ਤੰਜਾਨੀਆ ਦੇ ਰਾਸ਼ਟਰਪਤੀ ਜੌਨ ਮਗੁਫੁਲੀ ਦਾ ਦੇਹਾਂਤ, 'ਬੁਲਡੋਜਰ' ਦੇ ਨਾਂਅ ਨਾਲ ਸਨ ਮਸ਼ਹੂਰ
27 ਫਰਵਰੀ ਤੋਂ ਬਾਅਦ ਤੋਂ ਹੀ ਰਾਸ਼ਟਰਪਤੀ ਜੌਨ ਮਗੁਫੁਲੀ ਨੂੰ ਜਨਤਕ ਪ੍ਰੋਗਰਾਮਾਂ 'ਚ ਨਹੀਂ ਦੇਖਿਆ ਗਿਆ ਸੀ।
ਤੰਜਾਨੀਆ ਦੇ ਰਾਸ਼ਟਰਪਤੀ ਜੌਨ ਮਗੁਫੁਲੀ ਦਾ 61 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਮਗੁਫੁਲੀ 1995 'ਚ ਸੰਸਦ ਦੇ ਮੈਂਬਰ ਦੇ ਰੂਪ 'ਚ ਚੁਣੇ ਗਏ ਸਨ। ਤੰਜਾਨੀਆ ਦੀ ਉਪ ਰਾਸ਼ਟਰਪਤੀ ਸਾਮਿਆ ਸੁਲੁਹੁ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਕਿ ਜੌਨ ਮਗੁਫੁਲੀ ਕੋਵਿਡ-19 ਤੋਂ ਪੀੜਤ ਸਨ। ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ।
ਜਾਰੀ ਸੀ ਕਿਆਸਰਾਈਆਂ ਦਾ ਦੌਰ
27 ਫਰਵਰੀ ਤੋਂ ਬਾਅਦ ਤੋਂ ਹੀ ਰਾਸ਼ਟਰਪਤੀ ਜੌਨ ਮਗੁਫੁਲੀ ਨੂੰ ਜਨਤਕ ਪ੍ਰੋਗਰਾਮਾਂ 'ਚ ਨਹੀਂ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਨੂੰ ਲੈਕੇ ਕਿਆਸਰਾਈਆਂ ਦਾ ਦੌਰ ਜਾਰੀ ਸੀ।

Tanzanian President John 'Bulldozer' Magufuli dies at 61

Read @ANI Story | https://t.co/FswcTVMcb8 pic.twitter.com/U6kd8EjWG8
— ANI Digital (@ani_digital) March 17, 2021

ਮਿਲਿਆ 'ਬੁਲਡੋਜਰ' ਦਾ ਨਾਂਅ
2010 'ਚ ਤੰਜਾਨੀਆ 'ਚ ਆਵਾਜਾਈ ਮੰਤਰੀ ਦੇ ਰੂਪ 'ਚ ਦੋਬਾਰਾ ਨਿਯੁਕਤ ਹੋਣ 'ਤੇ ਜੌਨ ਮਗੁਫੁਲੀ ਕਾਫੀ ਮਸ਼ਹੂਰ ਹੋਏ। ਭ੍ਰਿਸ਼ਟਾਚਾਰ ਖਿਲਾਫ ਉਨ੍ਹਾਂ ਦੀ ਲੜਾਈ ਦੀ ਵਜ੍ਹਾ ਨਾਲ ਉਨ੍ਹਾਂ ਨੂੰ 'ਬੁਲਡੋਜਰ' ਦੇ ਨਾਂਅ ਨਾਲ ਲੋਕ ਜਾਣਨ ਲੱਗੇ ਸਨ। ਜੌਨ ਮਗੁਫੁਲੀ ਦਾ 'ਬੁਲਡੋਜਰ' ਨਾਂਅ ਕਾਫੀ ਮਸ਼ਹੂਰ ਹੋਇਆ ਸੀ। ਜੌਨ ਮਗੁਫੁਲੀ 2015 'ਚ ਰਾਸ਼ਟਰਪਤੀ ਦੇ ਰੂਪ 'ਚ ਪਹਿਲੀ ਵਾਰ ਨਿਯੁਕਤ ਹੋਏ ਸਨ। ਇਸ ਤੋਂ ਬਾਅਦ 2010 'ਚ ਉਨ੍ਹਾਂ ਨੂੰ ਦੁਬਾਰਾ ਚੁਣਿਆ ਗਿਆ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904