Ukraine-Russia War: ਜੰਗ ਦੀ ਦਹਿਸ਼ਤ 'ਚ ਮਜਲੂਮਾਂ ਲਈ ਖੁੱਲ੍ਹੇ ਬਾਬਾ ਨਾਨਕ ਦੇ ਦਰ, ਯੁਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਲਈ ਪੋਲੈਂਡ 'ਚ ਧਾਰਮਿਕ ਸਥਾਨ ਬਣੇ ਸਹਾਰਾ
Ukraine-Russia War: ਯੂਕਰੇਨ 'ਤੇ ਰੂਸ ਦੇ ਹਮਲੇ 11ਵੇਂ ਦਿਨ ਵੀ ਜਾਰੀ ਹਨ। ਅਜਿਹੀ ਸਥਿਤੀ 'ਚ ਜਾਨ ਬਚਾ ਕੇ ਆਉਣ ਵਾਲੇ ਲੋਕਾਂ ਲਈ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ।
Ukraine-Russia War: ਯੂਕਰੇਨ 'ਤੇ ਰੂਸ ਦੇ ਹਮਲੇ 11ਵੇਂ ਦਿਨ ਵੀ ਜਾਰੀ ਹਨ। ਅਜਿਹੀ ਸਥਿਤੀ 'ਚ ਜਾਨ ਬਚਾ ਕੇ ਆਉਣ ਵਾਲੇ ਲੋਕਾਂ ਲਈ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਹਨ। ਹਮਲਿਆਂ ਤੋਂ ਬਚ ਕੇ ਲੋਕ ਸਰਹੱਦਾਂ ਵੱਲ ਜਾ ਰਹੇ ਹਨ ਅਜਿਹੇ 'ਚ ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਲੋਕ ਪੋਲੈਂਡ ਪਹੁੰਚ ਰਹੇ ਹਨ।
ਪੋਲੈਂਡ ਦੀ ਰਾਜਧਾਨੀ ਵਾਰਸਾ ਪਹੁੰਚ ਚੁੱਕੇ ਲੋਕਾਂ ਦੇ ਰਹਿਣ, ਖਾਣ ਤੇ ਉਨ੍ਹਾਂ ਦੇ ਦੇਸ਼ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੁਰਦੁਆਰਿਆਂ ਦੇ ਦੁਆਰ ਸਾਰੇ ਲੋੜਵੰਦਾਂ ਲਈ ਖੁੱਲ੍ਹੇ ਹਨ ਜਿੱਥੇ ਇਨ੍ਹਾਂ ਲੋਕਾਂ ਲਈ ਲੰਗਰ ਲਾਏ ਗਏ ਹਨ। ਜਿਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਥਾਂ ਨਹੀਂ ਮਿਲਦੀ ਸੀ, ਉਨ੍ਹਾਂ ਨੂੰ ਕਈ ਲੋਕ ਆਪਣੇ ਘਰਾਂ ਵਿੱਚ ਰੱਖ ਰਹੇ ਹਨ। ਇੰਨਾ ਹੀ ਨਹੀਂ ਬਿਮਾਰ ਲੋਕਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਸਲ ਧਰਮ ਮਨੁੱਖਤਾ ਦੀ ਸੇਵਾ ਹੀ ਹੈ। ਇਸ ਲਈ ਗੁਰਦੁਆਰਿਆਂ ਦੇ ਦੁਆਰ ਇਨ੍ਹਾਂ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ ਤੇ ਹੁਣ ਤੱਕ ਹਜ਼ਾਰਾਂ ਲੋਕ ਇੱਥੇ ਸ਼ਰਨ ਲੈ ਚੁੱਕੇ ਹਨ ਤੇ ਕਈ ਆਪਣੇ ਦੇਸ਼ਾਂ ਨੂੰ ਸੁਰੱਖਿਅਤ ਵਾਪਸ ਪਰਤ ਗਏ ਹਨ।
ਪੋਲੈਂਡ ਪਹੁੰਚੇ ਭਾਰਤੀ ਵਿਦਿਆਰਥੀਆਂ ਲਈ ਸਿੱਖ ਸੰਸਥਾ ਖਾਲਸਾ ਏਡ ਨੇ ਵੀ ਲਗਾਇਆ ਹੈ ਤੇ ਇਥੇ ਲੰਗਰ ਦਾ ਵੀ ਪ੍ਰਬੰਧ ਹੈ। ਭਾਰਤੀ ਵਿਦਿਆਰਥੀਆਂ ਲਈ ਖਾਲਸਾ ਏਡ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।
ਆਰਟ ਆਫ਼ ਲਿਵਿੰਗ ਤੇ ਹਿੰਦੂ ਭਵਨ ਵਿੱਚ ਵਿਦਿਆਰਥੀਆਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੋਲੈਂਡ ਦੇ ਮੂਲ ਨਿਵਾਸੀਆਂ ਨੇ ਵੀ ਹਾਲ ਹੀ ਵਿੱਚ ਸ਼ਰਨਾਰਥੀਆਂ ਲਈ ਆਪਣੇ ਘਰਾਂ ਵਿੱਚ ਗੱਦਿਆਂ 'ਤੇ ਸੌਣ ਦਾ ਪ੍ਰਬੰਧ ਕੀਤਾ ਹੈ।
ਪੋਲੈਂਡ ਸਰਕਾਰ ਵੀ ਕਰ ਰਹੀ ਮਦਦ
ਪੋਲਿਸ਼ ਲੈਂਗੂਏਜ ਇੰਸਟੀਚਿਊਟ ਦਾ ਪ੍ਰਬੰਧਨ ਉਨ੍ਹਾਂ ਸ਼ਰਨਾਰਥੀਆਂ ਲਈ ਦਸਤਾਵੇਜ਼ ਤਿਆਰ ਕਰ ਰਿਹਾ ਹੈ ਜੋ ਪੋਲੈਂਡ ਵਿੱਚ ਰਹਿਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਪੋਲੈਂਡ ਸਰਕਾਰ ਵੀ ਮਦਦ ਕਰਨ ਵਿੱਚ ਪਿੱਛੇ ਨਹੀਂ ਹੈ। ਸ਼ਰਨਾਰਥੀਆਂ ਨੂੰ ਸਾਰੀਆਂ ਕਰਿਆਨੇ ਦੀਆਂ ਦੁਕਾਨਾਂ 'ਤੇ ਜ਼ਰੂਰੀ ਵਸਤਾਂ ਖਰੀਦਣ 'ਤੇ 40 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਤੇ ਇਹ ਖਰਚਾ ਸਰਕਾਰ ਖੁਦ ਕਰੇਗੀ।
ਇਹ ਵੀ ਪੜ੍ਹੋ: ਯੂਕਰੇਨ ਤੋਂ ਪਰਤੇ ਪੰਜਾਬੀ ਨੌਜਵਾਨਾਂ ਨੇ ਦੱਸੀ ਹਕੀਕਤ, ਮੌਤ ਦੇ ਮੂੰਹ 'ਚੋਂ ਇੰਝ ਬਚ ਕੇ ਆਏ