ਪੜਚੋਲ ਕਰੋ

ਟ੍ਰੈਵਲ ਬਲੌਗਰ ਨੂੰ ਗਲਵਾਨ ਘਾਟੀ 'ਚ ਮਾਰੇ ਗਏ ਚੀਨੀ ਸੈਨਿਕਾਂ ਦੀ ਯਾਦਗਾਰ 'ਤੇ ਫੋਟੋ ਖਿਚਵਾਉਣੀ ਪਈ ਮਹਿੰਗੀ, 7 ਮਹੀਨੇ ਦੀ ਜੇਲ੍ਹ

ਚੀਨ ਨੇ ਇੱਕ ਟ੍ਰੈਵਲ ਬਲੌਗਰ ਨੂੰ ਸੱਤ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਟ੍ਰੈਵਲ ਬਲੌਗਰ 'ਤੇ ਚੀਨੀ ਸੈਨਿਕਾਂ ਦਾ ਅਪਮਾਨ ਕਰਨ ਦਾ ਦੋਸ਼  ਲੱਗਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ ਸੀ।

ਨਵੀਂ ਦਿੱਲੀ: ਚੀਨ ਨੇ ਇੱਕ ਟ੍ਰੈਵਲ ਬਲੌਗਰ ਨੂੰ ਸੱਤ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਟ੍ਰੈਵਲ ਬਲੌਗਰ 'ਤੇ ਚੀਨੀ ਸੈਨਿਕਾਂ ਦਾ ਅਪਮਾਨ ਕਰਨ ਦਾ ਦੋਸ਼  ਲੱਗਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੇ ਸੈਨਿਕਾਂ ਵਿੱਚ ਝੜਪ ਹੋਈ ਸੀ। ਸ਼ੁਰੂਆਤ 'ਚ ਚੀਨ ਨੇ ਇਸ ਨਾਲ ਹੋਏ ਨੁਕਸਾਨ ਤੋਂ ਇਨਕਾਰ ਕੀਤਾ ਸੀ। ਫਿਰ ਬਾਅਦ ਵਿਚ ਇਹ ਮੰਨਿਆ ਗਿਆ ਕਿ ਉਸ ਦਾ ਵੀ ਨੁਕਸਾਨ ਹੋਇਆ ਹੈ, ਫਿਰ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਇੱਕ ਮਕਬਰਾ ਵੀ ਬਣਾਇਆ ਗਿਆ ਸੀ।

ਟ੍ਰੈਵਲ ਬਲੌਗਰ ਨੇ ਚੀਨ ਦੇ ਸ਼ਹੀਦ ਸੈਨਿਕਾਂ ਦੇ ਮਕਬਰੇ ਦੇ ਨੇੜੇ ਕੁਝ ਤਸਵੀਰਾਂ ਲਈਆਂ ਸਨ। ਟ੍ਰੈਵਲ ਬਲੌਗਰ 'ਤੇ ਫੌਜੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਉਇਗਰ ਖੇਤਰ ਵਿੱਚ ਪਿਸ਼ਾਨ ਕਾਉਂਟੀ ਦੀ ਸਥਾਨਕ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਟ੍ਰੈਵਲ ਬਲੌਗਰ ਨੂੰ 10 ਦਿਨਾਂ ਦੇ ਅੰਦਰ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।

ਬਲੌਗਰ ਦਾ ਨਾਮ ਲੀ ਕਿਕਸੀਅਨ ਹੈ। ਉਹ Xiaoxian Jayson ਨਾਮ ਨਾਲ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਉਹ 15 ਜੁਲਾਈ ਨੂੰ ਇਸ ਸਮਾਧੀ 'ਤੇ ਗਿਆ ਸੀ। ਇਹ ਸ਼ਹੀਦੀ ਸਮਾਰਕ ਕਾਰਾਕੋਰਮ ਪਹਾੜੀ ਖੇਤਰ ਵਿੱਚ ਸਥਿਤ ਹੈ। ਦੋਸ਼ ਹੈ ਕਿ ਉਹ ਉਸ ਪੱਥਰ 'ਤੇ ਚੜ੍ਹਿਆ ਸੀ, ਜਿਸ 'ਤੇ ਸਮਾਰਕ ਦਾ ਨਾਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੋਸ਼ ਹੈ ਕਿ ਉਹ ਸ਼ਹੀਦ ਸੈਨਿਕਾਂ ਦੀ ਕਬਰ ਕੋਲ ਖੜ੍ਹ ਕੇ ਮੁਸਕਰਾ ਰਿਹਾ ਸੀ ਅਤੇ ਨਾਲ ਹੀ ਹੱਥ ਨਾਲ ਪਿਸਤੌਲ ਬਣਾ ਕੇ ਸਮਾਧੀ ਵੱਲ ਇਸ਼ਾਰਾ ਕਰ ਰਿਹਾ ਸੀ।

ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੀ ਕਿਜਿਆਨ ਦਾ ਵਿਰੋਧ ਸ਼ੁਰੂ ਹੋ ਗਿਆ। ਫਿਰ 22 ਜੁਲਾਈ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ। ਹੁਣ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸੱਤ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਗਲਵਾਨ ਘਾਟੀ 'ਚ ਭਾਰਤ ਦੇ 20 ਜਵਾਨ ਸ਼ਹੀਦ
ਸਾਲ 2020 ਤੋਂ ਲੱਦਾਖ ਦੇ ਗਲਵਾਨ ਇਲਾਕੇ 'ਚ ਭਾਰਤ ਤੇ ਚੀਨੀ ਫੌਜ ਵਿਚਾਲੇ ਤਣਾਅ ਬਣਿਆ ਹੋਇਆ ਹੈ। ਹਾਲਾਤ ਸੁਧਾਰਨ ਲਈ ਮੀਟਿੰਗਾਂ ਚੱਲ ਰਹੀਆਂ ਸਨ। ਭਾਰਤ ਦੀ ਗੱਲ ਮੰਨਣ ਤੋਂ ਬਾਅਦ ਵੀ ਚੀਨ ਪਿੱਛੇ ਨਹੀਂ ਹਟਿਆ। ਹੌਲੀ-ਹੌਲੀ ਮਾਮਲਾ ਵਿਗੜਦਾ ਗਿਆ ਅਤੇ ਫਿਰ ਦੋਹਾਂ ਫੌਜਾਂ ਵਿਚਾਲੇ ਝੜਪ ਹੋ ਗਈ। ਇਸ ਵਿੱਚ ਭਾਰਤ ਦੇ ਕਮਾਂਡਿੰਗ ਅਫ਼ਸਰ ਕਰਨਲ ਬੀ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋਏ ਸੀ।

ਚੀਨ ਨੇ ਪਹਿਲਾਂ ਕਿਹਾ ਸੀ ਕਿ ਇਸ ਝੜਪ ਵਿੱਚ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਬਾਅਦ ਵਿੱਚ 4 ਸੈਨਿਕਾਂ ਨੂੰ ਮਾਰਨ ਦੀ ਗੱਲ ਮੰਨੀ ਗਈ। ਹਾਲਾਂਕਿ ਚੀਨ ਦਾ ਨੁਕਸਾਨ ਇਸ ਤੋਂ ਵੀ ਵੱਧ ਸੀ। ਰੂਸ ਦੀ ਨਿਊਜ਼ ਏਜੰਸੀ TASS ਨੇ ਇਹ ਵੀ ਕਿਹਾ ਕਿ ਗਲਵਾਨ 'ਚ ਕਰੀਬ 45 ਚੀਨੀ ਸੈਨਿਕ ਮਾਰੇ ਗਏ ਹਨ।

ਮੰਨਿਆ ਜਾਂਦਾ ਹੈ ਕਿ ਨੁਕਸਾਨ ਦੀ ਜਾਣਕਾਰੀ, ਸੈਨਿਕਾਂ ਦੇ ਸਨਮਾਨ ਨੂੰ ਲੈ ਕੇ ਉਸ ਨੂੰ ਆਪਣੇ ਨਾਗਰਿਕਾਂ ਦੇ ਦਬਾਅ ਹੇਠ ਆਉਣਾ ਪਿਆ। ਨਹੀਂ ਤਾਂ ਇਸ ਤੋਂ ਪਹਿਲਾਂ ਉਹ ਇਸ ਜਾਣਕਾਰੀ ਨੂੰ ਛੁਪਾਉਣਾ ਚਾਹੁੰਦਾ ਸੀ। ਦੂਜੇ ਪਾਸੇ ਭਾਰਤ ਨੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ ਅਤੇ ਜਵਾਨਾਂ ਦੀਆਂ ਲਾਸ਼ਾਂ ਨੂੰ ਪੂਰੇ ਸਨਮਾਨ ਨਾਲ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
Advertisement
ABP Premium

ਵੀਡੀਓਜ਼

ਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾਸਲਮਾਨ ਖਾਨ ਨੂੰ ਕੋਈ ਧਮਕੀ ਨਹੀਂ ਦੇ ਸਕਦਾ , ਗੱਜੇ ਧਾਕੜ ਵਿਲਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Embed widget