(Source: ECI/ABP News)
Watching Porn In Parliament: ਸੰਸਦ 'ਚ ਪੋਰਨ ਦੇਖ ਰਹੇ ਸੀ ਸੰਸਦ ਮੈਂਬਰ, ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ
ਕੰਜ਼ਰਵੇਟਿਵ ਵ੍ਹਿਪ ਦਫ਼ਤਰ ਨੇ ਇਸ ਮਾਮਲੇ 'ਚ ਇਕ ਬਿਆਨ ਜਾਰੀ ਕੀਤਾ ਹੈ। ਇਸ ਮੁਤਾਬਕ ਮਾਮਲੇ ਦੀ ਜਾਂਚ ਚੀਫ ਵ੍ਹਿਪ ਕ੍ਰਿਸ ਹੀਟਨ ਹੈਰਿਸ ਕਰ ਰਹੇ ਹਨ। ਅਜਿਹੇ ਵਤੀਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
![Watching Porn In Parliament: ਸੰਸਦ 'ਚ ਪੋਰਨ ਦੇਖ ਰਹੇ ਸੀ ਸੰਸਦ ਮੈਂਬਰ, ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ Watching Porn In Parliament: MPs were watching porn in Parliament, investigation started after complaint Watching Porn In Parliament: ਸੰਸਦ 'ਚ ਪੋਰਨ ਦੇਖ ਰਹੇ ਸੀ ਸੰਸਦ ਮੈਂਬਰ, ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ](https://feeds.abplive.com/onecms/images/uploaded-images/2022/04/28/734e9b0d55bcb95c381713f21ce3795d_original.webp?impolicy=abp_cdn&imwidth=1200&height=675)
Watching Porn In Parliament: ਬ੍ਰਿਟੇਨ ਦੀ ਸੰਸਦ 'ਚ ਇਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ 'ਤੇ ਸੰਸਦ ਦੇ ਅੰਦਰ ਆਪਣੇ ਫੋਨ 'ਤੇ ਪੋਰਨ ਫਿਲਮ ਦੇਖਣ ਦਾ ਦੋਸ਼ ਹੈ। ਉੱਥੇ ਮੌਜੂਦ ਮਹਿਲਾ ਸੰਸਦ ਮੈਂਬਰ ਨੇ ਇਸ ਦਾ ਵਿਰੋਧ ਕੀਤਾ। ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਮਹਿਲਾ ਸੰਸਦ ਮੈਂਬਰ ਨੇ ਮਾਮਲੇ ਦੀ ਸ਼ਿਕਾਇਤ ਕੀਤੀ। ਇਸ ਮਾਮਲੇ 'ਤੇ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਵਿਰੋਧ ਜਤਾਇਆ ਹੈ।
ਪਛਾਣ ਦਾ ਨਹੀਂ ਕੀਤਾ ਖੁਲਾਸਾ
ਕੰਜ਼ਰਵੇਟਿਵ ਪਾਰਟੀ ਦੀ ਇਕ ਮਹਿਲਾ ਮੰਤਰੀ ਤੇ ਹੋਰ ਮਹਿਲਾ ਸੰਸਦ ਮੈਂਬਰਾਂ ਨੇ ਕੰਜ਼ਰਵੇਟਿਵ ਦੇ ਚੀਫ ਵ੍ਹਿਪ ਕ੍ਰਿਸ ਹੀਟਨ-ਹੈਰਿਸ ਨੂੰ ਸ਼ਿਕਾਇਤ ਕੀਤੀ ਹੈ, ਜੋ ਇਸ ਮਾਮਲੇ 'ਤੇ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਅਜਿਹੀਆਂ ਹਰਕਤਾਂ ਕਰਨ ਵਾਲੇ ਸੰਸਦ ਮੈਂਬਰ ਕੌਣ ਹਨ, ਉਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਇਸ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਸੰਸਦ ਮੈਂਬਰ ਪਹਿਲਾਂ ਵੀ ਅਜਿਹੀ ਹਰਕਤ ਕਰ ਚੁੱਕੇ ਹਨ ਪਰ ਫਿਰ ਇਸ ਗੱਲ ਨੂੰ ਦਬਾ ਦਿੱਤਾ ਗਿਆ।
ਸਖ਼ਤ ਕਾਰਵਾਈ ਕਰਨ ਦੀ ਕਹੀ ਜਾ ਰਹੀ ਗੱਲ
ਕੰਜ਼ਰਵੇਟਿਵ ਵ੍ਹਿਪ ਦਫ਼ਤਰ ਨੇ ਇਸ ਮਾਮਲੇ 'ਚ ਇਕ ਬਿਆਨ ਜਾਰੀ ਕੀਤਾ ਹੈ। ਇਸ ਮੁਤਾਬਕ ਮਾਮਲੇ ਦੀ ਜਾਂਚ ਚੀਫ ਵ੍ਹਿਪ ਕ੍ਰਿਸ ਹੀਟਨ ਹੈਰਿਸ ਕਰ ਰਹੇ ਹਨ। ਅਜਿਹੇ ਵਤੀਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਨਾਲ ਹੀ ਮਾਮਲੇ ਦੀ ਰਿਪੋਰਟ ਆਉਂਦੇ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।
ਕਈ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਦੋਸ਼ੀ ਸੰਸਦ ਮੈਂਬਰ ਟੋਰੀ ਪਾਰਟੀ ਨਾਲ ਸਬੰਧਤ ਹਨ। ਤੁਹਾਨੂੰ ਦੱਸ ਦੇਈਏ ਕਿ ਕੰਜ਼ਰਵੇਟਿਵ ਪਾਰਟੀ 1834 'ਚ ਟੋਰੀ ਪਾਰਟੀ ਤੋਂ ਵੱਖ ਹੋ ਕੇ ਹੋਂਦ 'ਚ ਆਈ ਸੀ। ਅਜਿਹੇ 'ਚ ਟੋਰੀ ਪਾਰਟੀ ਨੂੰ ਬਰਤਾਨੀਆ 'ਚ ਕੰਜ਼ਰਵੇਟਿਵ ਪਾਰਟੀ ਵੀ ਕਿਹਾ ਜਾਂਦਾ ਹੈ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)