ਪੜਚੋਲ ਕਰੋ

Stuck in lift -3 ਦਿਨ ਲਿਫਟ 'ਚ ਫਸੀ ਰਹਿ ਮਹਿਲਾ, ਚੌਥੇ ਦਿਨ ਜਦੋਂ ਦਰਵਾਜ਼ਾ ਖੋਲ੍ਹਿਆਂ ਦਾ ਸਭ ਹੋ ਗਏ ਹੈਰਾਨ 

Woman found dead inside lift - ਜਦੋਂ ਲਿਓਨਟੀਵਾ ਕੰਮ ਤੋਂ ਬਾਅਦ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋ ਗਈ। ਇਸ ਸਬੰਧੀ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰ ਵਾਲਿਆਂ ਨੇ ਲਿਓਨਟੀਵਾ ਨੂੰ

Stuck in lift - ਉਜ਼ਬੇਕਿਸਤਾਨ ਦੇ ਤਾਸ਼ਕੰਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 'ਦਿ ਮਿਰਰ' ਦੀ ਰਿਪੋਰਟ ਮੁਤਾਬਕ ਇੱਥੇ ਤਿੰਨ ਦਿਨ ਤੱਕ ਲਿਫਟ 'ਚ ਫਸੇ ਰਹਿਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਓਲਗਾ ਲਿਓਨਟੀਵਾ ਵਜੋਂ ਹੋਈ ਹੈ, ਜਿਸ ਦੀ ਉਮਰ 32 ਸਾਲ ਸੀ। ਲਿਓਨਟੀਵਾ 9 ਮੰਜ਼ਿਲਾ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ 'ਤੇ ਲਿਫਟ 'ਚ ਫਸ ਗਈ ਅਤੇ ਮਦਦ ਲਈ ਰੌਲਾ ਪਾਉਂਦੀ ਰਹੀ ਪਰ ਕੋਈ ਵੀ ਅੱਗੇ ਨਹੀਂ ਆਇਆ। ਇਹ ਬਦਕਿਸਮਤੀ ਸੀ ਕਿ ਇੰਨੀ ਉਚਾਈ ਕਾਰਨ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ।

ਜਦੋਂ ਲਿਓਨਟੀਵਾ ਕੰਮ ਤੋਂ ਬਾਅਦ ਘਰ ਨਹੀਂ ਪਰਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋ ਗਈ। ਇਸ ਸਬੰਧੀ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਰਿਵਾਰ ਵਾਲਿਆਂ ਨੇ ਲਿਓਨਟੀਵਾ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। 

ਆਖਿਰਕਾਰ 2 ਦਿਨਾਂ ਬਾਅਦ ਲਿਫਟ 'ਚੋਂ ਲਿਓਨਟੀਵਾ ਦੀ ਲਾਸ਼ ਮਿਲੀ। ਲਿਓਨਟੀਵਾ ਵਿਆਹੀ ਹੋਈ ਸੀ. ਉਨ੍ਹਾਂ ਦੀ ਇੱਕ 6 ਸਾਲ ਦੀ ਬੇਟੀ ਹੈ, ਜੋ ਹੁਣ ਰਿਸ਼ਤੇਦਾਰਾਂ ਦੀ ਦੇਖਭਾਲ ਵਿੱਚ ਹੈ। ਇਹ ਬੱਚੀ ਆਪਣੀ ਮਾਂ ਨੂੰ ਭੁੱਲ ਨਹੀਂ ਪਾ ਰਹੀ ਅਤੇ ਰੋ-ਰੋ ਕੇ ਇਸ ਦਾ ਬੁਰਾ ਹਾਲ ਹੈ।

ਲਿਫਟ 'ਚ ਫਸੇ ਜਾਣ ਦੀ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਕਿ ਇਹ ਚੀਨ ਦੀ ਬਣੀ ਲਿਫਟ ਸੀ ਜੋ ਘਟਨਾ ਦੇ ਸਮੇਂ ਕੰਮ ਕਰਨ ਵਾਲੀ ਹਾਲਤ 'ਚ ਤਾਂ ਸੀ ਪਰ ਇਸ ਦਾ ਰਜਿਸੀਟ੍ਰੇਸ਼ਨ ਨਹੀਂ ਕਰਵਾਇਆ ਹੋਇਆ ਸੀ। ਆਊਟਲੈੱਟ ਦੇ ਅਨੁਸਾਰ, ਜਿਸ ਦਿਨ ਔਰਤ ਲਿਫਟ ਵਿੱਚ ਫਸ ਗਈ, ਉਸ ਦਿਨ ਬਿਜਲੀ ਦਾ ਕੋਈ ਕੱਟ ਨਹੀਂ ਸੀ। ਇਸ ਸਬੰਧੀ ਸਥਾਨਕ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਹਾਦਸੇ ਦਾ ਕਾਰਨ ਲਿਫਟ 'ਚ ਖਰਾਬੀ ਨੂੰ ਮੰਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਇਟਲੀ ਦੇ ਪਲੇਰਮੋ 'ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਇੱਥੇ ਇੱਕ 61 ਸਾਲਾ ਔਰਤ ਦੀ ਲਿਫਟ ਵਿੱਚ ਫਸਣ ਨਾਲ ਮੌਤ ਹੋ ਗਈ। ਜਦੋਂ ਫਰਾਂਸਿਸਕਾ ਮਾਰਚਿਓਨ ਲਿਫਟ ਵਿੱਚ ਸੀ, ਬਿਜਲੀ ਚਲੀ ਗਈ ਅਤੇ ਪੂਰੀ ਕਲੋਨੀ ਹਨੇਰੇ ਵਿੱਚ ਡੁੱਬ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾ ਨੂੰ ਮੌਕੇ 'ਤੇ ਬੁਲਾਇਆ ਗਿਆ ਪਰ ਉਦੋਂ ਤੱਕ ਔਰਤ ਦੀ ਮੌਤ ਹੋ ਚੁੱਕੀ ਸੀ। ਲਿਫਟ ਖੋਲ੍ਹਣ 'ਤੇ ਅੰਦਰੋਂ ਉਸ ਦੀ ਲਾਸ਼ ਮਿਲੀ। ਲਿਫਟ ਵਿੱਚ ਵਧਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਅਜਿਹੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਗਈ ਹੈ।
ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
Advertisement
ABP Premium

ਵੀਡੀਓਜ਼

ਪੰਜਾਬ ਦੇ ਸਕੂਲਾਂ ਵਿਚ ਹੋਇਆ ਵੱਡਾ ਬਦਲਾਵ ... ਪੂਰਾ video ਦੇਖੋEmergency Movie Controversy: Kangana Ranaut ਦੀ Emergency movie ਜਲਦ ਹੋਵੇਗੀ RELEASE? BIG UPDATEPunjab Panchayat Elections 2024: 2 crore ਦਾ ਸਰਪੰਚ! ਮਿਲੋ ਆਤਮਾ ਸਿੰਘ ਨਾਲ | ABPSANJHAPanchayat Election | ਪੰਚਾਇਤੀ ਚੋਣਾਂ ਨੇ ਪੜਵਾਏ ਸਿਰ ! ਫ਼ਿਰੋਜ਼ਪੁਰ ਦੀਆਂ ਖ਼ੂ+ਨੀ ਤਸਵੀਰਾਂ ! Congress Leader

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Punjab News: ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਰੋਕ, ਇੰਨੀ ਤਰੀਕ ਤੱਕ ਨਹੀਂ ਮਿਲੇਗੀ ਛੁੱਟੀ

Embed widget