(Source: ECI/ABP News/ABP Majha)
TTP: ਅਲ ਕਾਇਦਾ 'ਚ ਮਿਲਣ ਨੂੰ ਤਿਆਰ ਹੋਇਆ ਤਾਲਿਬਾਨ ਅੱਤਵਾਦੀ ਸੰਗਠਨ, ਦੁਨੀਆ ਲਈ ਬਣ ਸਕਦੈ ਵੱਡਾ ਖ਼ਤਰਾ
TTP Looking To Merge With Al Qaeda: ਦੁਨੀਆ ਦੇ ਅੱਤਵਾਦੀ ਸੰਗਠਨ ਦੁਨੀਆ 'ਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਕੁਝ ਸੰਗਠਨ ਇੱਕ ਛੱਤ ਦੇ ਹੇਠਾਂ ਆ ਸਕਦੇ ਹਨ, ਜਿਸ 'ਚ ਟੀਟੀਪੀ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ।
Tehreek-i-Taliban Pakistan : ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਤਬਾਹੀ ਮਚਾਈ ਹੋਈ ਹੈ। ਗੁਆਂਢੀ ਮੁਲਕ ਵਿੱਚ ਨਿੱਤ ਦਿਨ ਅਤੱਵਾਦੀ ਹਮਲੇ ਹੋ ਰਹੇ ਹਨ। ਇਸ ਦੌਰਾਨ ਖ਼ਬਰ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਖ਼ੁਦ ਨੂੰ ਹੋਰ ਵੱਡਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਟੀਟੀਪੀ ਅਲ ਕਾਇਦਾ ਨਾਲ ਰਲੇਵੇਂ ਦੀ ਕੋਸ਼ਿਸ਼ ਕਰ ਰਿਹਾ ਹੈ।
ਡੌਨ ਦੀ ਰਿਪੋਰਟ ਮੁਤਾਬਕ united nations ਨੂੰ ਸੌਂਪੀ ਗਈ ਇੱਕ ਨਿਗਰਾਨੀ ਰਿਪੋਰਟ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਦੁਨੀਆ ਦੇ ਅੱਤਵਾਦੀ ਸੰਗਠਨ ਦੁਨੀਆ 'ਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਕਈ ਅੱਤਵਾਦੀ ਸੰਗਠਨ ਇੱਕ ਛੱਤ ਦੇ ਹੇਠਾਂ ਆ ਸਕਦੇ ਹਨ। ਜਿਸ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਲ ਕਾਇਦਾ ਵਿੱਚ ਰਲੇਵਾਂ ਕਰ ਸਕਦਾ ਹੈ। ਜੋ ਪੂਰੀ ਦੁਨੀਆ ਲਈ ਵੱਡਾ ਖ਼ਤਰਾ ਬਣ ਜਾਵੇਗਾ।
ਤਾਕਤਵਰ ਹੋ ਸਕਦੈ ਅੱਤਵਾਦੀ ਸੰਗਠਨ
ਰਿਪੋਰਟ 'ਚ ਕੀਤੇ ਗਏ ਦਾਅਵੇ ਮੁਤਾਬਕ ਸੰਯੁਕਤ ਰਾਸ਼ਟਰ ਦੇ ਕੁਝ ਮੈਂਬਰ ਦੇਸ਼ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਟੀਟੀਪੀ ਸਾਰੇ ਛੋਟੇ ਅੱਤਵਾਦੀ ਸੰਗਠਨਾਂ ਦੀ ਅਗਵਾਈ ਕਰ ਸਕਦੀ ਹੈ, ਜਿਸ ਨਾਲ ਉਹ ਸਾਰੇ ਸ਼ਕਤੀਸ਼ਾਲੀ ਬਣ ਸਕਦੇ ਹਨ। ਅਜਿਹੇ 'ਚ ਦੁਨੀਆ ਭਰ 'ਚ ਅੱਤਵਾਦੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਪਾਕਿਸਤਾਨ ਦੀ ਸ਼ਿਕਾਇਤ ਦਾ ਸਮਰਥਨ ਕੀਤਾ ਗਿਆ ਹੈ। ਜਿਸ 'ਚ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਪਾਬੰਦੀਸ਼ੁਦਾ ਟੀਟੀਪੀ ਨੇ ਅਫਗਾਨਿਸਤਾਨ 'ਚ ਆਪਣਾ ਪ੍ਰਭਾਵ ਵਧਾਇਆ ਹੈ।
ਖਤਰਾ ਬਣ ਸਕਦੈ ਟੀਟੀਪੀ
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਟੀਟੀਪੀ ਅਲਕਾਇਦਾ ਵਿੱਚ ਰਲੇਵਾਂ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਕਿ ਅਲਕਾਇਦਾ ਪਾਕਿਸਤਾਨ ਦੇ ਅੰਦਰ ਵਧਦੇ ਹਮਲਿਆਂ ਲਈ ਟੀਟੀਪੀ ਨੂੰ ਮਾਰਗਦਰਸ਼ਨ ਪ੍ਰਦਾਨ ਕਰ ਰਿਹਾ ਹੈ। ਰਿਪੋਰਟ ਮੁਤਾਬਕ ਟੀਟੀਪੀ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਸ ਨੂੰ ਸਪੱਸ਼ਟ ਤੌਰ 'ਤੇ ਤਾਲਿਬਾਨ ਦਾ ਸਮਰਥਨ ਹਾਸਲ ਹੈ। ਜੇਕਰ ਟੀਟੀਪੀ ਦਾ ਅਫਗਾਨਿਸਤਾਨ ਵਿੱਚ ਸੁਰੱਖਿਅਤ ਟਿਕਾਣਾ ਰਿਹਾ ਤਾਂ ਇਹ ਖੇਤਰੀ ਖਤਰਾ ਬਣ ਸਕਦਾ ਹੈ।