NRI News: ਅਮਰੀਕਾ-ਕੈਨੇਡਾ 'ਚ ਸਫਲਤਾ ਦੀ ਪੌੜੀ ਚੜ੍ਹ ਰਹੇ ਦੋ ਭਾਰਤੀ ਨੌਜਵਾਨਾਂ ਦੀ ਮੌਤ
Indian youths died: ਅਮਰੀਕਾ ਅਤੇ ਕੈਨੇਡਾ 'ਚ ਦੋ ਭਾਰਤੀ ਨੌਜਵਾਨਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਇੰਡਿਆਨਾ ਸੂਬੇ ਵਿਚ 21 ਸਾਲ ਦਾ ਜਸਨੂਰ ਸਿੰਘ ਔਲਖ ਦ ਤੋੜ ਗਿਆ
Indian youths died: - ਟੋਰਾਂਟੋ: ਅਮਰੀਕਾ ਅਤੇ ਕੈਨੇਡਾ 'ਚ ਦੋ ਭਾਰਤੀ ਨੌਜਵਾਨਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਇੰਡਿਆਨਾ ਸੂਬੇ ਵਿਚ 21 ਸਾਲ ਦਾ ਜਸਨੂਰ ਸਿੰਘ ਔਲਖ ਦ ਤੋੜ ਗਿਆ ਜਦਕਿ ਕੈਨੇਡਾ ਦੇ ਬੋਰੀ ਸ਼ਹਿਰ 'ਚ ਪੈਦਲ ਜਾ ਰਹੇ 19 ਸਾਲ ਦੇ ਵਰਸਿਲ ਪਟੇਲ ਦੀ ਮੌਤ ਹੋ ਗਈ ਜੋ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੱਪ ਕਲਾਂ ਨਾਲ ਸੰਬੰਧਤ ਜਸਨੂਰ ਸਿੰਘ ਔਲਖ ਔਠ ਸਾਲ ਤੋਂ ਅਮਰੀਕਾ ਰਹਿ ਰਿਹਾ ਸੀ ਅਤੇ ਮਕੈਨੀਕਲ ਦਾ ਡਿਪਲੋਮਾ ਕਰਨ ਮਗਰੋਂ ਟੈਕਨੀਸ਼ੀਅਨ ਬਣ ਗਿਆ। ਟੋਯੋਟਾ ਕੰਪਨੀ 'ਚ ਨੌਕਰੀ ਮਿਲਣ ਨਾਲ ਜਸਨੂਰ ਨੇ ਸਫਲਤਾ ਦੀ ਪਹਿਲੀ ਪੌੜੀ 'ਤੇ ਕਦਮ ਰੱਖਿਆ ਅਤੇ ਅਮਰੀਕਾ 'ਚ ਉਸ ਨੂੰ ਆਪਣਾ ਭਵਿੱਖ ਬਿਹਤਰੀਨ ਨਜ਼ਰ ਆਉਣ ਲੱਗਾ ਪਰ ਪਿਛਲੇ ਦਿਨੀਂ ਇੰਡਿਆਨਾ ਸੂਬੇ ਦੇ ਵਿਸ਼ਰ ਸ਼ਹਿਰ 'ਚ ਵਾਪਰਿਆ ਹਾਦਸਾ ਜਾਨਲੇਵਾ ਸਾਬਤ ਹੋਇਆ।
ਜਸਨੂਰ ਸਿੰਘ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਜਦੋਂ ਇਕ ਤੇਜ਼ ਰਫ਼ਤਾਰ ਪਿਕਅਪ ਟਰੱਕ ਨੇ ਟੱਕਰ ਮਾਰ ਦਿੱਤੀ। ਜਸਨੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਰਘਬੀਰ ਸਿੰਘ ਲਾੜੀ ਦਾ ਸਪੁੱਤਰ ਸੀ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਜਸਨੂਰ ਸਿੰਘ ਦੀ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਗਿਆ ਹੈ।
ਉਧਰ ਓਨਟਾਰੀਓ ਦੇ ਬੈਰੀ ਸ਼ਹਿਰ ਵਿਖੇ ਸ਼ੁੱਕਰਵਾਰ ਰਾਤ ਵਾਪਰੇ ਹਾਦਸੇ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਨਾਲ ਸਬੰਧਤ 19 ਸਾਲ ਦੇ ਵਰਸਿਲ ਪਟੇਲ ਦੀ ਮੌਤ ਹੋ ਗਈ। ਵਰਸਿਲ ਪਟੇਲ ਸਟੱਡੀ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਸੜਕ ਪਾਰ ਕਰਦਿਆਂ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਬੈਰੀ ਦੇ ਦੱਖਣੀ ਇਲਾਕੇ ਬਿਗ ਬੇਅ ਪੁਆਇੰਟ ਅਤੇ ਲੈਗਟ ਐਵੇਨਿਊ ਵਿਖੇ ਰਾਤ ਤਕਰੀਬਨ 10.15 ਵਜੇ ਵਾਪਰੇ ਹਾਦਸੇ ਮਗਰੋਂ ਮੌਕੇ 'ਤੇ ਪੁੱਜੇ ਪੈਰਾਮੈਡਿਕਸ ਵੱਲੋਂ ਵਰਸਿਲ ਨੂੰ ਮੌਕੇ ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਗੱਡੀ ਦਾ ਡਰਾਈਵਰ ਮੌਕੇ 'ਤੇ ਨਹੀਂ ਰੁਕਿਆ ਜਿਸ ਨੂੰ ਪੁਲਿਸ ਨੇ ਇਕ ਪਲਾਜਾ ਵਿਚੋਂ ਕਾਬੂ ਕਰ ਲਿਆ। ਵਰਸਿਲ ਪਟੇਲ ਦੀ ਦੇਹ ਗੁਜਰਾਤ ਭੇਜਣ ਲਈ ਉਸ ਦੇ ਸਾਥੀ ਰਾਜਨ ਪਟੇਲ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਜਿਸ ਰਾਹੀਂ 42,517 ਡਾਲਰ ਇਕੱਤਰ ਹੋਏ ਅਤੇ ਹੁਣ ਇਹ ਫੰਡਰੇਜ਼ਰ ਬੰਦ ਕਰ ਦਿੱਤਾ ਗਿਆ ਹੈ।