ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 23 ਸਾਲ ਛੋਟੀ ਮੰਗੇਤਰ ਨਾਲ ਕਰਾਇਆ ਵਿਆਹ
ਮੱਧ ਲੰਡਨ 'ਚ ਹੋਏ ਸਮਾਗਮ 'ਚ ਅੰਤਿਮ ਸਮੇਂ 'ਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਜੌਨਸਨ ਦੇ ਦਫ਼ਤਰ ਦੇ ਸੀਨੀਅਰ ਮੈਂਬਰ ਵੀ ਵਿਆਹ ਯੋਜਨਾ ਤੋਂ ਅਣਜਾਣ ਸਨ।
ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਚੁੱਪ ਚਪੀਤੇ ਵਿਆਹ ਰਚਾ ਲਿਆ। ਸ਼ਨੀਵਾਰ ਵੈਸਟਮਿਨਸਟਰ ਕੈਥੇਡ੍ਰਲ 'ਚ ਇਕ ਗੁਪਤ ਸਮਾਰੋਹ 'ਚ ਇਹ ਵਿਆਹ ਹੋਇਆ। 56 ਸਾਲਾ ਜੌਨਸਨ ਉਮਰ 'ਚ ਕੈਰੀ ਸਾਇਮੰਡਸ ਤੋਂ 23 ਸਾਲ ਵੱਡੇ ਹਨ। ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਹਨ ਪਰ ਜੌਨਸਨ ਨੇ ਡਾਊਨਿੰਗ ਸਟ੍ਰੀਟ ਦਫ਼ਤਰ ਦੇ ਇਕ ਬੁਲਾਰੇ ਨੇ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੱਧ ਲੰਡਨ 'ਚ ਹੋਏ ਸਮਾਗਮ 'ਚ ਅੰਤਿਮ ਸਮੇਂ 'ਚ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਜੌਨਸਨ ਦੇ ਦਫ਼ਤਰ ਦੇ ਸੀਨੀਅਰ ਮੈਂਬਰ ਵੀ ਵਿਆਹ ਯੋਜਨਾ ਤੋਂ ਅਣਜਾਣ ਸਨ। ਕੋਵਿਡ-19 ਪਾਬੰਦੀਆਂ ਕਾਰਨ ਇੰਗਲੈਂਡ 'ਚ ਵਿਆਹ 'ਚ ਫਿਲਹਾਲ 30 ਲੋਕ ਹੀ ਸ਼ਾਮਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਕੈਥੋਲਿਕ ਕੈਥੇਡ੍ਰਲ ਨੂੰ ਦੁਪਹਿਰ ਡੇਢ ਵਜੇ ਅਚਾਨਕ ਬੰਦ ਕਰ ਦਿੱਤਾ ਗਿਆ। 33 ਸਾਲਾ ਸਾਇਮੰਡਸ ਕਰੀਬ 30 ਮਿੰਟ ਬਾਅਦ ਲਿਮੋ 'ਚ ਬਿਨਾਂ ਘੁੰਢ ਦੇ ਇਕ ਲੰਬੀ ਸਫੇਦ ਪੌਸ਼ਾਕ 'ਚ ਉੱਥੇ ਪਹੁੰਚੀ।
ਪਹਿਲਾਂ ਜੁਲਾਈ 2022 'ਚ ਵਿਆਹ ਦਾ ਭੇਜਿਆ ਸੀ ਸੱਦਾ
ਜੌਨਸਨ ਤੇ ਸਾਇਮੰਡਸ 33, ਡਾਊਨਿੰਗ ਸਟ੍ਰੀਟ 'ਚ 2019 'ਚ ਜੌਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ ਇਕੱਠੇ ਨਾਲ ਰਹਿ ਰਹੇ ਹਨ। ਪਿਛਲੇ ਸਾਲ ਉਨ੍ਹਾਂ ਮੰਗਣੀ ਦਾ ਐਲਾਨ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਦੇ ਬੱਚਾ ਹੋਣ ਵਾਲਾ ਹੈ। ਅਪ੍ਰੈਲ 2020 'ਚ ਉਨ੍ਹਾਂ ਦੇ ਬੇਟੇ ਵਿਲਫ੍ਰੇਡ ਲੌਰੀ ਨਿਕੋਲਸ ਜੌਨਸਨ ਦਾ ਜਨਮ ਹੋਇਆ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਦ ਸਨ ਨੇ ਦੱਸਿਆ ਸੀ ਕਿ ਇਨ੍ਹਾਂ ਵੱਲੋਂ ਜੁਲਾਈ 2022 ਦੇ ਲਈ ਦੋਸਤਾਂ ਤੇ ਪਰਿਵਾਰ ਨੂੰ ਵਿਆਹ ਦਾ ਸੱਦਾ ਭੇਜਿਆ ਸੀ।
ਜੌਨਸਨ ਦਾ ਤੀਜਾ ਵਿਆਹ
ਬੋਰਿਸ ਜੌਨਸਨ ਇਸ ਤੋਂ ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਦੋਵੇਂ ਵਾਰ ਤਲਾਕ ਹੋ ਗਿਆ। ਜੌਨਸਨ ਦਾ ਪਿਛਲਾ ਵਿਆਹ ਇਕ ਵਕੀਲ ਮਰੀਨਾ ਵਹੀਲਰ ਨਾਲ ਹੋਇਆ ਸੀ। ਦੋਵਾਂ ਦੇ ਚਾਰ ਬੱਚੇ ਹਨ ਤੇ ਸਤੰਬਰ 2018 'ਚ ਉਨ੍ਹਾਂ ਵੱਖ ਹੋਣ ਦਾ ਐਲਾਨ ਕੀਤਾ ਸੀ।