ਪੜਚੋਲ ਕਰੋ
Advertisement
65 ਸਾਲਾ ਬਾਬੇ ਨੇ ਬੈਂਕ ਲੁੱਟ ਕੇ ਕੀਤਾ ਕੁਝ ਅਜਿਹਾ ਕਿ ਸਭ ਹੋ ਗਏ ਹੈਰਾਨ
ਅਮਰੀਕਾ ਦੇ ਕੋਲੋਰੈਡੋ ‘ਚ ਕ੍ਰਿਸਮਸ ਤੋਂ ਠੀਕ ਦੋ ਦਿਨ ਪਹਿਲਾਂ ਇੱਕ 65 ਸਾਲਾ ਵਿਅਕਤੀ ਨੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਉਸ ਨੇ ਸਾਰੇ ਡਾਲਰ ਇੱਕ ਬਾਜ਼ਾਰ ‘ਚ ਹਵਾ ‘ਚ ਉਛਾਲ ਦਿੱਤੇ।
ਕੋਲੋਰੈਡੋ: ਅਮਰੀਕਾ ਦੇ ਕੋਲੋਰੈਡੋ ‘ਚ ਕ੍ਰਿਸਮਸ ਤੋਂ ਠੀਕ ਦੋ ਦਿਨ ਪਹਿਲਾਂ ਇੱਕ 65 ਸਾਲਾ ਵਿਅਕਤੀ ਨੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਉਸ ਨੇ ਸਾਰੇ ਡਾਲਰ ਇੱਕ ਬਾਜ਼ਾਰ ‘ਚ ਹਵਾ ‘ਚ ਉਛਾਲ ਦਿੱਤੇ। ਉਸ ਨੇ ਡਾਲਰ ਉਛਾਲਦੇ ਹੋਏ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਵੀ ਦਿੱਤੀ।
ਕੋਲੋਰੈਡੋ ਪੁਲਿਸ ਨੇ ਦੱਸਿਆ ਕਿ ਡੇਵਿਡ ਵਾਇਨੇ ਓਲਿਵਰ ਨਾਂ ਦੇ ਵਿਅਕਤੀ ਨੇ ਸੋਮਵਾਰ ਨੂੰ ਐਕਡਮੀ ਬੈਂਕ ‘ਚ ਹਥਿਆਰ ਦਿਖਾ ਕਰਮਚਾਰੀਆਂ ਨੂੰ ਧਮਕਾਇਆ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।
ਇੱਕ ਪ੍ਰਤਖਦਰਸ਼ੀ ਨੇ ਦੱਸਿਆ, “ਉਸ ਨੇ ਬੈਗ ਵਿੱਚੋਂ ਡਾਲਰ ਕੱਢ ਲੋਕਾਂ ‘ਚ ਉਛਾਲਣੇ ਸ਼ੁਰੂ ਕਰ ਦਿੱਤੇ ਤੇ ਕ੍ਰਿਸਮਸ ਦੀ ਵਧਾਈ ਦਿੱਤੀ”। ਓਲਿਵਰ ਇਸ ਘਟਨਾ ਤੋਂ ਬਾਅਦ ਨਜ਼ਦੀਕ ਇੱਕ ਸਟਾਰਬਕਸ ਚਲਾ ਗਿਆ ਜਿੱਥੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਉਸ ਨੂੰ ਗ੍ਰਿਫ਼ਤਾਰ ਕੀਤਾ, ਉਸ ਕੋਲ ਕੋਈ ਹਥਿਆਰ ਨਹੀਂ ਸੀ। ਇੰਨਾ ਹੀ ਨਹੀਂ ਕੁਝ ਲੋਕਾਂ ਨੇ ਤਾਂ ਬੈਂਕ ਨੂੰ ਲੁੱਟ ਦੇ ਪੈਸੇ ਵੀ ਵਾਪਸ ਕਰ ਦਿੱਤੇ।On December 23, David Oliver was booked into the El Paso County Criminal Justice Center following a bank robbery in the 00 block of Tejon Street. Police Blotter #27498 https://t.co/CjbvRoi0Lc Mugshot: David Oliver, 65 pic.twitter.com/lNCJAwS9jE
— Colorado Springs Police (@CSPDPIO) December 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement