(Source: ECI/ABP News)
ਦੁਨੀਆਂ ਦੀਆਂ ਸਭ ਤੋਂ 'ਆਕਰਸ਼ਕ ਔਰਤਾਂ' ਦੇ ਨਾਂਅ ਹੁੰਦੇ ਹਨ ਇਹ, ਮਰਦਾਂ ਦੇ ਨਾਵਾਂ ਦੀ ਵੀ ਦੇਖੋ ਲਿਸਟ, ਰਿਸਰਚ 'ਚ ਮਜ਼ੇਦਾਰ ਖੁਲਾਸੇ
ਜੈਕ (Jack) ਨਾਂਅ ਨੂੰ ਮਰਦਾਂ 'ਚ ਸਭ ਤੋਂ ਸੈਕਸੀ ਮੰਨਿਆ ਜਾਂਦਾ ਹੈ। ਉੱਥੇ ਹੀ ਔਰਤਾਂ 'ਚ ਸਭ ਤੋਂ ਸੈਕਸੀ ਨਾਂਅ ਮੈਰੀ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ 'ਚ ਰੇਚਲ ਦਾ ਨਾਂਅ ਦੂਜੇ ਨੰਬਰ 'ਤੇ ਸੀ।
![ਦੁਨੀਆਂ ਦੀਆਂ ਸਭ ਤੋਂ 'ਆਕਰਸ਼ਕ ਔਰਤਾਂ' ਦੇ ਨਾਂਅ ਹੁੰਦੇ ਹਨ ਇਹ, ਮਰਦਾਂ ਦੇ ਨਾਵਾਂ ਦੀ ਵੀ ਦੇਖੋ ਲਿਸਟ, ਰਿਸਰਚ 'ਚ ਮਜ਼ੇਦਾਰ ਖੁਲਾਸੇ These are the names of the world's most 'attractive women', also see the list of men's names, funny revelations in the research ਦੁਨੀਆਂ ਦੀਆਂ ਸਭ ਤੋਂ 'ਆਕਰਸ਼ਕ ਔਰਤਾਂ' ਦੇ ਨਾਂਅ ਹੁੰਦੇ ਹਨ ਇਹ, ਮਰਦਾਂ ਦੇ ਨਾਵਾਂ ਦੀ ਵੀ ਦੇਖੋ ਲਿਸਟ, ਰਿਸਰਚ 'ਚ ਮਜ਼ੇਦਾਰ ਖੁਲਾਸੇ](https://feeds.abplive.com/onecms/images/uploaded-images/2023/01/09/b858c95347907e05703ab90c594d33081673276808294438_original.jpg?impolicy=abp_cdn&imwidth=1200&height=675)
Study on Sexiest Women and Men Names: ਦੁਨੀਆਂ ਭਰ ਦੇ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਨਾਵਾਂ ਬਾਰੇ ਬਹੁਤ ਧਿਆਨ ਰੱਖਦੇ ਹਨ। ਬਹੁਤ ਸੋਚਣ ਤੋਂ ਬਾਅਦ ਕੋਈ ਪਰਿਵਾਰ ਆਪਣੇ ਬੱਚਿਆਂ ਦੇ ਨਾਮ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਅਕਸਰ ਲੋਕ ਇਸ ਗੱਲ ਵੱਲ ਵੀ ਧਿਆਨ ਦਿੰਦੇ ਹਨ ਕਿ ਉਨ੍ਹਾਂ ਦਾ ਨਾਮ ਸੁਣਨ 'ਚ ਚੰਗਾ ਅਤੇ ਆਕਰਸ਼ਕ ਹੈ ਜਾਂ ਨਹੀਂ। ਕੋਈ ਵੀ ਇਹ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਦੁਨੀਆਂ ਦਾ ਸਭ ਤੋਂ ਸੈਕਸੀ ਨਾਮ ਕੀ ਹੋ ਸਕਦਾ ਹੈ?
ਇੱਕ ਨਵੇਂ ਸਰਵੇਖਣ 'ਚ ਦੁਨੀਆ ਦੇ ਸਭ ਤੋਂ ਸੈਕਸੀ ਮਰਦਾਂ ਅਤੇ ਔਰਤਾਂ ਦੇ ਨਾਮ ਸਾਹਮਣੇ ਆਏ ਹਨ। ਬ੍ਰਿਟਿਸ਼ ਨਿਊਜ਼ ਸਾਈਟ 'ਦਿ ਸਨ' 'ਚ ਛਪੀ ਰਿਪੋਰਟ ਮੁਤਾਬਕ ਇਕ ਟੋਆਏ ਬ੍ਰਾਂਡ ਨੇ ਰੋਮਾਂਟਿਕ ਫ਼ਿਲਮਾਂ ਅਤੇ ਕਿਤਾਬਾਂ ਦੇ ਮੁੱਖ ਕਿਰਦਾਰਾਂ ਨੂੰ ਦੇਖ ਕੇ ਅਜਿਹੇ ਨਾਵਾਂ ਦੀ ਇਕ ਬੇਹੱਦ ਦਿਲਚਸਪ ਸੂਚੀ ਬਣਾਈ ਹੈ।
ਮਰਦਾਂ 'ਚ 'ਜੈਕ' ਨਾਂਅ ਸਭ ਤੋਂ ਸੈਕਸੀ
ਰਿਸਰਚਰਾਂ ਨੇ ਦਰਸ਼ਕਾਂ ਦੀ ਦਿਲਚਸਪੀ ਅਤੇ ਸੈਂਕੜੇ ਰੋਮਾਂਟਿਕ ਫ਼ਿਲਮਾਂ ਅਤੇ ਕਿਤਾਬਾਂ ਦੇ ਮੁੱਖ ਪਾਤਰਾਂ ਦੇ ਨਾਵਾਂ ਦੇ ਆਧਾਰ 'ਤੇ ਸੂਚੀ ਤੈਅ ਕੀਤੀ ਹੈ। ਜੈਕ (Jack) ਨਾਂਅ ਨੂੰ ਮਰਦਾਂ 'ਚ ਸਭ ਤੋਂ ਸੈਕਸੀ ਮੰਨਿਆ ਜਾਂਦਾ ਹੈ। ਰਿਸਰਚਰਾਂ ਨੇ 1997 ਦੀ ਹਿੱਟ ਫ਼ਿਲਮ 'ਟਾਈਟੈਨਿਕ' 'ਚ ਲਿਓਨਾਰਡੋ ਡੀਕੈਪਰੀਓ ਵੱਲੋਂ ਨਿਭਾਏ ਗਏ ਜੈਕ ਡਾਸਨ ਸਮੇਤ 9 ਨਾਵਲਾਂ ਅਤੇ ਫ਼ਿਲਮਾਂ 'ਚ ਇੱਕ ਮੁੱਖ ਪਾਤਰ ਦੇ ਨਾਮ ਵਜੋਂ 'ਜੈਕ' ਨਾਂਅ ਦਾ ਸਮਰਥਨ ਕੀਤਾ। ਅਜਿਹੇ 'ਚ ਜੈਕ ਮਰਦਾਂ ਲਈ ਸਭ ਤੋਂ ਸੈਕਸੀ ਨਾਂਅ ਸੀ।
ਮਰਦਾਂ ਲਈ ਸੈਕਸੀ ਨਾਂਅ
- ਜੈਕ (Jack)
- ਨਿਕ (Nick)
- ਜੇਮਸ (James)
- ਬੈਨ (Ben)
- ਪੀਟਰ (Peter)
- ਜੋਅ (Joe)
- ਜੈਮੀ (Jamie)
- ਸ਼ੇਨ (Shane)
- ਜੈਕਬ (Jacob)
ਔਰਤਾਂ 'ਚ ਸਭ ਤੋਂ ਸੈਕਸ ਨਾਂਅ 'ਮੈਰੀ'
ਉੱਥੇ ਹੀ ਔਰਤਾਂ 'ਚ ਸਭ ਤੋਂ ਸੈਕਸੀ ਨਾਂਅ ਮੈਰੀ ਮੰਨਿਆ ਜਾਂਦਾ ਹੈ। ਟਾਈਮ-ਟ੍ਰੈਵਲਿੰਗ ਰੋਮਾਂਸ ਫ਼ਿਲਮ 'ਅਬਾਊਟ ਟਾਈਮ' 'ਚ ਰੇਚਲ ਮੈਕਐਡਮਸ ਵੱਲੋਂ ਦਰਸਾਏ ਕਿਰਦਾਰਾਂ ਮੁਤਾਬਕ ਸਭ ਤੋਂ ਸੈਕਸੀ ਔਰਤ ਦਾ ਨਾਂਅ ਮੈਰੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ 'ਚ ਰੇਚਲ ਦਾ ਨਾਂਅ ਦੂਜੇ ਨੰਬਰ 'ਤੇ ਸੀ।
ਔਰਤਾਂ ਲਈ ਸੈਕਸੀ ਨਾਂਅ
- ਮੈਰੀ (Marry)
- ਰੇਚਲ (Rachel)
- ਕੈਟ (Kate)
- ਜੂਲੀਆ (Julia)
- ਈਵਾ (Eva)
- ਸੁਸਾਨ (Susan)
- ਸੋਫੀ (Sophie)
- ਜੂਲੀ (Julie)
- ਬੇਲਾ (Bella)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)