(Source: ECI/ABP News)
ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! H-1B ਵੀਜ਼ੇ ਦੀ ਗਿਣਤੀ ਦੁੱਗਣੀ ਤੇ ਗ੍ਰੀਨ ਕਾਰਡ 'ਤੇ ਹਰ ਦੇਸ਼ ਦਾ ਕੋਟਾ ਖਤਮ ਕਰਨ ਦੀ ਉੱਠੀ ਮੰਗ
ਅਮਰੀਕਾ ਵਰਕਸ ਏਜੰਡਾ ਦੇ ਜ਼ਰੀਏ ਯੂਐਸ ਚੈਂਬਰ ਰੁਜ਼ਗਾਰ ਅਧਾਰਤ ਵੀਜ਼ਾ ਦੀ ਸੀਮਾ ਦੁੱਗਣੀ ਕਰਨ, ਐਚ-1 ਬੀ ਅਤੇ ਐਚ-2 ਬੀ ਵੀਜ਼ਾ ਲਈ ਕੋਟੇ ਨੂੰ ਦੁਗਣਾ ਕਰਨ ਅਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਰ ਸੁਧਾਰਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ।
![ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! H-1B ਵੀਜ਼ੇ ਦੀ ਗਿਣਤੀ ਦੁੱਗਣੀ ਤੇ ਗ੍ਰੀਨ ਕਾਰਡ 'ਤੇ ਹਰ ਦੇਸ਼ ਦਾ ਕੋਟਾ ਖਤਮ ਕਰਨ ਦੀ ਉੱਠੀ ਮੰਗ US Chambers seeks to double of H-1B quota to address workforce shortage ਅਮਰੀਕਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! H-1B ਵੀਜ਼ੇ ਦੀ ਗਿਣਤੀ ਦੁੱਗਣੀ ਤੇ ਗ੍ਰੀਨ ਕਾਰਡ 'ਤੇ ਹਰ ਦੇਸ਼ ਦਾ ਕੋਟਾ ਖਤਮ ਕਰਨ ਦੀ ਉੱਠੀ ਮੰਗ](https://feeds.abplive.com/onecms/images/uploaded-images/2021/06/22/08d182450d143f354e265a501ee95e3e_original.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਯੂਐਸ ਚੈਂਬਰ ਆਫ਼ ਕਾਮਰਸ ਨੇ ਅਮਰੀਕਾ 'ਚ ਹੁਨਰਮੰਦ ਤੇ ਪੇਸ਼ੇਵਰ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਬਾਇਡੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਐਚ-1 ਬੀ ਵੀਜ਼ਾ ਦੀ ਗਿਣਤੀ ਦੁੱਗਣੀ ਕਰਨ ਤੇ ਗ੍ਰੀਨ ਕਾਰਡਾਂ 'ਤੇ ਹਰੇਕ ਦੇਸ਼ ਦਾ ਕੋਟਾ ਖਤਮ ਕਰਨ। ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸੇਸ਼ ਕਿੱਤਿਆਂ 'ਚ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਕਰਨ ਦੀ ਮਨਜ਼ੂਰੀ ਦਿੰਦਾ ਹੈ, ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।
ਟੈਕਨੋਲਾਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ ਲਈ ਇਸ ਵੀਜ਼ਾ ਉੱਤੇ ਨਿਰਭਰ ਕਰਦੀਆਂ ਹਨ। ਐਚ-1 ਬੀ ਵੀਜ਼ਾ ਲਈ ਕੋਟਾ ਵਧਾਉਣ ਦੀ ਮੰਗ ਯੂਐਸ ਚੈਂਬਰ ਆਫ਼ ਕਾਮਰਸ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੀ ਹੈ। ਇਸ ਸਮੇਂ ਇਹ ਕੋਟਾ 65,000 ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਲਈ ਇਹ ਕੋਟਾ 20,000 ਹੈ।
ਅਮਰੀਕਾ ਵਰਕਸ ਏਜੰਡਾ ਦੇ ਜ਼ਰੀਏ ਯੂਐਸ ਚੈਂਬਰ ਰੁਜ਼ਗਾਰ ਅਧਾਰਤ ਵੀਜ਼ਾ ਦੀ ਸੀਮਾ ਦੁੱਗਣੀ ਕਰਨ, ਐਚ-1 ਬੀ ਅਤੇ ਐਚ-2 ਬੀ ਵੀਜ਼ਾ ਲਈ ਕੋਟੇ ਨੂੰ ਦੁਗਣਾ ਕਰਨ ਅਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਹੋਰ ਸੁਧਾਰਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਮਾਲਕਾਂ ਨੂੰ ਕਿਰਤ ਸੰਕਟ ਵਾਲੇ ਖੇਤਰਾਂ 'ਚ ਰੁਜ਼ਗਾਰ ਦੀ ਮੰਗ ਦੀ ਪੂਰਾ ਕਰਨ 'ਚ ਮਦਦ ਮਿਲ ਸਕੇ।
ਯੂਐਸ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਤੇ ਸੀਈਓ ਸੁਜੈਨ ਕਲਾਰਕ ਨੇ ਕਿਹਾ ਕਿ ਸਾਨੂੰ ਕਾਮਿਆਂ ਨੂੰ ਉਨ੍ਹਾਂ ਦੇ ਲੋੜੀਂਦੇ ਹੁਨਰ ਮੁਤਾਬਕ ਲੈਸ ਕਰਨਾ ਚਾਹੀਦਾ ਹੈ ਅਤੇ ਸਾਨੂੰ ਲਾਜ਼ਮੀ ਤੌਰ 'ਤੇ ਉਹ ਰੁਕਾਵਟਾਂ ਦੂਰ ਕਰਨੀਆਂ ਚਾਹੀਦੀਆਂ ਹਨ, ਜੋ ਬਹੁਤ ਸਾਰੇ ਅਮਰੀਕੀਆਂ ਨੂੰ ਦੂਰ ਕਰ ਰਹੇ ਹਨ ਤੇ ਸਾਨੂੰ ਉੱਚ-ਮੰਗ ਵਾਲੀਆਂ ਨੌਕਰੀਆਂ ਨੂੰ ਭਰਨ 'ਚ ਮਦਦ ਕਰਨ ਲਈ ਦੁਨੀਆਂ ਭਰ ਦੇ ਸਭ ਤੋਂ ਵਧੀਆ ਲੋਕਾਂ ਦੀ ਭਰਤੀ ਕਰਨੀ ਚਾਹੀਦੀ ਹੈ।
ਚੈਂਬਰ ਨੇ ਰੁਜ਼ਗਾਰ-ਅਧਾਰਤ ਪ੍ਰਵਾਸੀ ਵੀਜ਼ਾ ਜਾਰੀ ਕਰਨ ਵਿੱਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਹੈ। ਇਸ 'ਚ ਰੁਜ਼ਗਾਰ-ਅਧਾਰਤ ਪ੍ਰਵਾਸੀ ਵੀਜ਼ਾ ਦੀ ਸੀਮਾ ਨੂੰ 1,40,000 ਪ੍ਰਤੀ ਸਾਲ ਤੋਂ ਵਧਾ ਕੇ 2,80,000 ਪ੍ਰਤੀ ਸਾਲ ਕਰਨਾ ਸ਼ਾਮਲ ਹੈ। ਇਹ ਵੀ ਕਿਹਾ ਗਿਆ ਹੈ ਕਿ ਸਾਲਾਨਾ ਗ੍ਰੀਨ ਕਾਰਡ ਕੋਟੇ ਤਹਿਤ ਪਤੀ/ਪਤਨੀ ਅਤੇ ਨਾਬਾਲਗ ਬੱਚਿਆਂ ਦੀ ਗਿਣਤੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਸਿਰਫ਼ ਅਜਿਹਾ ਕਰਨ ਨਾਲ ਸਾਡੇ ਦੇਸ਼ 'ਚ ਹਰ ਸਾਲ ਰੁਜ਼ਗਾਰ ਅਧਾਰਤ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ।
ਇਹ ਵੀ ਪੜ੍ਹੋ: Ban on Flash Sale: ਮੋਦੀ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, E-Commerce Platform ਨੂੰ ਪਵੇਗੀ ਨੱਥ, ਫ਼ਲੈਸ਼ ਸੇਲ 'ਤੇ ਲੱਗੇਗੀ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)