ਪੜਚੋਲ ਕਰੋ

TRF ਨੇ ਜਾਰੀ ਕੀਤੀ ਪਹਿਲਗਾਮ ਹਮਲੇ ਦੀ ਤਸਵੀਰ, UNSC ਦੀ ਰਿਪੋਰਟ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ, ਕਿਹਾ - 'ਲਸ਼ਕਰ ਤੋਂ ਬਿਨਾਂ ਅਟੈਕ ਸੰਭਵ ਨਹੀਂ'

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੀ ਪਾਬੰਦੀ ਨਿਗਰਾਨੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਯੂਐਨ ਨੇ ਕਿਹਾ ਹੈ ਕਿ ਦ ਰੇਜ਼ਿਸਟੈਂਸ ਫਰੰਟ (TRF) ਨੇ ਪਹਿਲਗਾਮ ਅੱਤਵਾਦੀ ਹਮਲੇ...

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦੀ ਪਾਬੰਦੀ ਨਿਗਰਾਨੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਯੂਐਨ ਨੇ ਕਿਹਾ ਹੈ ਕਿ ਦ ਰੇਜ਼ਿਸਟੈਂਸ ਫਰੰਟ (TRF) ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਦੋ ਵਾਰ ਜ਼ਿੰਮੇਵਾਰੀ ਲਈ ਸੀ, ਨਾ ਸਿਰਫ ਇਹ, ਬਲਕਿ ਉਸ ਨੇ ਘਟਨਾਸਥਾਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਯੂਐਨ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਪਹਿਲਗਾਮ ਅੱਤਵਾਦੀ ਹਮਲਾ ਪਾਕਿਸਤਾਨ ਵਿੱਚ ਸਥਿਤ ਲਸ਼ਕਰ-ਏ-ਤਈਬਾ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ।

ਇਸਲਾਮਿਕ ਸਟੇਟ, ਅਲ ਕਾਇਦਾ ਅਤੇ ਉਨ੍ਹਾਂ ਨਾਲ ਸੰਬੰਧਤ ਸੰਸਥਾਵਾਂ 'ਤੇ ਨਿਗਰਾਨੀ ਰੱਖਣ ਵਾਲੀ ਐਨਾਲਿਟਿਕਲ ਸਪੋਰਟ ਐਂਡ ਸੈਂਕਸ਼ਨ ਮੋਨਿਟਰਿੰਗ ਟੀਮ ਨੇ ਮੰਗਲਵਾਰ ਨੂੰ ਆਪਣੀ 36ਵੀਂ ਰਿਪੋਰਟ ਜਾਰੀ ਕੀਤੀ। ਇਸ ਵਿੱਚ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਇਸ ਹਮਲੇ ਵਿੱਚ 26 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟ 'ਚ ਕਿਹਾ ਗਿਆ ਕਿ ‘‘ਪੰਜ ਆਤੰਕੀਆਂ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀ ਥਾਂ ਨੂੰ ਨਿਸ਼ਾਨਾ ਬਣਾਇਆ। ਟੀਆਰਐਫ਼ (TRF) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਉਸੇ ਦਿਨ ਲੈ ਲਈ ਸੀ ਅਤੇ ਘਟਨਾ ਸਥਲ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਸੀ।’’

'ਲਸ਼ਕਰ ਦੀ ਮਦਦ ਤੋਂ ਬਿਨਾਂ ਹਮਲਾ ਸੰਭਵ ਨਹੀਂ ਸੀ'

ਪੀਟੀਆਈ ਅਨੁਸਾਰ, ਯੂਐਨ ਦੀ ਰਿਪੋਰਟ ਵਿੱਚ ਇੱਕ ਮੈਂਬਰ ਦੇਸ਼ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਇਹ ਹਮਲਾ ਪਾਕਿਸਤਾਨ ਅਧਾਰਤ ਲਸ਼ਕਰ-ਏ-ਤਾਇਬਾ ਦੇ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਸੀ ਅਤੇ ਟੀਆਰਐਫ਼ (TRF) ਅਤੇ ਲਸ਼ਕਰ ਦੇ ਵਿਚਕਾਰ ਸੰਬੰਧ ਹਨ।"

ਇੱਕ ਹੋਰ ਮੈਂਬਰ ਦੇਸ਼ ਨੇ ਕਿਹਾ ਕਿ ਹਮਲਾ ਟੀਆਰਐਫ਼ ਵੱਲੋਂ ਕੀਤਾ ਗਿਆ ਸੀ, ਜੋ ਕਿ ਲਸ਼ਕਰ ਦਾ ਹੀ ਦੂਜਾ ਨਾਮ ਹੈ। ਹਾਲਾਂਕਿ, ਇੱਕ ਹੋਰ ਮੈਂਬਰ ਦੇਸ਼ ਨੇ ਇਹ ਦਾਅਵੇ ਨਕਾਰਦੇ ਹੋਏ ਕਿਹਾ ਕਿ ਹੁਣ ਲਸ਼ਕਰ-ਏ-ਤਾਇਬਾ ਨਿਸ਼ਕਿਰਿਆ ਹੋ ਚੁੱਕੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਾਕਿਸਤਾਨ ਦੇ ਦਬਾਅ ਹੇਠ ਨਹੀਂ ਲਿਆ ਟੀਆਰਐਫ ਦਾ ਨਾਂ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖੇਤਰੀ ਸਬੰਧ ਅਜੇ ਵੀ ਨਾਜ਼ੁਕ ਹਨ ਅਤੇ "ਇਹ ਖਦਸ਼ਾ ਹੈ ਕਿ ਅੱਤਵਾਦੀ ਸੰਗਠਨ ਇਨ੍ਹਾਂ ਖੇਤਰੀ ਤਣਾਅ ਦਾ ਫਾਇਦਾ ਉਠਾ ਸਕਦੇ ਹਨ।" ਅਮਰੀਕਾ ਨੇ ਇਸ ਮਹੀਨੇ ਟੀਆਰਐਫ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ ਵਜੋਂ ਸੂਚੀਬੱਧ ਕੀਤਾ ਹੈ। ਪਹਿਲਗਾਮ ਹਮਲੇ ਤੋਂ ਬਾਅਦ 25 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਜਿਹੇ ਘਿਨਾਉਣੇ ਅੱਤਵਾਦੀ ਕੰਮਾਂ ਦੇ ਜ਼ਿੰਮੇਵਾਰ ਅਪਰਾਧੀਆਂ ਅਤੇ ਸਰਪ੍ਰਸਤਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਜ਼ਰੂਰੀ ਹੈ। ਹਾਲਾਂਕਿ, ਪਾਕਿਸਤਾਨ ਦੇ ਦਬਾਅ ਕਾਰਨ ਉਸ ਬਿਆਨ ਵਿੱਚ ਟੀਆਰਐਫ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਮੁੰਬਈ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦੀ ਮੌਤ! ਪੁਲਿਸ ਨੇ ਕੀਤੀ ਗੋਲੀਬਾਰੀ, ਕੀ ਸੀ ਅਸਲ ਕਾਰਨ?
ਮੁੰਬਈ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦੀ ਮੌਤ! ਪੁਲਿਸ ਨੇ ਕੀਤੀ ਗੋਲੀਬਾਰੀ, ਕੀ ਸੀ ਅਸਲ ਕਾਰਨ?
ਕੁੱਤਿਆਂ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ! ਲੱਗ ਗਈਆਂ ਪਾਬੰਦੀਆਂ, ਨਹੀਂ ਮੰਨੀਆਂ ਆਹ ਗੱਲਾਂ ਤਾਂ...
ਕੁੱਤਿਆਂ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ! ਲੱਗ ਗਈਆਂ ਪਾਬੰਦੀਆਂ, ਨਹੀਂ ਮੰਨੀਆਂ ਆਹ ਗੱਲਾਂ ਤਾਂ...
ਮੁੰਬਈ 'ਚ 22 ਬੱਚਿਆਂ ਨੂੰ ਬੰਧਕ ਬਣਾਇਆ: ਹੈਰਾਨ ਕਰਨ ਵਾਲਾ ਖੁਲਾਸਾ! ਦੋਸ਼ੀ ਨੇ ਕਿਉਂ ਚੁਣਿਆ ਇਹ ਰਾਹ
ਮੁੰਬਈ 'ਚ 22 ਬੱਚਿਆਂ ਨੂੰ ਬੰਧਕ ਬਣਾਇਆ: ਹੈਰਾਨ ਕਰਨ ਵਾਲਾ ਖੁਲਾਸਾ! ਦੋਸ਼ੀ ਨੇ ਕਿਉਂ ਚੁਣਿਆ ਇਹ ਰਾਹ
ਕੀ ਤੁਹਾਡੀ ਤਨਖਾਹ ਦੁੱਗਣੀ ਹੋਵੇਗੀ? ਨਵਾਂ ਫਿਟਮੈਂਟ ਫੈਕਟਰ ਦਾ ਸਮਝੋ ਪੂਰਾ ਗਣਿਤ
ਕੀ ਤੁਹਾਡੀ ਤਨਖਾਹ ਦੁੱਗਣੀ ਹੋਵੇਗੀ? ਨਵਾਂ ਫਿਟਮੈਂਟ ਫੈਕਟਰ ਦਾ ਸਮਝੋ ਪੂਰਾ ਗਣਿਤ
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੰਬਈ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦੀ ਮੌਤ! ਪੁਲਿਸ ਨੇ ਕੀਤੀ ਗੋਲੀਬਾਰੀ, ਕੀ ਸੀ ਅਸਲ ਕਾਰਨ?
ਮੁੰਬਈ 'ਚ ਬੱਚਿਆਂ ਨੂੰ ਬੰਧਕ ਬਣਾਉਣ ਵਾਲੇ ਦੀ ਮੌਤ! ਪੁਲਿਸ ਨੇ ਕੀਤੀ ਗੋਲੀਬਾਰੀ, ਕੀ ਸੀ ਅਸਲ ਕਾਰਨ?
ਕੁੱਤਿਆਂ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ! ਲੱਗ ਗਈਆਂ ਪਾਬੰਦੀਆਂ, ਨਹੀਂ ਮੰਨੀਆਂ ਆਹ ਗੱਲਾਂ ਤਾਂ...
ਕੁੱਤਿਆਂ ਦੇ ਸ਼ੌਕੀਨਾਂ ਲਈ ਮਾੜੀ ਖ਼ਬਰ! ਲੱਗ ਗਈਆਂ ਪਾਬੰਦੀਆਂ, ਨਹੀਂ ਮੰਨੀਆਂ ਆਹ ਗੱਲਾਂ ਤਾਂ...
ਮੁੰਬਈ 'ਚ 22 ਬੱਚਿਆਂ ਨੂੰ ਬੰਧਕ ਬਣਾਇਆ: ਹੈਰਾਨ ਕਰਨ ਵਾਲਾ ਖੁਲਾਸਾ! ਦੋਸ਼ੀ ਨੇ ਕਿਉਂ ਚੁਣਿਆ ਇਹ ਰਾਹ
ਮੁੰਬਈ 'ਚ 22 ਬੱਚਿਆਂ ਨੂੰ ਬੰਧਕ ਬਣਾਇਆ: ਹੈਰਾਨ ਕਰਨ ਵਾਲਾ ਖੁਲਾਸਾ! ਦੋਸ਼ੀ ਨੇ ਕਿਉਂ ਚੁਣਿਆ ਇਹ ਰਾਹ
ਕੀ ਤੁਹਾਡੀ ਤਨਖਾਹ ਦੁੱਗਣੀ ਹੋਵੇਗੀ? ਨਵਾਂ ਫਿਟਮੈਂਟ ਫੈਕਟਰ ਦਾ ਸਮਝੋ ਪੂਰਾ ਗਣਿਤ
ਕੀ ਤੁਹਾਡੀ ਤਨਖਾਹ ਦੁੱਗਣੀ ਹੋਵੇਗੀ? ਨਵਾਂ ਫਿਟਮੈਂਟ ਫੈਕਟਰ ਦਾ ਸਮਝੋ ਪੂਰਾ ਗਣਿਤ
Gajkesari Yog 2025: ਨਵੰਬਰ 'ਚ ਬਣ ਰਿਹਾ ਦੇਵਗੁਰੂ ਬ੍ਰਹਿਸਪਤੀ ਅਤੇ ਚੰਦਰਮਾ ਦਾ ਸ਼ੁਭ ਸੰਯੋਗ, ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ
Gajkesari Yog 2025: ਨਵੰਬਰ 'ਚ ਬਣ ਰਿਹਾ ਦੇਵਗੁਰੂ ਬ੍ਰਹਿਸਪਤੀ ਅਤੇ ਚੰਦਰਮਾ ਦਾ ਸ਼ੁਭ ਸੰਯੋਗ, ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ
Tarn Taran Election: ਤਰਨ ਤਾਰਨ 'ਚ ਭਖ ਗਿਆ ਚੋਣ ਮਾਹੌਲ! ਪੰਥਕ ਮੁੱਦਿਆਂ ਦੁਆਲੇ ਘੁੰਮਣ ਲੱਗੀ ਸੂਈ, ਲੀਡਰਾਂ ਦੀਆਂ ਧੜਕਣਾਂ ਤੇਜ਼
Tarn Taran Election: ਤਰਨ ਤਾਰਨ 'ਚ ਭਖ ਗਿਆ ਚੋਣ ਮਾਹੌਲ! ਪੰਥਕ ਮੁੱਦਿਆਂ ਦੁਆਲੇ ਘੁੰਮਣ ਲੱਗੀ ਸੂਈ, ਲੀਡਰਾਂ ਦੀਆਂ ਧੜਕਣਾਂ ਤੇਜ਼
ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ! ਅਕਾਲੀ-ਭਾਜਪਾ ਨੂੰ ਲੈਕੇ ਦਿੱਤਾ ਵੱਡਾ ਬਿਆਨ; ਜਾਣੋ ਹੋਰ ਕੀ ਕਿਹਾ?
ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ! ਅਕਾਲੀ-ਭਾਜਪਾ ਨੂੰ ਲੈਕੇ ਦਿੱਤਾ ਵੱਡਾ ਬਿਆਨ; ਜਾਣੋ ਹੋਰ ਕੀ ਕਿਹਾ?
ਅਮਰੀਕਾ 'ਚ ਕੰਮ ਕਰਦੇ ਭਾਰਤੀਆਂ ਲਈ ਵੱਡਾ ਝਟਕਾ! ਨਿਯਮਾਂ 'ਚ ਹੋਇਆ ਬਦਲਾਅ, ਹਜ਼ਾਰਾਂ 'ਤੇ ਅਸਰ
ਅਮਰੀਕਾ 'ਚ ਕੰਮ ਕਰਦੇ ਭਾਰਤੀਆਂ ਲਈ ਵੱਡਾ ਝਟਕਾ! ਨਿਯਮਾਂ 'ਚ ਹੋਇਆ ਬਦਲਾਅ, ਹਜ਼ਾਰਾਂ 'ਤੇ ਅਸਰ
Embed widget