ਚੋਣਾਂ ਤੋਂ ਪਹਿਲਾਂ ਟਰੰਪ ਨੂੰ ਆ ਰਹੀ ਭਾਰਤ ਦੀ ਯਾਦ- ਕਿਹਾ ਮੋਦੀ ਮੇਰੇ ਚੰਗੇ ਮਿੱਤਰ ਤੇ ਮਹਾਨ ਲੀਡਰ
ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ। ਭਾਰਤੀ-ਅਮਰੀਕੀ ਵੋਟਰਾਂ ਬਾਰੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਭਾਰਤੀ ਉਨ੍ਹਾਂ ਨੂੰ ਹੀ ਵੋਟ ਕਰਨਗੇ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਕਿਹਾ ਮੋਦੀ ਮੇਰੇ ਮੱਤਰ ਹਨ ਅਤੇ ਉਹ ਮਹਾਨ ਲੀਡਰ ਹਨ। ਮੀਡੀਆ ਨਾਲ ਗੱਲਬਾਤ 'ਚ ਟਰੰਪ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ ਹਨ ਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਇਹ ਸੌਖਾ ਨਹੀਂ ਹੈ ਪਰ ਉਹ ਬਿਹਤਰੀਨ ਕੰਮ ਕਰ ਰਹੇ ਹਨ।
ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ। ਭਾਰਤੀ-ਅਮਰੀਕੀ ਵੋਟਰਾਂ ਬਾਰੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾਤਰ ਭਾਰਤੀ ਉਨ੍ਹਾਂ ਨੂੰ ਹੀ ਵੋਟ ਕਰਨਗੇ। ਟਰੰਪ ਨੇ ਫਰਵਰੀ 'ਚ ਆਪਣੇ ਭਾਰਤੀ ਦੌਰੇ ਤੇ ਮੋਦੀ ਦੀ ਹਿਊਸਟਨ ਯਾਤਰਾ ਨੂੰ ਅਨੋਖਾ ਦੱਸਿਆ। ਟਰੰਪ ਨੇ ਭਾਰਤ ਦੇ ਲੋਕਾਂ ਦੀ ਪ੍ਰਸ਼ੰਸਾਂ ਕਰਦਿਆਂ ਕਿਹਾ ਇਹ ਲੋਕ ਮਹਾਨ ਹਨ। ਉਨ੍ਹਾਂ ਨੇ ਇਕ ਸ਼ਾਨਦਾਰ ਲੀਡਰ ਚੁਣਿਆ ਹੈ। ਟਰੰਪ ਨੇ ਕਿਹਾ ਉਨ੍ਹਾਂ ਨੂੰ ਭਾਰਤੀ ਲੋਕਾਂ ਤੇ ਪੀਐਮ ਮੋਦੀ ਦਾ ਸਮਰਥਨ ਪ੍ਰਾਪਤ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵੇਂ ਪਾਰਟੀਆਂ ਭਾਰਤੀ-ਅਮਰੀਕੀ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ 'ਚ ਲੱਗੀਆਂ ਹਨ। ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਭਾਰਤੀ-ਅਮਰੀਕੀਆਂ ਦੀ ਪਹਿਲੀ ਪਸੰਦ ਡੈਮੋਕ੍ਰੇਟਿਕ ਪਾਰਟੀ ਹੀ ਹੁੰਦੀ ਹੈ। ਇਸ ਵਾਰ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੇ ਭਾਰਤੀ-ਅਮਰੀਕੀ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਅਮਰੀਕਾ 'ਚ ਚਾਰ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ।
ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ