Ukraine-Russia War: ਰੂਸੀ ਹਮਲੇ ਮੁਗਲਾਂ ਦੇ ਰਾਜਪੂਤਾਂ ਖਿਲਾਫ ਕਤਲੇਆਮ ਵਾਂਗ, ਇਸ ਨੂੰ ਰੋਕਣ ਦੀ ਹਰ ਕੋਸ਼ਿਸ਼ ਜਾਰੀ- ਪੋਲਿਖਾ
Ukraine-Russia War: ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਰੂਸੀ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ (MEA) ਦਾ ਦੌਰਾ ਕਰਨ ਵਾਲੇ...
Ukraine-Russia War: ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਰੂਸੀ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ (MEA) ਦਾ ਦੌਰਾ ਕਰਨ ਵਾਲੇ ਯੁਕਰੇਨ ਦੇ ਰਾਜਦੂਤ ਪੋਲੀਖਾ ਨੇ ਕਿਹਾ ਕਿ ਉਸਦਾ ਦੇਸ਼ ਹਰ ਪ੍ਰਭਾਵਸ਼ਾਲੀ ਵਿਸ਼ਵ ਨੇਤਾ ਨੂੰ ਅਪੀਲ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤਾਂ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕਰਵਾਏ ਜਾ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ।
ਉਹਨਾਂ ਕਿਹਾ ਕਿ, “ਇਹ ਮੁਗਲਾਂ ਵੱਲੋਂ ਰਾਜਪੂਤਾਂ ਵਿਰੁੱਧ ਕੀਤੇ ਗਏ ਕਤਲੇਆਮ ਵਾਂਗ ਹੈ। ਅਸੀਂ ਸਾਰੇ ਪ੍ਰਭਾਵਸ਼ਾਲੀ ਵਿਸ਼ਵ ਨੇਤਾਵਾਂ ਨੂੰ ਕਹਿ ਰਹੇ ਹਾਂ, ਜਿਨ੍ਹਾਂ ਵਿੱਚ ਮੋਦੀ ਜੀ, ਪੁਤਿਨ ਦੇ ਵਿਰੁੱਧ ਬੰਬਾਰੀ ਅਤੇ ਗੋਲਾਬਾਰੀ ਨੂੰ ਰੋਕਣ ਲਈ ਹਰ ਸਰੋਤ ਦੀ ਵਰਤੋਂ ਕਰਨ।
It's like the massacre arranged by Mughals against Rajputs. We are asking every time all influential world leaders, among them Modi Ji, to use every resource against Putin to stop bombing and shelling: Dr Igor Polikha, Ambassador of Ukraine to India on #RussiaUkraineCrisis pic.twitter.com/vTtCsBu6IH
— ANI (@ANI) March 1, 2022
ਪੋਲੀਖਾ ਨੇ ਕਰਨਾਟਕ ਦੇ ਮੈਡੀਕਲ ਦੇ last year ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ 'ਤੇ ਵੀ ਸੋਗ ਪ੍ਰਗਟ ਕੀਤਾ, ਜਿਸਦਾ ਕਿ ਬੀਤੇ ਦਿਨ ਖਾਰਕਿਵ ਵਿੱਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਹਮਲੇ ਪਹਿਲਾਂ ਫੌਜੀ ਟਿਕਾਣਿਆਂ ਤੱਕ ਸੀਮਤ ਸਨ, ਪਰ ਹੁਣ ਸਿਵਲ ਖੇਤਰਾਂ ਵਿੱਚ ਵੀ ਹੋ ਰਹੇ ਹਨ।
ਬਾਈਡੇਨ ਨੇ ਭਾਸ਼ਣ ਦੌਰਾਨ ਯੂਕਰੇਨੀਆਂ ਨੂੰ ਕਹਿ ਦਿੱਤਾ 'ਇਰਾਨੀ ਲੋਕ'
ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਟੇਟ ਆਫ ਦ ਯੂਨੀਅਨ ਭਾਸ਼ਣ ਦੌਰਾਨ ਥੋੜ੍ਹੀ ਜ਼ੁਬਾਨ ਫਿਸਲ ਗਈ। ਉਨ੍ਹਾਂ ਨੇ ਭਾਸ਼ਣ ਦੌਰਾਨ ਗਲਤੀ ਨਾਲ ਯੂਕਰੇਨੀਆਂ ਨੂੰ 'ਇਰਾਨੀ ਲੋਕ' ਕਹਿ ਕੇ ਸੰਬੋਧਨ ਕਰ ਦਿੱਤਾ। ਰਾਸ਼ਟਰਪਤੀ ਬਿਡੇਨ ਨੇ ਆਪਣੇ ਸਟੇਟ ਆਫ ਦਿ ਯੂਨੀਅਨ ਭਾਸ਼ਣ ਦੌਰਾਨ ਕਿਹਾ,"ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ, ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਨਹੀਂ ਜਿੱਤ ਸਕਣਗੇ।" ਰੂਸੀ ਹਮਲੇ ਦੇ ਖਿਲਾਫ ਇਕਜੁੱਟ ਮੋਰਚੇ ਦਾ ਸੱਦਾ ਦਿੰਦੇ ਹੋਏ, ਉਸਨੇ ਇੱਕ ਭਾਵਨਾਤਮਕ ਅਪੀਲ ਵੀ ਕੀਤੀ। ਰਾਸ਼ਟਰਪਤੀ ਬਾਈਡੇਨ ਦੇ ਭਾਸ਼ਣ ਦੌਰਾਨ ਇਹ ਹਿੱਸਾ ਟਵਿਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ।ਜਿਸ 'ਚ ਰਾਸ਼ਟਰਪਤੀ ਬਾਈਡੇਨ 'ਇਰਾਨੀ' ਸ਼ਬਦ ਨਾਲ ਟ੍ਰੈਂਡ ਕਰ ਰਹੇ ਹਨ।
ਇਹ ਵੀ ਪੜ੍ਹੋ:Ukraine Russia Conflict: ਯੂਕਰੇਨ ਦੀ ਰਾਜਧਾਨੀ ਕੀਵ 'ਚ ਭਾਰਤੀ ਦੂਤਾਵਾਸ ਬੰਦ