ਪੜਚੋਲ ਕਰੋ
Advertisement
ਨਿਊਜ਼ੀਲੈਂਡ 'ਚ ਭਿਆਨਕ ਅੱਤਵਾਦੀ ਹਮਲਾ, 49 ਮੌਤਾਂ, ਅਨੇਕਾਂ ਜ਼ਖ਼ਮੀ
ਵੇਲਿੰਗਟਨ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸ਼ੁੱਕਰਵਾਰ ਨੂੰ ਦੋ ਮਸਜ਼ਿਦਾਂ ‘ਤੇ ਗੋਲੀਬਾਰੀ ਕੀਤੀ ਗਈ। ਅਲ-ਨੂਰ ਤੇ ਲਿਨਵੁੱਡ ‘ਚ ਹਮਲਾ ਦੁਪਹਿਰ ਬਾਅਦ ਨਮਾਜ਼ ਅਦਾ ਕਰਨ ਮਗਰੋਂ ਕੀਤਾ ਗਿਆ। ਖ਼ਬਰ ਲਿਖੇ ਜਾਣ ਤਕ 49 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਸਥਿਤੀ ਨੂੰ ਸਾਂਭਣ ‘ਚ ਲੱਗੀ ਹੋਈ ਹੈ ਪਰ ਅਜੇ ਖ਼ਤਰਾ ਬਣਿਆ ਹੋਇਆ ਹੈ। ਹਮਲਾਵਰ ਅਜੇ ਵੀ ਸਰਗਰਮ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਇਸ ਹਮਲੇ ਨੂੰ ਦੁਨੀਆ ਦਾ ਸਭ ਤੋਂ ਕਾਲਾ ਦਿਨ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਸ਼ਾਮਲ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮਸਜ਼ਿਦ ਕੋਲ ਮਿਲੀ ਕਾਰ ਤੋਂ ਕਈ ਆਈਈਈਡੀ ਨੂੰ ਡਿਫਯੂਜ਼ ਕੀਤਾ ਹੈ।
ਨਿਊਜ਼ੀਲੈਂਡ ਪੁਲਿਸ ਮੁਤਾਬਕ ਹਮਲਾਵਰ ਇੱਕ ਆਸਟ੍ਰੇਲਿਆਈ ਨੌਜਵਾਨ ਬ੍ਰੇਂਟਨ ਟੈਰੇਂਟ ਸੀ। ਉਸ ਨੇ ਮਸਜ਼ਿਦ ‘ਚ ਜਾਣ ਤੋਂ ਪਹਿਲਾਂ ਫੇਸਬੁੱਕ ਲਾਈਵ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਹਮਲਾਵਰ ਮਸਜ਼ਿਦ ‘ਚ ਜਾ ਕੇ ਲੋਕਾਂ ‘ਤੇ ਗੋਲੀਆਂ ਚਲਾਉਂਦੇ ਸਾਫ਼ ਨਜ਼ਰ ਆ ਰਹੇ ਹਨ। ਰਿਪੋਰਟਾਂ ਮੁਤਾਬਕ 28 ਸਾਲਾਂ ਦੇ ਬ੍ਰੇਂਟਨ ਨੇ ਆਪਣੇ ਖ਼ਤਰਨਾਕ ਇਰਾਦਿਆਂ ਬਾਰੇ 37 ਪੇਜ਼ਾਂ ਦੇ ਮੈਨੀਫੈਸਟੋ ‘ਚ ਵੀ ਲਿਖਿਆ ਸੀ।Entire team got saved from active shooters!!! Frightening experience and please keep us in your prayers #christchurchMosqueAttack
— Tamim Iqbal Khan (@TamimOfficial28) March 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement