US Tornadoes: ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 100 ਤੋਂ ਜ਼ਿਆਦਾ ਲੋਕਾਂ ਦੀ ਮੌਤ
ਐਮਾਜ਼ਾਨ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਅਰਕਾਸਾਸ ਵਿਚ ਮਾਨੇਟ ਮਨੋਰ ਨਰਸਿੰਗ ਹੋਮ ਦੀ ਇਮਾਰਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।
ਦੇਰ ਰਾਤ ਤੂਫਾਨ ਤੇ ਖਰਾਬ ਮੌਸਮ ਨੇ ਅਮਰੀਕਾ ਦੇ ਕਈ ਰਾਜਾਂ 'ਚ ਭਾਰੀ ਤਬਾਹੀ ਮਚਾਈ। ਕੈਂਟਕੀ ਵਿਚ ਇਕ ਮੋਮਬੱਤੀ ਫੈਕਟਰੀ, ਇਲੀਨੋਇਸ ਵਿਚ ਇਕ ਐਮਾਜ਼ਾਨ ਇਮਾਰਤ ਅਤੇ ਅਰਕਾਸਾਸ 'ਚ ਇਕ ਨਰਸਿੰਗ ਹੋਮ ਨੂੰ ਨੁਕਸਾਨ ਪਹੁੰਚਿਆ। ਕਈ ਇਮਾਰਤਾਂ ਬੁਰੀ ਤਰ੍ਹਾਂ ਢਹਿ ਗਈਆਂ। ਇਸ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ। ਰਾਹਤ ਅਤੇ ਬਚਾਅ ਕਾਰਜਾਂ ਲਈ ਵੱਡੀ ਗਿਣਤੀ ਵਿਚ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇਸ ਨੂੰ ਰਾਜ ਆਫ਼ਤ ਦਾ ਐਲਾਨ ਕਰ ਦਿੱਤਾ।
ਇਸ ਤ੍ਰਾਸਦੀ ਨੂੰ ਦੁਖਦਾਈ ਦੱਸਦਿਆਂ ਬੇਸ਼ੀਅਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਮੇਫੀਲਡ ਦੀ ਇਕ ਫੈਕਟਰੀ ਵਿਚ ਕਈ ਲੋਕ ਮਾਰੇ ਗਏ ਸਨ। "ਜਦੋਂ ਤੂਫਾਨ ਆਇਆ ਤਾਂ ਫੈਕਟਰੀ ਵਿਚ ਲਗਪਗ 110 ਲੋਕ ਮੌਜੂਦ ਸਨ। ਉਸਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਦੱਸਿਆ। ਸਾਨੂੰ ਸ਼ੱਕ ਹੈ ਕਿ ਇਸ ਭਿਆਨਕ ਤ੍ਰਾਸਦੀ ਵਿਚ ਕੈਂਟਕੀ ਦੇ 50 ਲੋਕਾਂ ਦੀ ਜਾਨ ਚਲੀ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਪੁੱਜੀ। ਇਹ ਬਹੁਤ ਔਖਾ ਸਮਾਂ ਹੈ। ਅਸੀਂ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕਰ ਰਹੇ ਹਾਂ।
ਐਮਾਜ਼ਾਨ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਅਰਕਾਸਾਸ ਵਿਚ ਮਾਨੇਟ ਮਨੋਰ ਨਰਸਿੰਗ ਹੋਮ ਦੀ ਇਮਾਰਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਟਰੂਮੈਨ ਵਿੱਚ ਇੱਕ ਨਰਸਿੰਗ ਹੋਮ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਮਾਜ਼ਾਨ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਕਰਮਚਾਰੀਆਂ ਦੇ ਹਿੱਤ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹਨ। ਕੰਪਨੀ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ।
ਇਹ ਵੀ ਪੜ੍ਹੋ : PM Modi Twitter ID Hack : ਹੈਕ ਹੋਇਆ ਪੀਐਮ ਮੋਦੀ ਦਾ ਟਵਿੱਟਰ ਅਕਾਊਂਟ, ਬਿਟਕੁਆਇਨ ਸਬੰਧੀ ਕੀਤਾ ਸੀ ਟਵੀਟ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/