ਇਲਾਵਾ ਮੁੱਲਾ ਅਬਦੁਲ ਗਨੀ ਬਰਾਦਰ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਇਲਾਵਾ ਸਿਰਾਜੁਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ, ਮੁੱਲਾ ਅਮੀਰ ਖਾਨ ਮੁਤਕੀ ਨੂੰ ਵਿਦੇਸ਼ ਮੰਤਰੀ, ਸ਼ੇਰ ਮੋਹੰਮਦ ਅੱਬਾਸ ਸਤਨਿਕਜਈ ਨੂੰ ਉਪ ਵਿਦੇਸ਼ ਮੰਤਰੀ ਬਣਾਇਆ ਗਿਆ। ਮੁੱਲਾ ਯਾਕੁਬ ਨੂੰ ਰੱਖਿਆ ਮੰਤਰੀ, ਮੁੱਲਾ ਹਿਦਾਇਤੁੱਲਾ ਬਦਰੀ ਨੂੰ ਵਿੱਤ ਮੰਤਰੀ ਤੇ ਕਾਰੀ ਫਸਿਹੁਦੀਨ ਬਦਖਸ਼ਾਨੀ ਨੂੰ ਫੌਜ ਬਣਾਇਆ ਗਿਆ।