ਪਾਕਿਸਤਾਨ 'ਚ ਆਏ ਹੜ੍ਹ 'ਚ ਵੇਖਦਿਆਂ ਹੀ ਵੇਖਦਿਆਂ ਰੁੜ੍ਹਿਆ ਪੁਲ, ਹਜ਼ਾਰਾਂ ਲੋਕ ਫਸਣ ਦੀ ਵੀਡੀਓ ਵਾਇਰਲ
Pakistan Bridge Collapsed: ਇਹ ਪੁਲ ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਸਥਿਤ ਸੀ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਆਵਾਜਾਈ ਨੂੰ ਬਦਲਵੇਂ ਰੂਟ 'ਤੇ ਮੋੜ ਦਿੱਤਾ ਅਤੇ ਭਾਰੀ ਆਵਾਜਾਈ ਵਾਲੇ ਵਾਹਨਾਂ ਨੂੰ ਰੋਕ ਦਿੱਤਾ।
Pakistan Bridge Collapsed: ਪਾਕਿਸਤਾਨ ਦਾ ਇਤਿਹਾਸਕ ਹਸਨਾਬਾਦ ਪੁਲ ਸ਼ਨੀਵਾਰ ਨੂੰ ਢਹਿ ਗਿਆ ਜਦੋਂ ਹਿਮਨਦ ਢੀਲ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ। ਇੰਡੀਪੈਂਡੈਂਟ ਮੁਤਾਬਕ, ਗਿਲਗਿਤ-ਬਾਲਟਿਸਤਾਨ ਖੇਤਰ ਵਿੱਚ ਪੁਲ ਹੜ੍ਹ ਦੇ ਪਾਣੀ ਵਿੱਚ ਵਹਿ ਗਿਆ, ਜਿਸ ਕਰਕੇ ਹਜ਼ਾਰਾਂ ਸਥਾਨਕ ਲੋਕ ਅਤੇ ਸੈਲਾਨੀ ਫਸ ਗਏ। ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਸੀ।
ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਲਈ ਸੰਘੀ ਮੰਤਰੀ ਅਤੇ ਸੈਨੇਟਰ ਸ਼ੈਰੀ ਰਹਿਮਾਨ ਵਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪੁਲਾਂ ਦੇ ਡਿੱਗਣ ਦੇ ਨਾਟਕੀ ਦ੍ਰਿਸ਼ ਦਿਖਾਏ ਗਏ। ਕੈਪਸ਼ਨ 'ਚ ਰਹਿਮਾਨ ਨੇ ਦੱਸਿਆ ਕਿ ਪਾਕਿਸਤਾਨ ਦੇ ਉੱਤਰੀ ਹਿੱਸੇ 'ਚ ਮਾਊਂਟ ਸ਼ਿਸਪਰ ਦੇ ਕੋਲ ਸਥਿਤ ਸ਼ਿਸਪਰ ਗਲੇਸ਼ੀਅਰ ਦੇ ਪਿਘਲਣ ਕਾਰਨ ਕਾਰਾਕੋਰਮ ਹਾਈਵੇਅ 'ਤੇ ਪੁਲ ਡਿੱਗ ਗਿਆ।
A few days ago @ClimateChangePK had warned that Pakistan’s vulnerability is high due to high temps. Hassanabad bridge on the KKH collapsed due to GLOF from the melting Shisper glacier which caused erosion under pillars. Am told FWO will have a temporary bridge up in 48 hours. 1/2 pic.twitter.com/Sjl9QIMI0G
— SenatorSherryRehman (@sherryrehman) May 7, 2022
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪਾਣੀ ਦਾ ਵਹਾਅ ਇਤਿਹਾਸਕ ਪੁਲ ਦੇ ਕੰਕਰੀਟ ਨਾਲ ਟਕਰਾਇਆ, ਜਿਸ ਕਾਰਨ ਇਹ ਢਹਿ ਗਿਆ। ਇੰਡੀਪੈਂਡੈਂਟ ਨੇ ਰਿਪੋਰਟ ਦਿੱਤੀ ਕਿ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਟਰੈਫਿਕ ਨੂੰ ਬਦਲਵੇਂ ਰਸਤੇ ਵੱਲ ਮੋੜ ਦਿੱਤਾ ਅਤੇ ਭਾਰੀ ਆਵਾਜਾਈ ਵਾਲੇ ਵਾਹਨਾਂ ਨੂੰ ਰੋਕ ਦਿੱਤਾ।
ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਹ ਵੀ ਦੱਸਿਆ ਕਿ ਗਲੇਸ਼ੀਅਲ ਹੜ੍ਹਾਂ ਨੇ ਦੋ ਪਣ-ਬਿਜਲੀ ਪ੍ਰੋਜੈਕਟਾਂ, ਪਾਣੀ ਵਿਚ ਡੁੱਬੇ ਘਰ, ਖੇਤੀਬਾੜੀ ਜ਼ਮੀਨ ਅਤੇ ਜਲ ਸਪਲਾਈ ਚੈਨਲਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹੁਣ, ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਆਵਾਜਾਈ ਨੂੰ ਬਹਾਲ ਕਰਨ ਲਈ ਜਲਦੀ ਹੀ ਇੱਕ ਅਸਥਾਈ ਪੁਲ ਬਣਾਇਆ ਜਾਵੇਗਾ।
ਇਸ ਦੌਰਾਨ ਦੱਸ ਦਈਏ ਕਿ ਇਸ ਸਾਲ ਪਾਕਿਸਤਾਨ ਵਿਚ ਦਹਾਕਿਆਂ ਦਾ ਸਭ ਤੋਂ ਗਰਮ ਮਹੀਨਾ ਅਪ੍ਰੈਲ ਦਰਜ ਕੀਤਾ ਗਿਆ, ਜਿਸ ਵਿਚ ਜੈਕਬਾਬਾਦ ਦਾ ਤਾਪਮਾਨ 49 ਡਿਗਰੀ ਨੂੰ ਛੂਹ ਗਿਆ। ਰਹਿਮਾਨ ਨੇ ਆਪਣੇ ਟਵਿੱਟਰ ਥ੍ਰੈਡ ਵਿੱਚ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਕਈ ਇਲਾਕੇ ਵਧਦੀ ਗਰਮੀ ਦੀ ਲਪੇਟ ਵਿੱਚ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਪਾਕਿਸਤਾਨ ਵਿੱਚ ਧਰੁਵੀ ਖੇਤਰ ਤੋਂ ਬਾਹਰ ਸਭ ਤੋਂ ਵੱਧ ਗਲੇਸ਼ੀਅਰ ਹਨ ਅਤੇ ਉੱਚ ਗਲੋਬਲ ਤਾਪਮਾਨ ਕਾਰਨ ਕਈ ਗਲੇਸ਼ੀਅਰਾਂ ਦਾ ਪੁੰਜ ਘਟ ਰਿਹਾ ਹੈ।"
ਇਹ ਵੀ ਪੜ੍ਹੋ: ਕੋਰੋਨਾ ਦੀ ਮਾਰ ਤੋਂ ਬਾਅਦ ਸਟ੍ਰਾਬੇਰੀ ਬਣੇਗੀ ਕਿਸਾਨਾਂ ਲਈ ਲਾਹੇਵੰਦ ਸੌਦਾ, ਅਗੇਤੀ ਵਾਢੀ ਨਾਲ ਖਿੜੇ ਕਿਸਾਨਾਂ ਦੇ ਚਿਹਰੇ