ਪੜਚੋਲ ਕਰੋ

Basmati in Punjab: ਪੰਜਾਬ 'ਚ ਬਾਸਮਤੀ ਨੂੰ ਵੱਡਾ ਝਟਕਾ! ਆਖਰ ਕਿਸਾਨ ਕਿਉਂ ਕਰ ਗਏ ਤੌਬਾ ?

ਪੰਜਾਬ ਵਿੱਚ ਬਾਸਮਤੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਬਾਸਮਤੀ ਦੀ ਕਾਸ਼ਤ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ। ਇਸ ਵਾਰ ਪੰਜਾਬ ਸਰਕਾਰ ਨੇ 7 ਲੱਖ ਹੈਕਟੇਅਰ ਰਕਬੇ...

Basmati Cultivation in Punjab: ਪੰਜਾਬ ਵਿੱਚ ਬਾਸਮਤੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਬਾਸਮਤੀ ਦੀ ਕਾਸ਼ਤ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ। ਇਸ ਵਾਰ ਪੰਜਾਬ ਸਰਕਾਰ ਨੇ 7 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਦਾ ਟੀਚਾ ਰੱਖਿਆ ਸੀ। ਇਸ ਦੇ ਬਾਵਜੂਦ ਹੁਣ ਤੱਕ ਸਿਰਫ਼ 3.60 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਕੀਤੀ ਗਈ ਹੈ। 

ਕਿਸਾਨ ਬਾਸਮਤੀ ਦੀ ਕਾਸ਼ਤ ਵਿੱਚ ਦਿਲਚਸਪੀ ਨਾ ਦਿਖਾਉਣ ਦਾ ਮੁੱਖ ਕਾਰਨ ਸਹੀ ਕੀਮਤ ਨਾ ਮਿਲਣਾ ਦੱਸ ਰਹੇ ਹਨ। ਦੂਜੇ ਪਾਸੇ ਬਾਸਮਤੀ ਨਿਰਯਾਤਕਾਂ ਦੀ ਚਿੰਤਾ ਵੀ ਵਧ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨਿਰਯਾਤ 'ਤੇ ਅਸਰ ਪਵੇਗਾ। ਉਹ ਬਾਸਮਤੀ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਣਗੇ। ਈਰਾਨ-ਇਜ਼ਰਾਈਲ ਯੁੱਧ ਕਾਰਨ ਰਾਜ ਦੇ ਬਾਸਮਤੀ ਨਿਰਯਾਤਕਾਂ ਨੂੰ ਪਹਿਲਾਂ ਹੀ ਨੁਕਸਾਨ ਝੱਲਣਾ ਪਿਆ ਹੈ।

ਦੱਸ ਦਈਏ ਕਿ ਜੂਨ ਦੇ ਅੱਧ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਦਾ ਸਮਾਂ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਲਈ ਢੁਕਵਾਂ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਮੌਸਮ ਵੀ ਫਸਲ ਲਈ ਅਨੁਕੂਲ ਹੁੰਦਾ ਹੈ, ਕਿਉਂਕਿ ਬਾਰਸ਼ ਵੀ ਫਸਲ ਦੇ ਵਿਕਾਸ ਵਿੱਚ ਮਦਦ ਕਰਦੀ ਹੈ। ਹਾਲਾਂਕਿ, ਕਿਸਾਨ ਜੁਲਾਈ ਦੇ ਪੂਰੇ ਮਹੀਨੇ ਬਾਸਮਤੀ ਦੀ ਕਾਸ਼ਤ ਕਰਦੇ ਰਹਿੰਦੇ ਹਨ। ਬਾਸਮਤੀ ਨੂੰ ਝੋਨੇ ਦੀਆਂ ਹੋਰ ਕਿਸਮਾਂ ਨਾਲੋਂ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਕਰਕੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਾਸਮਤੀ ਦੀ ਕਾਸ਼ਤ ਲਈ ਵੀ ਉਤਸ਼ਾਹਿਤ ਕਰ ਰਹੀ ਹੈ, ਪਰ ਇਸ ਦੇ ਚੰਗੇ ਨਤੀਜੇ ਨਹੀਂ ਮਿਲ ਰਹੇ।

ਦਰਅਸਲ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਸਾਲ 2015-16 ਵਿੱਚ 7.63 ਲੱਖ ਹੈਕਟੇਅਰ ਰਕਬੇ ਤੋਂ ਘੱਟ ਕੇ ਸਾਲ 2024-25 ਵਿੱਚ 6.80 ਲੱਖ ਹੈਕਟੇਅਰ ਰਕਬੇ 'ਤੇ ਆ ਗਈ ਹੈ। ਪਿਛਲੇ ਸਾਲ ਸਰਕਾਰ ਸਾਲ 2023 ਦੇ ਮੁਕਾਬਲੇ ਬਾਸਮਤੀ ਦਾ ਰਕਬਾ ਵਧਾਉਣ ਵਿੱਚ ਸਫਲ ਰਹੀ ਸੀ। ਸਾਲ 2023-24 ਵਿੱਚ 5.96 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਸੀ। 

ਦੂਜੇ ਪਾਸੇ 1121 ਸਮੇਤ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀਆਂ ਕੀਮਤਾਂ ਸਾਲ 2022-23 ਵਿੱਚ 4500 ਪ੍ਰਤੀ ਕੁਇੰਟਲ ਤੋਂ ਘਟ ਕੇ ਸਾਲ 2023-24 ਵਿੱਚ 3500 ਤੋਂ 3600 ਪ੍ਰਤੀ ਕੁਇੰਟਲ ਹੋ ਗਈਆਂ। ਇਸ ਕਰਾਨ ਕਿਸਾਨਾਂ ਨੂੰ ਮੋਟਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਅਮਰੀਕਾ ਨਾਲ ਵਪਾਰ ਸੌਦਾ ਅਜੇ ਤੱਕ ਅੰਤਿਮ ਰੂਪ ਨਾ ਦਿੱਤੇ ਜਾਣ ਕਾਰਨ ਨਿਰਯਾਤਕਾਂ ਵਿੱਚ ਡਰ ਹੈ।

ਪੰਜਾਬ ਬਾਸਮਤੀ ਮਿੱਲਰਜ਼ ਐਂਡ ਐਕਸਪੋਰਟ ਐਸੋਸੀਏਸ਼ਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ 7 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਹੈ, ਪਰ ਜ਼ਿਆਦਾਤਰ ਕਿਸਾਨ ਬਾਸਮਤੀ ਦੀ ਕਾਸ਼ਤ ਤੋਂ ਮੂੰਹ ਮੋੜ ਰਹੇ ਹਨ। ਕਿਸਾਨਾਂ ਨੂੰ ਪਿਛਲੇ ਸਾਲ ਫਸਲ ਦਾ ਸਹੀ ਮੁੱਲ ਨਹੀਂ ਮਿਲ ਸਕਿਆ ਤੇ ਉਨ੍ਹਾਂ ਨੂੰ 10 ਫੀਸਦੀ ਘੱਟ ਕੀਮਤ 'ਤੇ ਫਸਲ ਵੇਚਣ ਲਈ ਮਜਬੂਰ ਹੋਣਾ ਪਿਆ। ਇਸ ਨਾਲ ਬਾਸਮਤੀ ਦੀ ਬਰਾਮਦ ਵੀ ਪ੍ਰਭਾਵਿਤ ਹੋਵੇਗੀ। ਇਸ ਕਾਰਨ ਉਹ ਮੰਗ ਪੂਰੀ ਨਹੀਂ ਕਰ ਸਕਣਗੇ। 

ਪੰਜਾਬ ਤੋਂ ਬਾਸਮਤੀ ਮੁੱਖ ਤੌਰ 'ਤੇ ਈਰਾਨ, ਸਾਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ ਤੇ ਯਮਨ ਨੂੰ ਨਿਰਯਾਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਬਾਸਮਤੀ ਅਮਰੀਕਾ, ਸਿੰਗਾਪੁਰ ਤੇ ਮਲੇਸ਼ੀਆ ਨੂੰ ਵੀ ਨਿਰਯਾਤ ਕੀਤੀ ਜਾਂਦੀ ਹੈ। ਸਾਲ 2023 ਵਿੱਚ 52 ਲੱਖ ਟਨ ਦੇ ਮੁਕਾਬਲੇ, ਸਾਲ 2024 ਵਿੱਚ ਨਿਰਯਾਤ 60 ਲੱਖ ਟਨ ਤੱਕ ਪਹੁੰਚ ਗਿਆ ਹੈ, ਪਰ ਪੰਜਾਬ ਇਸ ਦਾ ਫਾਇਦਾ ਨਹੀਂ ਉਠਾ ਸਕਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
ਫਿਰ ਵੱਧ ਗਈਆਂ ਛੁੱਟੀਆਂ, ਹੁਣ ਇੰਨੀ ਤਰੀਕ ਨੂੰ ਖੁੱਲ੍ਹਣਗੇ ਸਕੂਲ; ਨਵੇਂ ਹੁਕਮ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (04-01-2026)
Embed widget