ਟੋਮੀ ਲਾਰੇਨ ਨੇ ਟਰੰਪ ਨੂੰ ਕਿਹਾ 'ਉੱਲੂ', ਖੂਬ ਵਾਇਰਲ ਹੋ ਰਿਹਾ ਵੀਡੀਓ
ਆਪਣੇ ਵੀਡੀਓ 'ਚ ਟੋਮੀ ਨੇ ਕਿਹਾ ਟਰੰਪ ਇਕ Owl ਦੀ ਤਰ੍ਹਾਂ ਬੁੱਧੀਮਾਨ ਹਨ ਤੇ ਫਿਰ ਭਾਰਤੀ ਪਰਵਾਸੀਆਂ ਤਕ ਆਪਣੀ ਗੱਲ ਪਹੁੰਚਾਉਣ ਲਈ ਇਸ ਦਾ ਅਨੁਵਾਦ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਟਰੰਪ ਨੂੰ 'ਉੱਲੂ' ਕਿਹਾ।
ਅਮਰੀਕੀ ਕੰਜ਼ਰਵੇਟਿਵ ਪੌਲੀਟੀਕਲ ਕਮੈਂਟੇਟਰ ਅਤੇ ਸਾਬਕਾ ਟੈਲੀਵਿਜ਼ਨ ਹੋਸਟ ਟੋਮੀ ਲਾਰੇਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਟੋਮੀ ਲਾਰੇਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਰਤੀ ਸਮਰਥਕਾਂ ਨੂੰ ਸੰਬੋਧਨ ਕਰ ਰਹੀ ਸੀ ਇਸ ਦੌਰਾਨ ਉਨ੍ਹਾਂ ਇਕ ਵੱਡੀ ਗਲਤੀ ਕਰ ਦਿੱਤੀ।
ਲਿਬਰਲਸ ਦੀ ਆਲੋਚਨਾ ਕਰਨ ਲਈ ਜਾਣੀ ਜਾਂਦੀ ਟੋਮੀ ਨੇ ਇਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਉਨ੍ਹਾਂ ਭਾਰਤੀ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਡੌਨਾਲਡ ਟਰੰਪ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਜਾ ਰਹੇ ਹਨ। ਪਰ ਇਸ ਵੀਡੀਓ 'ਚ ਉਨ੍ਹਾਂ ਟਰੰਪ ਨੂੰ 'ਉੱਲੂ' ਕਹਿ ਦਿੱਤਾ।
I can't 😂 "President trump is wise like an ullu" In hindi ullu means owl but used as an insult to consider someone a fool We all can agree with tomi that Trump is an Ullu 😂🦉 pic.twitter.com/4IzdTBXQYr
— StanceGrounded (@_SJPeace_) August 25, 2020
ਆਪਣੇ ਵੀਡੀਓ 'ਚ ਟੋਮੀ ਨੇ ਕਿਹਾ ਟਰੰਪ ਇਕ Owl ਦੀ ਤਰ੍ਹਾਂ ਬੁੱਧੀਮਾਨ ਹਨ ਤੇ ਫਿਰ ਭਾਰਤੀ ਪਰਵਾਸੀਆਂ ਤਕ ਆਪਣੀ ਗੱਲ ਪਹੁੰਚਾਉਣ ਲਈ ਇਸ ਦਾ ਅਨੁਵਾਦ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਟਰੰਪ ਨੂੰ 'ਉੱਲੂ' ਕਿਹਾ।
ਇਸ ਦੌਰਾਨ ਟੋਮੀ ਲਾਰੇਨ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉੱਲੂ ਕਹਿਣਾ ਇਕ ਤਰ੍ਹਾਂ ਨਾਲ ਬੇਇਜ਼ਤੀ ਮੰਨੀ ਜਾਂਦੀ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਕਿਸੇ ਮੂਰਖ ਵਿਅਕਤੀ ਨੂੰ 'ਉੱਲੂ' ਕਿਹਾ ਜਾਂਦਾ ਹੈ।
ਵੀਡੀਓ 'ਚ ਟੋਮੀ ਨੇ ਕਿਹਾ 'ਭਾਰਤ 'ਚ ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਨਸਮਤੇ, ਮੈਂ ਟੌਮੀ ਲਾਰੇਨ 'ਮੇਕ ਅਮੈਰਿਕਾ ਗ੍ਰੇਟ ਅਗੇਨ' ਏਜੰਡਾ ਅਤੇ 'ਕੀਪ ਅਮੈਰਿਕਾ ਗ੍ਰੇਟ' ਏਜੰਡੇ ਦਾ ਸਮਰਥਨ ਕਰਨ ਲਈ ਦੋਸਤਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ। ਅਸੀਂ ਜਾਣਦੇ ਹਾਂ ਕਿ ਟਰੰਪ ਅਮਰੀਕਾ ਨੂੰ ਮਹਾਨ ਬਣਾਈ ਰੱਖਣਗੇ ਕਿਉਂਕਿ ਰਾਸ਼ਟਰਪਤੀ ਟਰੰਪ ਇਕ Owl ਦੀ ਤਰ੍ਹਾਂ ਬੁੱਧੀਮਾਨ ਹਨ। ਜਿਵੇਂ ਕਿ ਤੁਸੀਂ ਹਿੰਦੀ 'ਚ ਕਹੋਗੇ, ਮੈਨੂੰ ਉਮੀਦ ਹੈ ਕਿ ਮੈਂ ਇਸ ਦਾ ਉਚਾਰਣ ਕਰ ਰਹੀ ਹਾਂ..ਰਾਸ਼ਟਰਪਤੀ ਟਰੰਪ ਇਕ 'ਉੱਲੂ' ਵਾਂਗ ਬੁੱਧੀਮਾਨ ਹਨ।
'ਆਪ' ਤੇ SAD ਦੇ ਵਿਧਾਇਕਾਂ ਨੂੰ ਕੋਰੋਨਾ ਪੌਜ਼ੇਟਿਵ ਦੱਸ ਵਿਧਾਨ ਸਭਾ ਸੈਸ਼ਨ ਤੋਂ ਦੂਰ ਰੱਖਣ ਦੀ ਚਾਲ: ਅਮਨ ਅਰੋੜਾ
ਪਰਗਟ ਸਿੰਘ ਸਣੇ ਪੰਜਾਬ ਦੇ ਛੇ ਵਿਧਾਇਕਾਂ ਨੂੰ ਕੋਰੋਨਾ ਨੇ ਡੰਗਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ