![ABP Premium](https://cdn.abplive.com/imagebank/Premium-ad-Icon.png)
America Border Reopening: 19 ਮਹੀਨਿਆਂ ਬਾਅਦ ਅਮਰੀਕਾ ਆਪਣੀਆਂ ਸਰਹੱਦਾਂ ਖੋਲ੍ਹਣ ਲਈ ਤਿਆਰ, ਕੋਰੋਨਾ ਕਰਕੇ ਸੀਲ ਸੀ ਬਾਰਡਰ
ਮੈਕਸੀਕੋ ਤੇ ਕੈਨੇਡਾ ਦੋਵਾਂ ਨੇ ਅਮਰੀਕਾ 'ਤੇ ਯਾਤਰਾ ਪਾਬੰਦੀ ਹਟਾਉਣ ਲਈ ਦਬਾਅ ਪਾਇਆ ਸੀ ਤਾਂ ਜੋ ਪਰਿਵਾਰ ਇੱਕ-ਦੂਜੇ ਨਾਲ ਮੁਲਾਕਾਤ ਕਰ ਸਕਣ। ਇਸ ਦੇ ਲਈ ਕੋਰੋਨਾ ਦੀਆੰ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹਿਦੀਆਂ ਹਨ।
![America Border Reopening: 19 ਮਹੀਨਿਆਂ ਬਾਅਦ ਅਮਰੀਕਾ ਆਪਣੀਆਂ ਸਰਹੱਦਾਂ ਖੋਲ੍ਹਣ ਲਈ ਤਿਆਰ, ਕੋਰੋਨਾ ਕਰਕੇ ਸੀਲ ਸੀ ਬਾਰਡਰ U.S. to lift Canada, Mexico land border restrictions in Nov for vaccinated visitors America Border Reopening: 19 ਮਹੀਨਿਆਂ ਬਾਅਦ ਅਮਰੀਕਾ ਆਪਣੀਆਂ ਸਰਹੱਦਾਂ ਖੋਲ੍ਹਣ ਲਈ ਤਿਆਰ, ਕੋਰੋਨਾ ਕਰਕੇ ਸੀਲ ਸੀ ਬਾਰਡਰ](https://feeds.abplive.com/onecms/images/uploaded-images/2021/10/13/0bd84cded8e6eccf68d8076035538432_original.jpg?impolicy=abp_cdn&imwidth=1200&height=675)
America Border: ਅਮਰੀਕਾ ਅਗਲੇ ਮਹੀਨੇ ਯਾਨੀ ਨਵੰਬਰ ਤੋਂ ਆਪਣੀਆਂ ਜ਼ਮੀਨੀ ਸਰਹੱਦਾਂ ਖੋਲ੍ਹੇਗਾ। ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀਆਂ ਸਰਹੱਦਾਂ ਸਿਰਫ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਲਈ ਖੋਲ੍ਹੇਗਾ। ਇਸ ਨਵੇਂ ਫੈਸਲੇ ਨਾਲ ਅਮਰੀਕਾ 19 ਮਹੀਨਿਆਂ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਬੰਦ ਆਪਣੀ ਸਰਹੱਦ ਨੂੰ ਮੁੜ ਖੋਲ੍ਹਣ ਜਾ ਰਿਹਾ ਹੈ।
ਸਾਲ 2020 ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਸ਼ੁਰੂ ਹੋਣ 'ਤੇ ਅਮਰੀਕਾ ਨੇ ਕੈਨੇਡਾ ਤੇ ਮੈਕਸੀਕੋ ਦੇ ਵਿਚਕਾਰ ਵਪਾਰ ਸਮੇਤ ਜ਼ਰੂਰੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਨਵੇਂ ਨਿਯਮਾਂ ਦੇ ਬਾਅਦ, ਜਿਨ੍ਹਾਂ ਦਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਸੀ, ਯੂਐਸ ਅਧਿਕਾਰੀ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣਗੇ।
ਐਲਾਨੇ ਗਏ ਨਵੇਂ ਨਿਯਮਾਂ ਤੋਂ ਬਾਅਦ, ਹੁਣ ਕੋਈ ਵੀ ਕਿਸੇ ਵੀ ਕਾਰਨ ਕਰਕੇ ਕੈਨੇਡਾ ਤੇ ਮੈਕਸੀਕੋ ਤੋਂ ਅਮਰੀਕਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਅਮਰੀਕਾ ਹਵਾਈ ਯਾਤਰਾ 'ਤੇ ਲੱਗੀ ਪਾਬੰਦੀ ਵੀ ਹਟਾ ਦੇਵੇਗਾ। ਜਨਵਰੀ 2021 ਦੇ ਅੱਧ ਤਕ, ਟਰੱਕ ਡਰਾਈਵਰਾਂ ਸਮੇਤ ਹਰੇਕ ਯਾਤਰੀ ਨੂੰ ਯੂਐਸ ਵਿੱਚ ਦਾਖਲ ਹੋਣ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੀ ਜ਼ਰੂਰਤ ਹੋਏਗੀ। ਅਮਰੀਕੀ ਅਧਿਕਾਰੀਆਂ ਦੀ ਮੰਗਲਵਾਰ ਨੂੰ ਨਵੀਂ ਨੀਤੀਆਂ 'ਤੇ ਨਜ਼ਰ ਸੀ। ਹੁਣ ਰਸਮੀ ਤੌਰ ’ਤੇ ਇਹ ਐਲਾਨ ਆਉਣ ਵਾਲੇ ਸਮੇਂ ਵਿੱਚ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ।
ਮੈਕਸੀਕੋ ਤੇ ਕੈਨੇਡਾ ਦੋਵਾਂ ਨੇ ਅਮਰੀਕਾ 'ਤੇ ਯਾਤਰਾ ਪਾਬੰਦੀ ਹਟਾਉਣ ਲਈ ਦਬਾਅ ਪਾਇਆ ਸੀ ਤਾਂ ਜੋ ਪਰਿਵਾਰ ਇੱਕ ਦੂਜੇ ਨਾਲ ਮੁਲਾਕਾਤ ਕਰ ਸਕਣ। ਨਾਲ ਹੀ, ਜਿਹੜੇ ਘੁੰਮਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਅਮਰੀਕਾ ਦਾ ਇਹ ਫੈਸਲਾ ਪਿਛਲੇ ਮਹੀਨੇ ਚੁੱਕੇ ਗਏ ਕਦਮ ਦਾ ਹਿੱਸਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਖਾਸ ਦੇਸ਼ ਤੋਂ ਹਵਾਈ ਯਾਤਰਾ 'ਤੇ ਲੱਗੀ ਪਾਬੰਦੀ ਨੂੰ ਖਤਮ ਕਰ ਦਿੱਤਾ ਜਾਵੇਗਾ।
ਇਹ ਵੀ ਕਿਹਾ ਗਿਆ ਸੀ ਕਿ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਆਉਣ ਲਈ ਟੀਕਾਕਰਨ ਲਾਜ਼ਮੀ ਹੋਵੇਗਾ। ਦੋਵੇਂ ਨੀਤੀਆਂ ਨਵੰਬਰ ਮਹੀਨੇ ਤੋਂ ਲਾਗੂ ਕੀਤੀਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਕਿਸੇ ਖਾਸ ਤਰੀਕ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: Chandigarh School Reopening: ਚੰਡੀਗੜ੍ਹ 'ਚ 18 ਅਕਤੂਬਰ ਤੋਂ ਖੁੱਲ੍ਹਣਗੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)