Ukraine-Russia War: ਯੁਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਬਿਆਨਿਆ ਖੌਫਨਾਕ ਮੰਜ਼ਰ, ਬੰਦੂਕ ਦੀ ਨੋਕ 'ਤੇ ਸੀ ਜਾਨ, ਜਲਦ ਕੱਢੇ ਜਾਣ ਬਾਕੀ ਵਿਦਿਆਰਥੀ
Ukraine-Russia War: 'ਆਪਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਫਲਾਈਟ AI1942 ਦਿੱਲੀ ਬੀਤੀ ਰਾਤ 12:15 'ਤੇ ਉਤਰੀ ਸੀ
Ukraine-Russia War: 'ਆਪਰੇਸ਼ਨ ਗੰਗਾ' ਤਹਿਤ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਫਲਾਈਟ AI1942 ਦਿੱਲੀ ਬੀਤੀ ਰਾਤ 12:15 'ਤੇ ਉਤਰੀ ਸੀ, ਜਿਸ 'ਚ ਕਰੀਬ 250 ਭਾਰਤੀ ਵਿਦਿਆਰਥੀ ਮੌਜੂਦ ਸਨ। ਦਿੱਲੀ ਏਅਰਪੋਰਟ 'ਤੇ ਭਾਰਤੀ ਵਿਦਿਆਰਥੀਆਂ ਨੇ ਜਿੱਥੇ ਸੁੱਖ ਦਾ ਸਾਹ ਲਿਆ ਤਾਂ ਉੱਥੇ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਮਾਪੇ ਕਾਫੀ ਭਾਵੁਕ ਹੁੰਦੇ ਨਜ਼ਰ ਆਏ।
ਜਾਣਕਾਰੀ ਮੁਤਾਬਕ ਫਲਾਈਟ ਆਪਣੇ ਸਮੇਂ ਤੋਂ 2 ਘੰਟੇ ਲੇਟ ਪਹੁੰਚੀ। ਵਿਦਿਆਰਥੀ ਜਿਵੇਂ ਹੀ ਬਾਹਰ ਆਏ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਭਾਵੁਕ ਹੋ ਗਏ। ਕੁਝ ਨੇ ਬੱਚਿਆਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਅਤੇ ਕੁਝ ਨੇ ਹੰਝੂਆਂ ਨਾਲ। ਬੁਖਾਰੈਸਟ ਤੋਂ ਦਿੱਲੀ ਪਰਤੀ ਦਿਵਿਆਂਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹੈ ਅਤੇ ਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਥੇ ਹਾਲਤ ਬਹੁਤ ਖਰਾਬ ਹਨ ਪਰ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਭਾਰਤੀ ਦੂਤਾਵਾਸ ਨੇ ਸਾਡਾ ਬਹੁਤ ਖਿਆਲ ਰੱਖਿਆ, ਖਾਣ-ਪੀਣ ਤੋਂ ਲੈ ਕੇ ਸ਼ੈਲਟਰ ਹੋਮ ਤੱਕ ਸਾਡੇ ਲਈ ਯੋਗ ਪ੍ਰਬੰਧ ਕੀਤੇ ਗਏ। ਬੋਰਡਰ ਨੂੰ ਭੇਜਿਆ ਗਿਆ ਸੀ। ਬਿਜਨੌਰ ਦੀ ਰਹਿਣ ਵਾਲੀ ਦਿਵਿਆਂਸ਼ੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਇਸ ਦੀ ਭਰਪੂਰ ਸ਼ਲਾਘਾ ਕੀਤੀ।
ਫਸੇ ਬਾਕੀ ਵਿਦਿਆਰਥੀਆਂ ਨੂੰ ਜਲਦੀ ਕੱਢੇ ਭਾਰਤ ਸਰਕਾਰ - ਵਿਦਿਆਰਥੀ
ਮੇਘਾ ਤ੍ਰਿਵੇਦੀ, ਅੰਸ਼ਿਕਾ ਗੌਤਮ, ਪ੍ਰੀਤ ਮਲਹੋਤਰਾ ਤਿੰਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹਨ। ਉਥੇ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਦੱਸਿਆ ਕਿ ਉਥੇ ਵਿਦਿਆਰਥੀਆਂ ਨੂੰ ਮਾਰਿਆ ਜਾ ਰਿਹਾ ਹੈ। ਅਸੀਂ ਬੰਦੂਕ ਦੀ ਨੋਕ 'ਤੇ ਸੀ ਅਤੇ ਬਹੁਤ ਡਰ ਸੀ। ਉਨ੍ਹਾਂ ਕਿਹਾ ਕਿ ਯੂਰਪੀ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਅਸੀਂ ਭਾਰਤੀ ਦੂਤਾਵਾਸ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਅਜੇ ਵੀ ਉਥੇ ਫਸੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ। ਹਾਲਾਂਕਿ, ਉਹਨਾਂ ਨੇ ਅੱਗੇ ਕਿਹਾ ਕਿ, ਜਦੋਂ ਹਾਲਤ ਠੀਕ ਹੋ ਜਾਂਦੇ ਹਨ, ਅਸੀਂ ਵਾਪਸ ਜਾਣਾ ਚਾਹਾਂਗੇ ਕਿਉਂਕਿ ਉਹ ਸਾਡਾ ਦੂਜਾ ਘਰ ਹੈ।
ਰਾਜਸਥਾਨ ਦੇ ਸਤਿਅਮ ਨੇ ਭਾਰਤ ਆ ਕੇ ਖੁਸ਼ੀ ਜਤਾਈ ਹੈ। ਉੱਥੇ ਫਸੇ ਹੋਰ ਵਿਦਿਆਰਥੀਆਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਜਲਦੀ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਸਤਿਅਮ ਨੇ ਦੱਸਿਆ ਕਿ ਉਹ ਖੁਦ ਬਾਰਡਰ 'ਤੇ ਪਹੁੰਚਿਆ ਅਤੇ ਫਿਰ ਬਾਕੀ ਦਾ ਖਰਚਾ ਸਰਕਾਰ ਨੇ ਚੁੱਕਿਆ ਹੈ।
ਵਿਨਾਇਕ ਅੰਬੈਸੀ ਦਿਖੇ ਨਾਖੁਸ਼ -
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਨਾਇਕ ਨਾਂ ਦੇ ਵਿਦਿਆਰਥੀ ਨੇ ਖੁਦ ਨੂੰ ਅੰਬੈਸੀ ਤੋਂ ਨਾਖੁਸ਼ ਦੱਸਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਘਰ ਦੇ ਬਾਹਰ 3 ਧਮਾਕੇ ਦੇਖੇ ਹਨ। ਅੰਬੈਸੀ ਤੋਂ ਮਦਦ ਨਾ ਮਿਲਣ 'ਤੇ ਉਹ 3 ਦਿਨ ਲਗਾਤਾਰ ਪੈਦਲ ਚੱਲ ਕੇ ਕਿਸੇ ਤਰ੍ਹਾਂ ਸਰਹੱਦ 'ਤੇ ਪਹੁੰਚਿਆ ਅਤੇ ਉਥੇ ਛਾਲ ਮਾਰ ਕੇ ਸਰਹੱਦ ਪਾਰ ਕਰ ਗਿਆ। ਵਿਨਾਇਕ ਨੇ ਅੱਗੇ ਕਿਹਾ ਕਿ ਉਸ ਨੇ ਫਿਲਹਾਲ ਵਾਪਸ ਜਾਣ ਬਾਰੇ ਨਹੀਂ ਸੋਚਿਆ ਹੈ।
ਇਹ ਵੀ ਪੜ੍ਹੋ: ਕੀ ਭਾਰਤੀ ਵਿਦਿਆਰਥੀਆਂ ਬਣਾਏ ਗਏ ਬੰਧਕ ? ਵਿਦੇਸ਼ ਮੰਤਰਾਲੇ ਨੂੰ ਨਹੀਂ ਕੋਈ ਜਾਣਕਾਰੀ