ਪੜਚੋਲ ਕਰੋ
Advertisement
ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਖੁਲਾਸਾ, ਬਚਪਨ ‘ਚ ਹੋਏ ਨਸਲੀ ਵਿਤਕਰੇ ਦਾ ਸ਼ਿਕਾਰ
ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਸ਼ਨੀਵਾਰ ਨੂੰ ਦੇਸ਼ ਵਿੱਚ ਹੋਏ ਹਿੰਸਕ ਪ੍ਰਦਰਸ਼ਨ ‘ਤੇ ਟਿੱਪਣੀ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜਦੋਂ ਛੋਟੇ ਭੈਣ-ਭਰਾਵਾਂ ਦੇ ਸਾਹਮਣੇ ਮੇਰੇ ਨਾਲ ਵਿਤਕਰਾ ਕੀਤਾ ਜਾਂਦਾ ਸੀ, ਤਾਂ ਮੈਂ ਹੋਰ ਵੀ ਬੁਰਾ ਮਹਿਸੂਸ ਕਰਦਾ ਸੀ।
ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਬਚਪਨ ਵਿੱਚ ਉਨ੍ਹਾਂ ਨੂੰ ਵੀ ਨਸਲੀ ਟਿੱਪਣੀਆਂ ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਸੁਨਾਕ ਨੇ ਇਹ ਵੀ ਕਿਹਾ ਕਿ ਦੇਸ਼ ਨੇ ਹੁਣ ਬਹੁਤ ਤਰੱਕੀ ਕੀਤੀ ਹੈ। ਸੁਨਕ ਭਾਰਤੀ ਮੂਲ ਦੇ ਹਨ।
ਲੰਡਨ ਵਿੱਚ ਸ਼ਨੀਵਾਰ ਨੂੰ ਨਸਲੀ ਵਿਤਕਰੇ ਵਿਰੁੱਧ ਵਿਰੋਧ ਤੇ ਹਿੰਸਾ ਹੋਈ। ਸੁਨਕ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ 'ਤੇ ਟਿੱਪਣੀ ਕਰ ਰਿਹਾ ਸੀ। ਸਕਾਈ ਨਿਊਜ਼ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ- ਨਸਲੀ ਵਿਤਕਰਾ ਉਹ ਚੀਜ਼ਾਂ ਹਨ ਜੋ ਆਪਣੇ ਆਪ ਹੋ ਰਹੀਆਂ ਹਨ ਪਰ, ਕਾਫ਼ੀ ਦੁਖਦਾਈ ਹਨ। ਛੋਟੇ ਭੈਣ-ਭਰਾਵਾਂ ਦੇ ਸਾਹਮਣੇ ਬੁਰਾ ਲੱਗਦਾ ਹੈ। ਮੈਂ ਉਨ੍ਹਾਂ ਨੂੰ ਇਸ ਤੋਂ ਬਚਾਉਣਾ ਵੀ ਚਾਹੁੰਦਾ ਸੀ।
ਉਹ ਸ਼ਬਦ ਚੁੱਭਦੇ ਹਨ:
ਸੁਨਕ ਬੋਰਿਸ ਜੌਨਸਨ ਸਰਕਾਰ ਦੇ ਸਭ ਤੋਂ ਕਾਬਲ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ। ਨਸਲੀ ਮਾਮਲਿਆਂ 'ਤੇ ਉਨ੍ਹਾਂ ਨੇ ਕਿਹਾ- ਸਿਰਫ ਕੁਝ ਸ਼ਬਦ ਕਹੇ ਗਏ ਸੀ ਪਰ, ਉਹ ਇੰਨਾ ਚੁੱਭਦੇ ਸੀ ਜਿੰਨਾ ਕੋਈ ਚੀਜ਼ ਨਹੀਂ ਚੁੱਭਦੀ। ਵਿੱਤ ਮੰਤਰੀ ਨੇ ਕਿਹਾ ਕਿ ਲੰਡਨ ਵਿੱਚ ਸ਼ਨੀਵਾਰ ਨੂੰ ਜੋ ਹਿੰਸਕ ਪ੍ਰਦਰਸ਼ਨ ਹੋਏ, ਉਹ ਹੈਰਾਨ ਕਰਨ ਵਾਲੇ ਤੇ ਘਿਨਾਉਣੇ ਸੀ ਜੋ ਵੀ ਇਸ ਲਈ ਦੋਸ਼ੀ ਹਨ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬ੍ਰਿਟੇਨ ਨੇ ਬਹੁਤ ਵਿਕਾਸ ਕੀਤਾ:
ਸੁਨਕ ਨੇ ਕਿਹਾ- ਮੇਰੇ ਖਿਆਲ ਵਿਚ ਜਦੋਂ ਮੇਰੇ ਦਾਦਾ ਜੀ ਇਥੇ ਆਏ ਸੀ, ਉਦੋਂ ਤੋਂ ਦੇਸ਼ ਅਤੇ ਸਮਾਜ ਨੇ ਬਹੁਤ ਤਰੱਕੀ ਕੀਤੀ ਹੈ। ਯੂਕੇ ਵਿਚ ਸੋਮਵਾਰ ਤੋਂ ਕੁਝ ਸ਼ਰਤਾਂ ਨਾਲ ਗੈਰ-ਜ਼ਰੂਰੀ ਦੁਕਾਨਾਂ ਤੇ ਬਾਜ਼ਾਰ ਖੋਲ੍ਹੇ ਜਾ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement