ਪੜਚੋਲ ਕਰੋ

ਦੁਨੀਆਂ ਲਈ ਚੇਤਾਵਨੀ! ਹਾਲੇ ਤਾਂ ਮਹਿੰਗਾਈ ਸ਼ੁਰੂ ਹੋਈ, ਜੇ ਰੂਸ-ਯੂਕਰੇਨ ਜੰਗ ਨਾ ਰੁਕੀ ਤਾਂ ਰੋਟੀ ਨੂੰ ਤਰਸੇਗੀ ਪੂਰੀ ਦੁਨੀਆਂ

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੰਗ ਦੁਨੀਆਂ ਨੂੰ ਭੋਜਨ ਸੰਕਟ ਵੱਲ ਧੱਕ ਸਕਦੀ ਹੈ। ਦਰਅਸਲ, ਮਾਹਿਰਾਂ ਵੱਲੋਂ ਅਜਿਹਾ ਦਾਅਵਾ ਕਰਨ ਪਿੱਛੇ ਇੱਕ ਵੱਡਾ ਕਾਰਨ ਹੈ। ਇਹ ਲੜਾਈ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਹੈ।

ਨਵੀਂ ਦਿੱਲੀ: ਰੂਸ ਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਲਗਪਗ 2 ਮਹੀਨੇ ਹੋ ਚੁੱਕੇ ਹਨ। ਹੁਣ ਤੱਕ ਲੱਖਾਂ ਲੋਕ ਸ਼ਰਨਾਰਥੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਹਨ। ਹਜ਼ਾਰਾਂ ਲੋਕ ਮਾਰੇ ਗਏ ਹਨ ਤੇ ਲੱਖਾਂ ਜ਼ਖ਼ਮੀ ਹੋਏ ਹਨ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਾਰੇ ਦੇਸ਼ ਵੀ ਇਸ ਯੁੱਧ ਕਾਰਨ ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਕਈ ਦੇਸ਼ ਅਨਾਜ ਸੰਕਟ ਦਾ ਵੀ ਸਾਹਮਣਾ ਕਰ ਰਹੇ ਹਨ, ਜਦਕਿ ਰੂਸ-ਯੂਕਰੇਨ ਵਿਚਾਲੇ ਜੰਗ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ। ਜੇਕਰ ਜੰਗ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਸ਼ਰਨਾਰਥੀਆਂ ਦੀਆਂ ਜਾਨਾਂ, ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਭਿਆਨਕ ਅਕਾਲ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਇੱਕ ਵਾਰ ਫਿਰ ਰੋਟੀ ਨੂੰ ਤਰਸੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੰਗ ਦੁਨੀਆਂ ਨੂੰ ਭੋਜਨ ਸੰਕਟ ਵੱਲ ਧੱਕ ਸਕਦੀ ਹੈ। ਦਰਅਸਲ, ਮਾਹਿਰਾਂ ਵੱਲੋਂ ਅਜਿਹਾ ਦਾਅਵਾ ਕਰਨ ਪਿੱਛੇ ਇੱਕ ਵੱਡਾ ਕਾਰਨ ਹੈ। ਇਹ ਲੜਾਈ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਹੈ। ਇਸ ਯੁੱਧ ਤੋਂ ਪਹਿਲਾਂ ਇਹ ਦੋਵੇਂ ਦੇਸ਼ ਦੁਨੀਆਂ 'ਚ ਸਭ ਤੋਂ ਵੱਧ ਅਨਾਜ ਵੇਚਦੇ ਸਨ। ਉਹ ਬਨਸਪਤੀ ਤੇਲ ਤੇ ਵੱਖ-ਵੱਖ ਅਨਾਜ ਦੇ ਪ੍ਰਮੁੱਖ ਨਿਰਯਾਤਕ ਸਨ। ਇੰਨਾ ਹੀ ਨਹੀਂ, ਰੂਸ ਪੈਟਰੋਲ ਤੇ ਗੈਸ ਵਰਗੇ ਈਂਧਨ ਦਾ ਸਭ ਤੋਂ ਵੱਡਾ ਨਿਰਯਾਤਕ ਵੀ ਹੈ। ਇਸ ਲਈ ਦੁਨੀਆਂ ਭਰ 'ਚ ਇਸ ਦੀ ਕੀਮਤ ਵੀ ਵਧ ਰਹੀ ਹੈ।

ਹਾਲਾਂਕਿ ਦੋਵੇਂ ਦੇਸ਼ ਜੰਗ 'ਚ ਉਲਝੇ ਹੋਏ ਹਨ। ਹਾਲਾਤ ਇਹ ਬਣ ਗਏ ਹਨ ਕਿ ਯੂਕਰੇਨ, ਜੋ ਇੱਕ ਨਿਰਯਾਤਕ ਦੇਸ਼ ਹੈ, ਇਨ੍ਹੀਂ ਦਿਨੀਂ ਅਨਾਜ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਤੇ ਹਫ਼ਤਿਆਂ 'ਚ ਇਹ ਸੰਕਟ ਹੋਰ ਗੰਭੀਰ ਹੋ ਜਾਵੇਗਾ, ਕਿਉਂਕਿ ਰੂਸੀ ਫ਼ੌਜਾਂ ਨੇ ਯੂਕਰੇਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕਰ ਦਿੱਤੀ ਹੈ। ਇਸ ਲਈ ਉੱਥੋਂ ਅਨਾਜ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਰਿਹਾ ਹੈ।

ਇੰਨਾ ਹੀ ਨਹੀਂ ਉੱਥੇ ਪਹਿਲਾਂ ਹੀ ਬੀਜੀ ਗਈ ਫ਼ਸਲ ਦੀ ਵਾਢੀ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਅਗਲੇ ਸੀਜ਼ਨ ਵਿੱਚ ਵੀ ਅਨਾਜ ਦੀ ਕਮੀ ਹੋਣੀ ਯਕੀਨੀ ਹੈ। ਮਤਲਬ ਜੰਗ ਦੇ ਨਤੀਜੇ ਗੰਭੀਰ ਤੇ ਦੂਰਗਾਮੀ ਸਾਬਤ ਹੋਣਗੇ। ਇਸ ਨਾਲ ਦੁਨੀਆਂ ਭਰ 'ਚ ਗ਼ਰੀਬੀ ਵਧ ਸਕਦੀ ਹੈ। ਇਸ ਦਾ ਅਸਰ ਉਨ੍ਹਾਂ ਗਰੀਬ ਦੇਸ਼ਾਂ 'ਤੇ ਜ਼ਿਆਦਾ ਪਵੇਗਾ, ਜੋ ਰੂਸ ਦੀ ਗੁੱਡ ਲਿਸਟ 'ਚ ਨਹੀਂ ਹਨ। ਮਤਲਬ ਰੂਸ ਸ਼ਾਇਦ ਉਨ੍ਹਾਂ ਦੇਸ਼ਾਂ ਨੂੰ ਅਨਾਜ ਮੁਹੱਈਆ ਨਾ ਕਰਾਵੇ, ਜੋ ਹੁਣ ਤੱਕ ਯੂਕਰੇਨ ਤੋਂ ਅਨਾਜ ਤੇ ਬਨਸਪਤੀ ਤੇਲ ਆਦਿ ਲੈ ਰਹੇ ਸਨ।

ਸੋਕਾ, ਹੜ੍ਹ ਤੇ ਤੂਫਾਨ ਤੋਂ ਬਾਅਦ ਹੁਣ ਜੰਗ ਦਾ ਪ੍ਰਭਾਵ
ਇਹ ਯੁੱਧ ਇਸ ਸਮੇਂ ਕੁਝ ਗ਼ਰੀਬ ਦੇਸ਼ਾਂ ਨੂੰ ਵੱਧ ਪ੍ਰਭਾਵਿਤ ਕਰ ਰਿਹਾ ਹੈ। ਸ੍ਰੀਲੰਕਾ, ਅਰਮੇਨੀਆ, ਥਾਈਲੈਂਡ ਵਰਗੇ ਦਰਜਨਾਂ ਦੇਸ਼ ਅਜਿਹੇ ਹਨ, ਜਿੱਥੇ ਲੋਕਾਂ ਦਾ ਸਭ ਤੋਂ ਵੱਧ ਪੈਸਾ ਖਾਣ-ਪੀਣ ਦੀਆਂ ਵਸਤੂਆਂ ਇਕੱਠੀਆਂ ਕਰਨ 'ਤੇ ਖਰਚ ਹੋ ਰਿਹਾ ਹੈ। ਕੁਝ ਸਾਲਾਂ ਤੋਂ ਦੁਨੀਆਂ ਭਰ ਦੇ ਸਾਰੇ ਦੇਸ਼ ਭਿਆਨਕ ਗਰਮੀ, ਤੂਫਾਨ, ਸੋਕੇ ਤੇ ਹੜ੍ਹਾਂ ਨਾਲ ਜੂਝ ਰਹੇ ਹਨ। ਹੁਣ ਜੰਗ ਇੱਕ ਖ਼ਰਾਬ ਪ੍ਰਭਾਵ ਛੱਡੇਗੀ। ਅਜਿਹੇ 'ਚ ਇਹ ਮਨਾਇਆ ਜਾ ਸਕਦਾ ਹੈ ਕਿ ਜੰਗ ਜਿੰਨੀ ਜਲਦੀ ਹੋ ਸਕੇ ਖ਼ਤਮ ਹੋ ਜਾਣੀ ਚਾਹੀਦੀ ਹੈ, ਤਾਂ ਜੋ ਇਸ ਸੰਕਟ ਦਾ ਓਨਾ ਹੀ ਅਸਰ ਪਵੇ, ਜਿੰਨਾ ਝੱਲਿਆ ਜਾ ਸਕੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Advertisement
ABP Premium

ਵੀਡੀਓਜ਼

Farmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp SanjhaSukhbir Badal  ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali DalBreaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!Ranjeet Singh Dadrianwala | ਪਹਿਲਾਂ ਰੇਪ ਫ਼ਿਰ ਕਤਲ ਢਡਰੀਆਂ ਵਾਲੇ ਖਿਲਾਫ਼ ਖ਼ੁਲਾਸੇ | Highcourt |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ,  ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ, ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Punjab News: ਰੇਪ ਤੇ ਕਤਲ ਕੇਸ 'ਚ ਘਿਰੇ ਢੱਡਰੀਆਂ ਵਾਲੇ ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਹੈ ਮਾਮਲਾ
Punjab News: ਰੇਪ ਤੇ ਕਤਲ ਕੇਸ 'ਚ ਘਿਰੇ ਢੱਡਰੀਆਂ ਵਾਲੇ ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਹੈ ਮਾਮਲਾ
Embed widget