ਅਮਰੀਕਾ ਨੇ 5 ਕਰੋੜ, 60 ਲਖ ਭਾਰਤੀ ਲੋਕਾਂ ਨੂੰ ਕੋਵਿਡ ਸਬੰਧੀ ਹੈਲਥ ਟ੍ਰੇਨਿੰਗ 'ਚ ਕੀਤੀ ਮਦਦ, ਵਾਈਟ ਹਾਊਸ ਦਾ ਬਿਆਨ
ਵਾਈਟ ਹਾਊਸ ਦੇ ਬਿਆਨ ਦੇ ਮੁਤਾਬਕ, CDC ਨੇ ਮਾਰਚ, 2020 ਤੋਂ ਹੁਣ ਤਕ ਇਸ ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਲਗਪਗ 118 ਕਰੋੜ ਰੁਪਏ (16 ਮਿਲੀਅਨ ਡਾਲਰ) ਵੱਖ-ਵੱਖ ਕੰਮਾਂ ਲਈ ਜਾਰੀ ਕੀਤੇ ਹਨ।
ਪੀਐਮ ਨਰੇਂਦਰ ਮੋਦੀ ਇਸ ਸਮੇਂ ਅਮਰੀਕਾ ਦੌਰੇ ਤੇ ਗਏ ਸਨ। ਪੀਐਮ ਮੋਦੀ ਨੇ ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕੀਤੀ। ਦੁਨੀਆ ਦੇ ਦੋ ਸਿਖਰਲੇ ਲੀਡਰਾਂ ਦੇ ਵਿਚ ਹੋਈ ਇਸ ਬੈਠਕ 'ਚ ਭਾਰਤ ਤੇ ਅਮਰੀਕਾ ਦੇ ਵਿਚ ਆਪਸੀ ਸਬੰਧਾਂ ਨੂੰ ਮਜਬੂਤ ਬਣਾਉਣ ਨੂੰ ਲੈਕੇ ਕਈ ਅਹਿਮ ਮੁੱਦਿਆਂ 'ਤੇ ਵੀ ਗੱਲਬਾਤ ਹੋਈ।
ਇਸ ਦਰਮਿਆਨ ਵਾਈਟ ਹਾਊਸ ਨੇ ਸ਼ੁੱਕਰਵਾਰ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅਮਰੀਕਾ ਨੇ 5 ਕਰੋੜ, 60 ਲੱਖ ਭਾਰਤੀ ਲੋਕਾਂ ਨੂੰ ਕੋਵਿਡ-ਸਬੰਧੀ ਹੈਲਥ ਟ੍ਰੇਨਿੰਗ 'ਚ ਮਦਦ ਕੀਤੀ ਹੈ। ਇਸ ਦੇ ਨਾਲ ਹੀ ਬਿਆਨ 'ਚ ਕਿਹਾ ਗਿਆ ਕਿ ਅਮਰੀਕਾ ਪਿਛਲੇ 50 ਸਾਲ ਤੋਂ ਵੀ ਲੰਬੇ ਸਮੇਂ ਤੋਂ ਭਾਰਤ 'ਚ ਪਬਲਿਕ ਹੈਲਥ ਦੇ ਮੁੱਦਿਆਂ 'ਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਦਾ ਆ ਰਿਹਾ ਹੈ।
ਵਾਈਟ ਹਾਊਸ ਨੇ ਆਪਣੇ ਬਿਆਨ 'ਚ ਕਿਹਾ, 'ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਨੇ ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਕਰੋੜਾਂ ਭਾਰਤੀਆਂ ਨੂੰ ਇਸ ਨਾਲ ਸਬੰਧਤ ਹੈਲਥ ਟ੍ਰੇਨਿੰਗ, ਵੈਕਸੀਨ ਨੂੰ ਲੈਕੇ ਜਾਣਕਾਰੀ ਤੇ ਇਸ ਦੇ ਇਲਾਜ ਲਈ ਜ਼ਰੂਰੀ ਸਿਹਤ ਉਪਕਰਣ ਉਪਲਬਧ ਕਰਵਾਏ ਹਨ।
ਇਸ ਦੇ ਨਾਲ ਹੀ ਬਿਆਨ 'ਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਕਿਵੇਂ ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਯੂਐਸ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਭਾਰਤ ਦੇ ਸਰਕਾਰਾਂ ਨਾਲ ਮਿਲ ਕੇ ਉਸ ਦੀ ਪਬਲਿਕ ਹੈਲਥ ਦੀਆਂ ਲੋੜਾਂ 'ਤੇ ਕੰਮ ਕਰਦਾ ਆ ਰਿਹਾ ਹੈ।
CDC ਨੇ ਮਾਰਚ, 2020 ਤੋਂ ਹੁਣ ਤਕ ਦਿੱਤੇ 118 ਕਰੋੜ ਰੁਪਏ
ਵਾਈਟ ਹਾਊਸ ਦੇ ਬਿਆਨ ਦੇ ਮੁਤਾਬਕ, CDC ਨੇ ਮਾਰਚ, 2020 ਤੋਂ ਹੁਣ ਤਕ ਇਸ ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਲਗਪਗ 118 ਕਰੋੜ ਰੁਪਏ (16 ਮਿਲੀਅਨ ਡਾਲਰ) ਵੱਖ-ਵੱਖ ਕੰਮਾਂ ਲਈ ਜਾਰੀ ਕੀਤੇ ਹਨ। ਇਸ ਰਕਮ ਦਾ ਇਸਤੇਮਾਲ ਇੱਥੇ ਕੋਵਿਡ ਦੇ ਖਿਲਾਫ਼ ਬਿਹਤਰ ਸਿਹਤ ਸੁਵਿਧਾਵਾਂ ਤੇ ਇਸ ਦਾ ਇਫ੍ਰਾਸਟ੍ਰਕਚਰ ਤਿਆਰ ਕਰਨ ਲਈ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਸ ਬਿਆਨ ਦੇ ਮੁਤਾਬਕ, 'ਪਿਛਲੇ ਕੁਝ ਸਾਲਾਂ 'ਚ ਯੂਐਸ ਨੈਸ਼ਨਲ ਇੰਸਟੀਟਿਊਟ ਆਫ਼ ਹੈਲਥ ਨੇ ਅਜਿਹੇ ਕਰੀਬ 200 ਰਿਸਰਚ ਐਵਾਰਡਸ ਦੀ ਫੰਡਿੰਗ ਕੀਤੀ ਹੈ। ਜਿਸ 'ਚ ਭਾਰਤ ਵੀ ਉਸ ਦਾ ਸਾਥੀ ਸੀ। ਪਿਛਲੇ ਪੰਜ ਸਾਲਾਂ 'ਚ NIH ਦੀ ਫੰਡਿੰਗ ਵਾਲੀ ਰਿਸਰਚ 'ਚ ਭਾਰਤ ਦੇ ਰਿਸਰਚ ਆਰਗੇਨਾਇਜ਼ੇਸ਼ਨ ਦੀ ਸੰਖਿਆਂ 100 ਤੋਂ ਵੱਧ ਕੇ 200 ਤੋਂ ਜ਼ਿਆਦਾ ਦੀ ਸੰਖਿਆਂ ਤਕ ਪਹੁੰਚ ਗਈ ਹੈ।'