Taliban Fighters Laugh: ਰਾਜਨੀਤੀ 'ਚ ਔਰਤਾਂ ਦੀ ਭਾਗੀਦਾਰੀ ਦੇ ਸਵਾਲ 'ਤੇ ਤਾਲਿਬਾਨ ਲੜਾਕੂਆਂ ਨੂੰ ਆਇਆ ਹਾਸਾ, ਵੇਖੋ ਵੀਡੀਓ
ਵੀਡੀਓ ਵਿੱਚ ਮਹਿਲਾ ਪੱਤਰਕਾਰ ਤਾਲਿਬਾਨ ਲੜਾਕਿਆਂ ਨੂੰ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਦੇ ਸ਼ਾਸਨ ਵਿੱਚ ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ? ਇਸ ਲਈ ਲੜਾਕਿਆਂ ਨੇ ਜਵਾਬ ਦਿੱਤਾ,,,
ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਪੱਤਰਕਾਰ ਨੂੰ ਦਿੱਤੇ ਕੁਝ ਤਾਲਿਬਾਨ ਲੜਾਕਿਆਂ ਦੇ ਇੰਟਰਵਿਊ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਤਾਲਿਬਾਨ ਨੇ ਪਿਛਲੇ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਇਹ ਡਰ ਬਣਿਆ ਹੋਇਆ ਹੈ ਕਿ ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰ ਔਰਤਾਂ ਦੇ ਅਧਿਕਾਰਾਂ ਨੂੰ ਦਬਾ ਦਿੱਤਾ ਜਾਵੇਗਾ। ਇਸ ਡਰ ਦੇ ਪਿੱਛੇ ਦਾ ਕਾਰਨ ਇਸ ਵੀਡੀਓ ਤੋਂ ਸਪਸ਼ਟ ਹੈ।
ਵੀਡੀਓ ਵਿੱਚ ਮਹਿਲਾ ਪੱਤਰਕਾਰ ਤਾਲਿਬਾਨ ਲੜਾਕਿਆਂ ਨੂੰ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਦੇ ਸ਼ਾਸਨ ਵਿੱਚ ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ? ਇਸ ਲਈ ਲੜਾਕਿਆਂ ਨੇ ਜਵਾਬ ਦਿੱਤਾ ਕਿ ਇਸਲਾਮੀ ਕਾਨੂੰਨ ਯਾਨੀ ਸ਼ਰੀਆ ਅਨੁਸਾਰ, ਔਰਤਾਂ ਨੂੰ ਸਾਰੇ ਅਧਿਕਾਰ ਪ੍ਰਾਪਤ ਹੋਣਗੇ।
ਵੇਖੋ ਵੀਡੀਓ
Taliban collapses with laughter as journalist asks if they would be willing to accept democratic governance that voted in female politicians - and then tells camera to stop filming. “It made me laugh” he says.pic.twitter.com/km0s1Lkzx5
— David Patrikarakos (@dpatrikarakos) August 17, 2021
ਇਸ ਤੋਂ ਬਾਅਦ ਔਰਤ ਪੱਤਰਕਾਰ ਫਿਰ ਪੁੱਛਦੀ ਹੈ ਕਿ ਕੀ ਅਫਗਾਨ ਨਾਗਰਿਕਾਂ ਨੂੰ ਔਰਤ ਨੂੰ ਵੋਟ ਪਾਉਣ ਅਤੇ ਉਸਨੂੰ ਸੱਤਾ ਵਿੱਚ ਲਿਆਉਣ ਦਾ ਅਧਿਕਾਰ ਹੋਵੇਗਾ? ਸਵਾਲ ਦਾ ਜਵਾਬ ਦਿੱਤੇ ਬਗੈਰ, ਤਾਲਿਬਾਨ ਲੜਾਕੂ ਹੱਸਦੇ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਇਹ ਲੜਾਕੂ ਕੈਮਰਾ ਬੰਦ ਕਰਨ ਲਈ ਕਹਿੰਦੇ ਹਨ। ਇੱਕ ਲੜਾਕੂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, It made me laugh ਜਿਸਦਾ ਅਰਥ ਹੈ ਕਿ 'ਇਸਨੇ ਮੈਨੂੰ ਹਸਾ ਦਿੱਤਾ"।
ਮੰਗਲਵਾਰ ਨੂੰ ਕਾਬੁਲ ਵਿੱਚ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਤਾਲਿਬਾਨ ਨੇ ਕਿਹਾ ਕਿ ਇਸਲਾਮਿਕ ਕਾਨੂੰਨ ਅਨੁਸਾਰ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ, "ਔਰਤਾਂ ਸਮਾਜ ਵਿੱਚ ਵੀ ਸਰਗਰਮ ਰਹਿਣਗੀਆਂ ਪਰ ਇਸਲਾਮਿਕ ਕਾਨੂੰਨ ਦੇ ਅਧੀਨ।"
ਹਾਲਾਂਕਿ, ਤਾਲਿਬਾਨ ਦੇ ਇਸ ਭਰੋਸੇ 'ਤੇ ਜ਼ਿਆਦਾ ਭਰੋਸਾ ਕਰਨਾ ਸੰਭਵ ਨਹੀਂ ਹੈ। ਅਫਗਾਨਿਸਤਾਨ ਦੀ ਪਹਿਲੀ ਮਹਿਲਾ ਮੇਅਰ ਜ਼ਰੀਫਾ ਗਫਾਰੀ ਦਾ ਕਹਿਣਾ ਹੈ ਕਿ ਉਹ ਉਡੀਕ ਕਰ ਰਹੀ ਹੈ ਕਿ ਤਾਲਿਬਾਨ ਆ ਕੇ ਉਸਨੂੰ ਅਤੇ ਉਸਦੇ ਵਰਗੇ ਲੋਕਾਂ ਨੂੰ ਮਾਰ ਦੇਣਗੇ।
ਇਹ ਵੀ ਪੜ੍ਹੋ: Share Market: ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, 56 ਹਜ਼ਾਰ ਦੇ ਪਾਰ ਖੁੱਲ੍ਹਿਆ ਸੈਂਸੈਕਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904