![ABP Premium](https://cdn.abplive.com/imagebank/Premium-ad-Icon.png)
ਲਓ ਜੀ ਕੂੜੇ ਪਿੱਛੇ ਗੁਆਂਢੀ ਲੜਦੇ ਤਾਂ ਦੇਖੇ ਸੀ ਪਰ ਗੁਆਂਢੀ ਦੇਸ਼ਾਂ 'ਚ ਦੁਸ਼ਮਣੀ ਪੈਂਦੀ ਨਹੀਂ ਸੀ ਦੇਖੀ! ਪੈ ਸਕਦਾ ਵੱਡਾ ਪੁਆੜਾ
ਦੱਖਣੀ ਕੋਰੀਆ ਨੇ ਕੂੜੇ ਨਾਲ ਭਰੇ ਗੁਬਾਰਿਆਂ ਨੂੰ ਉਡਾਉਣ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਲਈ ਦੱਖਣੀ ਕੋਰੀਆ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਨੂੰ...
![ਲਓ ਜੀ ਕੂੜੇ ਪਿੱਛੇ ਗੁਆਂਢੀ ਲੜਦੇ ਤਾਂ ਦੇਖੇ ਸੀ ਪਰ ਗੁਆਂਢੀ ਦੇਸ਼ਾਂ 'ਚ ਦੁਸ਼ਮਣੀ ਪੈਂਦੀ ਨਹੀਂ ਸੀ ਦੇਖੀ! ਪੈ ਸਕਦਾ ਵੱਡਾ ਪੁਆੜਾ trash balloon attacks push South Korea to freeze military deal ਲਓ ਜੀ ਕੂੜੇ ਪਿੱਛੇ ਗੁਆਂਢੀ ਲੜਦੇ ਤਾਂ ਦੇਖੇ ਸੀ ਪਰ ਗੁਆਂਢੀ ਦੇਸ਼ਾਂ 'ਚ ਦੁਸ਼ਮਣੀ ਪੈਂਦੀ ਨਹੀਂ ਸੀ ਦੇਖੀ! ਪੈ ਸਕਦਾ ਵੱਡਾ ਪੁਆੜਾ](https://feeds.abplive.com/onecms/images/uploaded-images/2024/06/03/a456cad4a67e9e9b34ac655b5ea22d7f1717425855134785_original.jpg?impolicy=abp_cdn&imwidth=1200&height=675)
ਦੱਖਣੀ ਕੋਰੀਆ ਨੇ ਕੂੜੇ ਨਾਲ ਭਰੇ ਗੁਬਾਰਿਆਂ ਨੂੰ ਉਡਾਉਣ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਲਈ ਦੱਖਣੀ ਕੋਰੀਆ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉੱਤਰੀ ਕੋਰੀਆ ਨੇ ਗੁਬਾਰੇ ਉਡਾਉਣ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਿਹਾ ਹੈ। ਉੱਤਰੀ ਕੋਰੀਆ ਨੇ ਪਿਛਲੇ ਕਈ ਦਿਨਾਂ ਤੋਂ ਗੁਆਂਢੀ ਦੇਸ਼ ਵੱਲ ਕੂੜੇ ਨਾਲ ਭਰੇ ਗੁਬਾਰੇ ਉਡਾਏ ਸਨ। ਕੂੜੇ ਨਾਲ ਭਰੇ ਇਹ ਗੁਬਾਰੇ ਦੱਖਣੀ ਕੋਰੀਆ ਦੇ ਕਈ ਇਲਾਕਿਆਂ 'ਚ ਦੇਖੇ ਗਏ।
ਦੱਖਣੀ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਉੱਤਰੀ ਕੋਰੀਆ ਦੀ ਇਸ ਕਾਰਵਾਈ ਦੇ ਜਵਾਬ 'ਚ ਸਖਤ ਕਾਰਵਾਈ ਕਰੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਪ੍ਰੀਸ਼ਦ ਨੇ ਸਾਲ 2018 ਦੇ ਅੰਤਰ-ਕੋਰੀਆਈ ਸਮਝੌਤੇ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਦੋਵੇਂ ਕੋਰੀਆ ਦੇ ਵਿਚਕਾਰ ਆਪਸੀ ਵਿਸ਼ਵਾਸ ਬਹਾਲ ਹੋਣ ਤੱਕ ਸਰਹੱਦੀ ਦੁਸ਼ਮਣੀ ਨੂੰ ਘੱਟ ਕਰਨਾ ਸੀ।
ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਸਮਝੌਤੇ ਨੂੰ ਮੁਅੱਤਲ ਕਰਨ ਨਾਲ ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਦੀ ਸਰਹੱਦ ਦੇ ਨੇੜੇ ਫੌਜੀ ਅਭਿਆਸ ਮੁੜ ਸ਼ੁਰੂ ਕਰਨ ਅਤੇ ਗੁਆਂਢੀ ਦੇਸ਼ ਦੁਆਰਾ ਉਕਸਾਉਣ ਦਾ ਪ੍ਰਭਾਵੀ ਅਤੇ ਤੁਰੰਤ ਜਵਾਬ ਦੇਣ ਦੀ ਇਜਾਜ਼ਤ ਮਿਲੇਗੀ। ਕੌਂਸਲ ਮੁਤਾਬਕ ਸਮਝੌਤੇ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਮੰਗਲਵਾਰ ਨੂੰ ਮਨਜ਼ੂਰੀ ਲਈ ਕੈਬਨਿਟ ਕੌਂਸਲ ਕੋਲ ਪੇਸ਼ ਕੀਤਾ ਜਾਵੇਗਾ। ਉੱਤਰੀ ਕੋਰੀਆ ਨੇ ਪਿਛਲੇ ਮੰਗਲਵਾਰ ਤੋਂ ਦੱਖਣੀ ਕੋਰੀਆ ਦੇ ਵੱਖ-ਵੱਖ ਹਿੱਸਿਆਂ 'ਚ ਇੱਕ ਹਜ਼ਾਰ ਤੋਂ ਜ਼ਿਆਦਾ ਗੁਬਾਰੇ ਉਡਾਏ ਹਨ, ਜਿਨ੍ਹਾਂ 'ਚ ਖਾਦ, ਸਿਗਰਟ , ਕੱਪੜੇ ਦੇ ਟੁਕੜੇ ਅਤੇ ਬੇਕਾਰ ਕਾਗਜ਼ ਭਰੇ ਹੋਏ ਸਨ। ਦੱਖਣੀ ਕੋਰੀਆ ਦੀ ਫੌਜ ਮੁਤਾਬਕ ਇਨ੍ਹਾਂ ਗੁਬਾਰਿਆਂ 'ਚ ਕੋਈ ਖਤਰਨਾਕ ਪਦਾਰਥ ਨਹੀਂ ਪਾਇਆ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)