ਚੋਣ ਤਾਨਾਸ਼ਾਹੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੀਜੇਪੀ 'ਤੇ ਨਿਸ਼ਾਨਾ ਸਾਧਿਆ, ਕਿਹਾ, ਸੱਦਾਮ ਹੁਸੈਨ ਤੇ ਗੱਦਾਫੀ ਵੀ ਚੋਣਾਂ ਕਰਵਾਉਂਦੇ ਸੀ
ਦੱਸ ਦੇਈਏ ਕਿ ਸਵੀਡਨ ਦੇ ਵੀ-ਡੈਮ ਇੰਸਟੀਚਿਊਟ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਦੇ 2014 'ਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ 'ਚ ਸਿਆਸੀ ਅਧਿਕਾਰ ਅਤੇ ਨਾਗਰਿਕ ਆਜ਼ਾਦੀ ਖ਼ਤਮ ਹੋ ਗਈ ਹੈ।
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ (Rahul Gandhi) ਨੇ ਮੰਗਲਵਾਰ ਨੂੰ ਬ੍ਰਾਊਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਸ਼ੂਤੋਸ਼ ਵਾਸ਼ਣਏਯ (Brown University professor Ashutosh Varshney) ਨਾਲ ਆਨਲਾਈਨ ਗੱਲਬਾਤ ਦੌਰਾਨ ਕੇਂਦਰ ਸਰਕਾਰ ਉੱਤੇ ਜ਼ੋਰਦਾਰ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਵਿਸ਼ਵ ਲੋਕਤੰਤਰ 'ਚ ਭਾਰਤ ਦੀ ਘੱਟ ਰਹੀ ਸਥਿਤੀ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ।
ਵੋਟ ਦੀ ਰੱਖਿਆ ਲਈ ਬਣੇ ਸੰਸਥਾਗਤ ਢਾਂਚਾ
ਰਾਹੁਲ ਗਾਂਧੀ ਨੇ ਕਿਹਾ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ (Saddam Hussein) ਤੇ ਲੀਬੀਆ ਦੇ ਮੁਅੱਮਰ ਗੱਦਾਫ਼ੀ (Libya's Muammar Gaddafi) ਨੇ ਵੀ ਆਪਣੇ ਦੇਸ਼ 'ਚ ਚੋਣਾਂ ਕਰਵਾਈਆਂ ਸਨ ਤੇ ਜਿੱਤਦੇ ਸਨ। ਰਾਹੁਲ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਸੀ ਕਿ ਉਹ ਵੋਟ ਨਹੀਂ ਦੇ ਰਹੇ ਸਨ, ਪਰ ਉਸ ਵੋਟ ਦੀ ਰਾਖੀ ਲਈ ਕੋਈ ਸੰਸਥਾਗਤ ਢਾਂਚਾ ਨਹੀਂ ਸੀ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਚੋਣ ਸਿਰਫ਼ ਉਨ੍ਹਾਂ ਲੋਕਾਂ ਨਾਲ ਸਬੰਧਤ ਨਹੀਂ ਹੁੰਦੀ ਜੋ ਵੋਟਿੰਗ ਮਸ਼ੀਨ 'ਤੇ ਜਾ ਕੇ ਬਟਨ ਦਬਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਉਨ੍ਹਾਂ ਅਦਾਰਿਆਂ ਬਾਰੇ ਹੁੰਦੀ ਹੈ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਦੇਸ਼ 'ਚ ਬੁਨਿਆਦੀ ਢਾਂਚਾ ਸਹੀ ਤਰੀਕੇ ਨਾਲ ਚੱਲ ਰਿਹਾ ਹੈ। ਚੋਣ ਨਿਆਂਪਾਲਿਕਾ ਦੇ ਕੰਮਕਾਜ ਬਾਰੇ ਹੁੰਦੀ ਹੈ ਅਤੇ ਸੰਸਦ 'ਚ ਬਹਿਸ ਬਾਰੇ ਹੁੰਦੀ ਹੈ। ਇਸ ਦੀ ਤੁਹਾਨੂੰ ਵੋਟ ਪਾਉਣ ਲਈ ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ।
ਭਾਰਤ ਹੁਣ ਇਕ 'ਲੋਕਤੰਤਰੀ ਦੇਸ਼' ਨਹੀਂ ਰਿਹਾ : ਰਾਹੁਲ ਗਾਂਧੀ
ਰਾਹੁਲ ਦਾ ਕਹਿਣਾ ਹੈ ਕਿ ਭਾਰਤ ਹੁਣ 'ਲੋਕਤੰਤਰੀ ਦੇਸ਼' ਨਹੀਂ ਰਿਹਾ। ਰਾਹੁਲ ਨੇ ਇਕ ਸਵੀਡਿਸ਼ ਸੰਸਥਾ ਦੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਕਿ ਭਾਰਤ ਨੂੰ 'ਚੋਣ ਤਾਨਾਸ਼ਾਹੀ' ਵਜੋਂ ਵੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ 'ਚ 'ਲੋਕਤੰਤਰੀ ਆਜ਼ਾਦੀ 'ਚ ਗਿਰਾਵਟ' ਵੀ ਵੇਖਣ ਨੂੰ ਮਿਲ ਰਹੀ ਹੈ।
ਦੱਸ ਦੇਈਏ ਕਿ ਸਵੀਡਨ ਦੇ ਵੀ-ਡੈਮ ਇੰਸਟੀਚਿਊਟ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਦੇ 2014 'ਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ 'ਚ ਸਿਆਸੀ ਅਧਿਕਾਰ ਅਤੇ ਨਾਗਰਿਕ ਆਜ਼ਾਦੀ ਖ਼ਤਮ ਹੋ ਗਈ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਵੀ ਫਰੀਡਮ ਹਾਊਸ ਦੀ ਰਿਪੋਰਟ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਦੇਸ਼ ਨੇ ਲੋਕਤੰਤਰੀ ਅਮਲਾਂ ਨੂੰ ਚੰਗੀ ਤਰ੍ਹਾਂ ਸਥਾਪਤ ਕੀਤਾ ਹੈ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ 'ਚ ਲੋਕਤੰਤਰ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ, ਸਾਨੂੰ ਇਸ 'ਤੇ ਕਿਸੇ ਮੋਹਰ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦਾ ਮਾਈਕ ਇਕ ਵਾਰ ਸੰਸਦ 'ਚ ਬੰਦ ਕਰ ਦਿੱਤਾ ਗਿਾਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ 'ਮੇਰਾ ਮਾਈਕ ਸੰਸਦ 'ਚ ਬੰਦ ਸੀ ਤੇ ਇਹ ਟੈਲੀਵਿਜ਼ਨ 'ਤੇ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ।'
ਇਹ ਵੀ ਪੜ੍ਹੋ: ਕਾਰ ਹਾਦਸੇ ਦਾ ਸ਼ਿਕਾਰ Tiger Wood ਹਸਪਤਾਲ ਤੋਂ ਘਰ ਪਰਤੇ, ਖੁਦ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਨ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904