UK Hate Crime Against Sikh: ਬ੍ਰਿਟੇਨ ‘ਚ ਬਜ਼ੁਰਗ ਸਿੱਖਾਂ ਦੀ ਕੀਤੀ ਕੁੱਟਮਾਰ, ਗੋਰਿਆਂ ਨੇ ਲਾਹੀ ਦਸਤਾਰ, ਸੁਖਬੀਰ ਬਾਦਲ ਨੇ ਵਿਦੇਸ਼ ਮੰਤਰੀ ਤੋਂ ਕੀਤੀ ਆਹ ਮੰਗ
UK Hate Crime Against Sikh: ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਕਿਹਾ ਕਿ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

UK Hate Crime Against Sikh: ਪਿਛਲੇ ਸ਼ੁੱਕਰਵਾਰ (15 ਅਗਸਤ) ਨੂੰ ਬ੍ਰਿਟੇਨ ਵਿੱਚ ਹੇਟ ਕ੍ਰਾਈਮ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਨੌਜਵਾਨਾਂ ਨੇ ਮਿਲ ਕੇ 2 ਸਿੱਖਾਂ 'ਤੇ ਹਮਲਾ ਕੀਤਾ। ਇਹ ਨਸਲੀ ਹਮਲਾ ਵੌਲਵਰਹੈਂਪਟਨ ਦੇ ਇੱਕ ਰੇਲਵੇ ਸਟੇਸ਼ਨ ਦੇ ਬਾਹਰ ਹੋਇਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੀੜਤ ਜ਼ਮੀਨ 'ਤੇ ਪਏ ਦਿਖਾਈ ਦੇ ਰਹੇ ਹਨ ਅਤੇ ਹਮਲਾਵਰ ਉਨ੍ਹਾਂ ਨੂੰ ਵਾਰ-ਵਾਰ ਲੱਤਾਂ ਮਾਰ ਰਿਹਾ ਹੈ।
ਇਸ ਹਮਲੇ ਦੌਰਾਨ ਜਿਨ੍ਹਾਂ ਸਿੱਖਾਂ 'ਤੇ ਹਮਲਾ ਕੀਤਾ ਗਿਆ, ਉਨ੍ਹਾਂ ਦੀਆਂ ਪੱਗਾਂ ਲਾਹੀਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਇਸ ਘਟਨਾ ਨੂੰ ਲੈ ਕੇ ਭਾਰਤ ਦੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਬ੍ਰਿਟਿਸ਼ ਸਰਕਾਰ ਕੋਲ ਚੁੱਕਣ ਤਾਂ ਜੋ ਉਸ ਦੇਸ਼ ਵਿੱਚ ਰਹਿ ਰਹੇ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
I strongly condemn the horrific attack on two elderly Sikh men in Wolverhampton, UK, during the course of which one Sikh’s turban was removed forcibly.
— Sukhbir Singh Badal (@officeofssbadal) August 18, 2025
▪️This racist hate crime targets the Sikh community, which always seeks Sarbat Da Bhala (the well-being of all).
▪️Known for… pic.twitter.com/5G0DJbZbBs
ਸੁਖਬੀਰ ਬਾਦਲ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮੈਂ ਯੂਕੇ ਦੇ ਵੌਲਵਰਹੈਂਪਟਨ ਵਿੱਚ ਦੋ ਬਜ਼ੁਰਗ ਸਿੱਖ ਆਦਮੀਆਂ 'ਤੇ ਹੋਏ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਇੱਕ ਸਿੱਖ ਦੀ ਦਸਤਾਰ ਜ਼ਬਰਦਸਤੀ ਉਤਾਰ ਦਿੱਤੀ ਗਈ ਸੀ। ਇਸ ਨਸਲਵਾਦੀ ਨਫ਼ਰਤ ਭਰੇ ਅਪਰਾਧ ਦਾ ਨਿਸ਼ਾਨਾ ਸਿੱਖ ਭਾਈਚਾਰਾ ਹੈ, ਜੋ ਹਮੇਸ਼ਾ ਸਰਬੱਤ ਦਾ ਭਲਾ (ਸਭਨਾਂ ਲਈ ਚੰਗਾ) ਮੰਗਦਾ ਹੈ। ਸਿੱਖ ਭਾਈਚਾਰਾ ਆਪਣੀ ਉਦਾਰਤਾ ਅਤੇ ਹਮਦਰਦੀ ਲਈ ਜਾਣਿਆ ਜਾਂਦਾ ਹੈ ਅਤੇ ਉਹ ਪੂਰੀ ਦੁਨੀਆ ਵਿੱਚ ਸੁਰੱਖਿਆ ਅਤੇ ਸਤਿਕਾਰ ਦੇ ਹੱਕਦਾਰ ਹਨ।
ਮਾਮਲੇ ਦੀ ਜਾਂਚ ਕਰ ਰਹੀ ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਕਿਹਾ ਕਿ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਰੇਲਵੇ ਨੈੱਟਵਰਕ 'ਤੇ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕਰਾਂਗੇ ਅਤੇ ਅਸੀਂ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ।






















