(Source: ECI | ABP NEWS)
US Visa Fees: ਅਮਰੀਕਾ ਜਾਣ ਵਾਲਿਆਂ ਨੂੰ ਵੱਡਾ ਝਟਕਾ! ਭਰਨੀ ਪਵੇਗੀ ਮੋਟੀ ਵੀਜ਼ਾ ਫੀਸ
ਅਮਰੀਕਾ ਪ੍ਰਵਾਸੀਆਂ ਉਪਰ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਦਾ ਮਕਸਦ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣਾ...

US Visa Fees: ਅਮਰੀਕਾ ਪ੍ਰਵਾਸੀਆਂ ਉਪਰ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਦਾ ਮਕਸਦ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣਾ ਹੈ। ਹੁਣ ਅਮਰੀਕਾ ਨੇ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਵੀਜ਼ਾ ਫੀਸ ਵਧਾ ਦਿੱਤੀ ਹੈ।
ਦਰਅਸਲ ਅਮਰੀਕਾ ‘ਵੀਜ਼ਾ ਫ਼ੀਸ’ ਦੁੱਗਣੀ ਕਰਨ ਦੀ ਤਿਆਰੀ ਵਿੱਚ ਹੈ। ਇਸ ਕਾਰਨ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੇਤੀ ਹੀ ਮੌਜੂਦਾ ਵੀਜ਼ਾ ਫ਼ੀਸ ਤੋਂ ਦੁੱਗਣੀ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਅਮਰੀਕਾ ਦੇ ਇਸ ਕਦਮ ਨੂੰ ਵੀ ਇੰਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਵਜੋਂ ਵੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 4 ਜੁਲਾਈ ਨੂੰ ‘ਵਨ ਬਿੱਗ ਬਿਊਟੀਫੁੱਲ ਬਿੱਲ’ ’ਤੇ ਦਸਤਖ਼ਤ ਕੀਤੇ ਜਾਣ ਮਗਰੋਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਇਮੀਗ੍ਰੇਸ਼ਨ ਸੇਵਾ ਸਲਾਹਕਾਰਾਂ ਮੁਤਾਬਕ ‘ਵੀਜ਼ਾ ਫ਼ੀਸ’ ਦਾ ਇਸ ਨਵੇਂ ਕਾਨੂੰਨ ਵਿੱਚ ਜ਼ਿਕਰ ਹੈ। ਟਰੰਪ ਨੇ ਟੈਕਸ ਛੋਟ ਤੇ ਖਰਚ ਵਿੱਚ ਕਟੌਤੀ ਲਈ ਇਹ ਬਿੱਲ ਲਿਆਂਦਾ ਹੈ। ਟਰੰਪ ਦੇ ਸਹੀ ਪਾਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ’ਤੇ ਨਜ਼ਰ ਰੱਖਣ ਵਾਲੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਵਾਲੀਆਂ ਕੰਪਨੀਆਂ ਦੀ ਇਸ ਬਿੱਲ ’ਤੇ ਤਿੱਖੀ ਨਜ਼ਰ ਸੀ।
ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਿੰਨੀ ਰਕਮ ਲਈ ਜਾਵੇਗੀ। ਹੈਦਰਾਬਾਦ ਓਵਰਸੀਜ਼ ਕੰਸਲਟੈਂਟਜ਼ ਦੇ ਸੰਜੀਵ ਰਾਏ ਨੇ ਕਿਹਾ, ‘‘ਵਾਧੂ ਵੀਜ਼ਾ ਏਕੀਕ੍ਰਿਤ ਫ਼ੀਸ ਨਾਲ ਬੀ1/ਬੀ2 ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਨਵੀਂ ਫ਼ੀਸ ਤਹਿਤ ਲਗਪਗ 37,500 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ, ਜੋ ਇਸ ਸਮੇਂ ਲਗਪਗ 16000 ਰੁਪਏ ਹੈ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















