Tharman Shanmugaratnam News: ਭਾਰਤੀ ਮੂਲ ਦੇ ਥਰਮਨ ਸ਼ਨਮੁਗਰਤਨਮ ਨੇ ਜਿੱਤੀਆਂ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ
Tharman Shanmugaratnam News: ਭਾਰਤੀ ਮੂਲ ਦੇ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੀ ਰਾਸ਼ਟਰਪਤੀ ਚੋਣ 70.4 ਫੀਸਦੀ ਵੋਟਾਂ ਨਾਲ ਜਿੱਤ ਲਈ ਹੈ।
Tharman Shanmugaratnam News: ਭਾਰਤੀ ਮੂਲ ਦੇ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ ਹੈ। ਰਾਇਟਰਸ ਦੇ ਅਨੁਸਾਰ, ਚੋਣ ਵਿਭਾਗ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 70.4 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਗਏ ਹਨ।
ਸਿੰਗਾਪੁਰ ਵਿੱਚ ਨੌਵੇਂ ਰਾਸ਼ਟਰਪਤੀ ਦੀ ਚੋਣ ਲਈ ਸ਼ੁੱਕਰਵਾਰ (1 ਅਗਸਤ) ਨੂੰ ਵੋਟਿੰਗ ਹੋਈ। ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਥਰਮਨ ਸ਼ਨਮੁਗਰਤਨਮ ਤੋਂ ਇਲਾਵਾ ਰਾਸ਼ਟਰਪਤੀ ਦੀ ਦੌੜ ਵਿੱਚ ਦੋ ਹੋਰ ਉਮੀਦਵਾਰ ਸਨ - ਐਨਜੀ ਕੋਕ ਸੌਂਗ, ਇੱਕ ਸਰਕਾਰੀ ਕੰਪਨੀ ਦੇ ਸਾਬਕਾ ਨਿਵੇਸ਼ ਮੁਖੀ ਅਤੇ ਸਰਕਾਰੀ ਮਾਲਕੀ ਵਾਲੀ ਬੀਮਾ ਕੰਪਨੀ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ ਸ਼ਾਮਲ ਸਨ।
ਥਰਮਨ ਸ਼ਨਮੁਗਰਤਨਮ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਸਿੱਖਿਆ ਅਤੇ ਵਿੱਤ ਮੰਤਰੀ ਦੇ ਅਹੁਦੇ ਵੀ ਸੰਭਾਲ ਚੁੱਕੇ ਹਨ। ਸਿੰਗਾਪੁਰ ਦੀ ਸਾਬਕਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਕਾਰਜਕਾਲ 13 ਸਤੰਬਰ ਨੂੰ ਖਤਮ ਹੋ ਰਿਹਾ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਰਹਿ ਚੁੱਕੀ ਹੈ।
#BREAKING Singapore's ex-deputy PM Shanmugaratnam elected president: official results pic.twitter.com/BKSGougnag
— AFP News Agency (@AFP) September 1, 2023
ਇਹ ਵੀ ਪੜ੍ਹੋ: Gujarat Earthquake: ਗੁਜਰਾਤ ਦੇ ਕੱਛ 'ਚ ਭੂਚਾਲ ਨਾਲ ਕੰਬੀ ਧਰਤੀ, 4.5 ਦੀ ਤੀਬਰਤਾ ਨਾਲ ਆਇਆ ਭੂਚਾਲ
66 ਸਾਲਾ ਥਰਮਨ ਸ਼ਨਮੁਗਰਤਨਮ ਤੋਂ ਇਲਾਵਾ ਦੋ ਹੋਰ ਉਮੀਦਵਾਰ ਵੀ ਪ੍ਰਧਾਨਗੀ ਦੀ ਦੌੜ ਵਿੱਚ ਸਨ - ਇੱਕ ਸਰਕਾਰੀ ਮਾਲਕੀ ਵਾਲੀ ਕੰਪਨੀ ਦੇ ਸਾਬਕਾ ਨਿਵੇਸ਼ ਮੁਖੀ ਐਨਜੀ ਕੋਕ ਸੌਂਗ ਅਤੇ ਇੱਕ ਸਰਕਾਰੀ ਮਾਲਕੀ ਵਾਲੀ ਬੀਮਾ ਕੰਪਨੀ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।