Ukraine-Russia Conflict: ਵੱਡੀ ਖਬਰ ! ਰੂਸ ਨੇ ਠੁਕਰਾਈ ਯੂਕਰੇਨ ਨਾਲ ਗੱਲਬਾਤ ਦੀ ਪੇਸ਼ਕਸ਼
ਯੁਕਰੇਨ ਅਤੇ ਰੂਸ ਵਿਚਾਲੇ ਵੱਧਦੇ ਤਣਾਅ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਯੁਕਰੇਨ ਨਾਲ ਗੱਲਬਾਤ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ।
Ukraine-Russia Conflict: ਯੁਕਰੇਨ ਅਤੇ ਰੂਸ ਵਿਚਾਲੇ ਵੱਧਦੇ ਤਣਾਅ ਵਿਚਕਾਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਯੁਕਰੇਨ ਨਾਲ ਗੱਲਬਾਤ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਅਮਰੀਕਨ ਅਖਬਾਰ 'ਦ ਨਿਊਯਾਰਕ ਟਾਈਮਜ਼' ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਕਿ ਰੂਸ ਹਾਲੇ ਯੁਕਰੇਨ ਨਾਲ ਗੱਲਬਾਤ ਲਈ ਤਿਆਰ ਨਹੀਂ ਹੈ।
ਕੁਝ ਹੀ ਦੇਰ ਪਹਿਲਾਂ ਖਬਰ ਆਈ ਸੀ ਕਿ ਰੂਸ ਯੁਕਰੇਨ ਨਾਲ ਗੱਲਬਾਤ ਲਈ ਤਿਆਰ ਹੈ ਪਰ ਅਮਰੀਕੀ ਅਖਬਾਰ ਦੇ ਹਵਾਲੇ ਤੋਂ ਹੁਣ ਸਾਹਮਣੇ ਆਇਆ ਕਿ ਰੂਸ ਨੇ ਫਿਲਹਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਢੇ 7 ਵਜੇ 'ਨਾਟੋ' ਦੀ ਬੈਠਕ ਹੋਣੀ ਹੈ ਜਿਸ ਤੋਂ ਬਾਅਦ ਹੀ ਸਥਿਤੀ ਸਾਫ ਹੋ ਪਾਵੇਗੀ।
WATCH | रूस ने यूक्रेन की बातचीत की पेशकश ठुकरा दी, अमरेकी अखबार का दावा @romanaisarkhan | https://t.co/p8nVQWGCTx #RussiaUkraineConflict #UkraineRussia #UkraineCrisis #RussiaUkraine pic.twitter.com/g2YIUKer3m
— ABP News (@ABPNews) February 25, 2022
ਇਹ ਵੀ ਪੜ੍ਹੋ: ਦਿੱਲੀ 'ਚ ਹਟਾਈਆਂ ਕੋਰੋਨਾ ਪਾਬੰਦੀਆ, ਨਹੀਂ ਹੋਵੇਗਾ ਨਾਈਟ ਕਰਫਿਊ, ਪੂਰੀ ਸਮਰੱਥਾ ਨਾਲ ਖੁੱਲ੍ਹਣਗੇ ਸਕੂਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
