ਅਮਰੀਕਾ ਦੇ Michigan ਸੂਬੇ 'ਚ ਤੂਫਾਨ ਨੇ ਮਚਾਈ ਤਬਾਹੀ, ਇੱਕ ਦੀ ਮੌਤ, 40 ਜ਼ਖ਼ਮੀ
Tornado In Michigan: ਉੱਤਰੀ ਮਿਸ਼ੀਗਨ 'ਚ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ 'ਤੇ ਖੜ੍ਹੇ ਵਾਹਨਾਂ ਨੂੰ ਪਲਟ ਦਿੱਤਾ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਘਰਾਂ ਦੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ।
Tornado In Michigan: ਅਮਰੀਕਾ ਦੇ ਮਿਸ਼ੀਗਨ ਵਿੱਚ ਸ਼ੁੱਕਰਵਾਰ ਨੂੰ ਆਏ ਤੂਫਾਨ ਨੇ ਤਬਾਹੀ ਮਚਾਈ। ਉੱਤਰੀ ਮਿਸ਼ੀਗਨ 'ਚ ਤੂਫਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ 'ਤੇ ਖੜ੍ਹੇ ਵਾਹਨਾਂ ਨੂੰ ਪਲਟ ਦਿੱਤਾ। ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਕਈ ਘਰਾਂ ਦੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ। ਇਸ ਤੋਂ ਇਲਾਵਾ ਇਸ ਭਿਆਨਕ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 24 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਤੂਫਾਨ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਕਰੀਬ 3.30 ਵਜੇ ਉੱਤਰੀ ਮਿਸ਼ੀਗਨ ਦੇ ਗੇਲਾਰਡ ਸ਼ਹਿਰ 'ਚ ਆਇਆ। ਇਸ ਸ਼ਹਿਰ ਵਿੱਚ ਲਗਪਗ 4200 ਲੋਕ ਰਹਿੰਦੇ ਹਨ। ਤੂਫਾਨ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Following the tornado in Gaylord, I’ve declared a State of Emergency for Otsego County.
— Governor Gretchen Whitmer (@GovWhitmer) May 21, 2022
Michiganders are tough. We are resilient. We will do what it takes to rebuild. There’s no challenge we can’t get through together. pic.twitter.com/ulOp2GgZfc
ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਿਟਮਰ ਨੇ ਕੀ ਕਿਹਾ?
ਇਸ ਤੋਂ ਇਲਾਵਾ ਸੂਬੇ ਦੇ ਗਵਰਨਰ ਗ੍ਰੇਚੇਨ ਵਿਟਮਰ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ ਕਿ ਗੇਲੋਰਡ ਸ਼ਹਿਰ 'ਚ ਤੂਫਾਨ ਤੋਂ ਬਾਅਦ ਮੈਂ ਓਟਸੇਗੋ ਕਾਉਂਟੀ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਮਿਸ਼ੀਗਨ ਦੇ ਲੋਕ ਬਹੁਤ ਮਜ਼ਬੂਤ ਹਨ। ਅਸੀਂ ਇਸ ਤੂਫਾਨ 'ਤੇ ਕਾਬੂ ਪਾਵਾਂਗੇ। ਅਸੀਂ ਪੁਨਰ ਨਿਰਮਾਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ। ਅਜਿਹੀ ਕੋਈ ਚੁਣੌਤੀ ਨਹੀਂ ਹੈ ਜਿਸ ਨੂੰ ਅਸੀਂ ਮਿਲ ਕੇ ਪਾਰ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: Watch Video: ਬੁਮਰਾਹ ਦੀ ਖ਼ਤਰਨਾਕ ਬਾਊਂਸਰ ਦਾ ਸ਼ਿਕਾਰ ਹੋਏ ਪ੍ਰਿਥਵੀ ਸ਼ਾਅ, ਦੇਖੋ ਵਾਇਰਲ ਹੋ ਰਹੀ ਇਹ ਸ਼ਾਨਦਾਰ ਵੀਡੀਓ