ਪੜਚੋਲ ਕਰੋ
Advertisement
US Election Results 2020: ਬਾਇਡਨ ਤੇ ਕਮਲ ਹੈਰਿਸ ਦੀ ਜਿੱਤ ਦਾ ਭਾਰਤ 'ਤੇ ਪਏਗੀ ਕੀ ਅਸਰ?
ਜੋਅ ਬਾਈਡਨ ਤੇ ਕਮਲਾ ਹੈਰਿਸ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਹੁਦਿਆਂ 'ਤੇ ਕਾਬਜ਼ ਹੋਣ ਵਾਲੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਕੁਝ ਪੁਰਾਣੇ ਬਿਆਨਾਂ ਨੂੰ ਵੇਖਣਾ ਬਹੁਤ ਮਹੱਤਵਪੂਰਨ ਹੈ ਜੋ ਭਾਰਤ ਨਾਲ ਜੁੜੇ ਗੰਭੀਰ ਮੁੱਦਿਆਂ ਪ੍ਰਤੀ ਉਨ੍ਹਾਂ ਦੇ ਰਵੱਈਏ ਦੀ ਵਿਆਖਿਆ ਕਰਦੇ ਹਨ।
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣ 2020 ਵਿੱਚ ਡੈਮੋਕ੍ਰੇਟਸ ਦੇ ਜਿੱਤਣ ਦੀ ਬਹੁਤ ਸੰਭਾਵਨਾ ਹੈ। ਜੋਅ ਬਾਇਡਨ ਹੁਣ ਬਹੁਗਿਣਤੀ ਦੇ ਅੰਕੜਿਆਂ ਤੋਂ ਦੂਰ ਨਹੀਂ। ਬਾਇਡਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀਆਂ ਲਈ ਭਾਰਤ ਮਹੱਤਵਪੂਰਣ ਪੁਆਇੰਟ ਹੈ, ਚਾਹੇ ਰਿਪਬਲਿਕਨ ਹੋਵੇ ਜਾਂ ਡੈਮੋਕ੍ਰੇਟ। ਬਾਇਡਨ ਤੇ ਹੈਰਿਸ ਦੋਵਾਂ ਨੇ ਆਖਰੀ ਕੁਝ ਮੌਕਿਆਂ 'ਤੇ ਬਿਆਨ ਦਿੱਤੇ ਜੋ ਭਾਰਤ ਦੇ ਰੁਖ ਦੇ ਬਿਲਕੁਲ ਉਲਟ ਸੀ।
1. ਡੈਮੋਕ੍ਰੇਟ ਜੋਅ ਬਾਇਡਨ ਨੇ ਸੀਏਏ, ਐਨਆਰਸੀ ਦਾ ਵਿਰੋਧ ਕੀਤਾ:
ਡੈਮੋਕ੍ਰੇਟਿਕ ਜੋਅ ਬਾਇਡਨ ਨੇ ਭਾਰਤ ਸਰਕਾਰ ਦੇ ਦੋ ਫੈਸਲਿਆਂ ਦੀ ਖੁੱਲ੍ਹ ਕੇ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਸ਼ਮੀਰ ਵਿੱਚ ਪੁਰਾਣੀ ਸਥਿਤੀ ਨੂੰ ਬਹਾਲ ਕਰਨ ਲਈ ਵੀ ਕਿਹਾ। ਬਾਇਡਨ ਦੀ ਚੋਣ ਵੈੱਬਸਾਈਟ 'ਤੇ ਮੁਸਲਿਮ-ਅਮਰੀਕੀਆਂ ਲਈ ਏਜੰਡਾ 'ਚ ਸਿਟੀਜ਼ਨਸ਼ਿਪ ਸੋਧ ਐਕਟ (CAA) ਤੇ ਸਿਟੀਜ਼ਨਸ਼ਿਪ ਦੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (NRC) ਦਾ ਵਿਰੋਧ ਕੀਤਾ ਗਿਆ ਸੀ। ਬਾਇਡਨ ਨੇ ਕਿਹਾ ਕਿ ਸੀਏਏ ਤੇ ਐਨਆਰਸੀ ਭਾਰਤ ਵਿੱਚ ਧਰਮ ਨਿਰਪੱਖਤਾ ਦੀ ਪਰੰਪਰਾ ਅਨੁਸਾਰ ਨਹੀਂ ਹਨ।
2. ਪਾਕਿਸਤਾਨ ਪ੍ਰਤੀ ਨਰਮ ਰਿਹਾ ਬਾਇਡਨ ਦੇ ਚੁੱਕਿਆ ਅਰਬਾਂ ਡਾਲਰ:
ਜੋਅ ਬਾਇਡਨ ਡਿਪਲੋਮੈਟ ਹਨ। ਉਨ੍ਹਾਂ ਨੇ ਕਈ ਮੌਕਿਆਂ 'ਤੇ ਪਾਕਿਸਤਾਨ ਦਾ ਸਾਥ ਦਿੱਤਾ। 2008 ਵਿੱਚ ਉਸਨੂੰ ‘ਹਿਲਾਲ-ਏ-ਪਾਕਿਸਤਾਨ’ ਨਾਲ ਸਨਮਾਨਿਤ ਕੀਤਾ ਗਿਆ। ਬਾਇਡਨ ਨੇ ਪਾਕਿਸਤਾਨ ਨੂੰ 4 ਸਾਲਾਂ ਲਈ 7.5 ਬਿਲੀਅਨ ਡਾਲਰ ਦੇ ਫੌਜੀ ਮਦਦ ਬਿੱਲ 'ਤੇ ਦਸਤਖਤ ਕਰਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
3. ਕਮਲਾ ਹੈਰਿਸ ਨੇ ਕਸ਼ਮੀਰ 'ਤੇ ਦਖਲ ਦੇ ਸੰਕੇਤ ਦਿੱਤੇ:
ਕਮਲਾ ਹੈਰਿਸ ਨੇ ਭਾਰਤ ਦੇ ਸੰਵਿਧਾਨ ਵਿੱਚੋਂ ਧਾਰਾ 370 ਹਟਾਉਣ ਦਾ ਵਿਰੋਧ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਜੇ ਸਥਿਤੀ ਪੈਦਾ ਹੁੰਦੀ ਹੈ ਤਾਂ ਦਖਲ ਦੀ ਲੋੜ ਪਵੇਗੀ’। ਸਤੰਬਰ 2020 ਵਿੱਚ ਮੁਹਿੰਮ ਦੌਰਾਨ ਕਮਲਾ ਹੈਰਿਸ ਤੋਂ ਕਸ਼ਮੀਰ ਬਾਰੇ ਪੁੱਛਗਿੱਛ ਕੀਤੀ ਗਿਆ। ਉਨ੍ਹਾਂ ਨੇ ਜਵਾਬ ਦਿੱਤਾ, 'ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਇਕੱਲੇ ਨਹੀਂ ਹਨ। ਅਸੀਂ ਵੇਖ ਰਹੇ ਹਾਂ।'
4. ਕਮਲਾ ਹੈਰਿਸ CAA ਦੇ ਵਿਰੁੱਧ ਵੀ:
ਕਮਲਾ ਹੈਰਿਸ ਅਮਰੀਕੀ ਸੈਨੇਟਰਾਂ ਵਿੱਚ ਸੀ ਜਿਸ ਨੇ CAA ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਉਸ ਨੇ ਦਸੰਬਰ 2019 ਵਿਚ ਇੱਕ ਪ੍ਰਸਤਾਵ ਦਿੱਤਾ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੈਨੇਟਰ ਪ੍ਰਮਿਲਾ ਜੈਪਾਲ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹੈਰਿਸ ਨੇ ਜੈਪਾਲ ਦੇ ਸਮਰਥਨ ਵਿੱਚ ਟਵੀਟ ਕੀਤਾ।
5. ਕਮਲਾ ਕਸ਼ਮੀਰ 'ਤੇ ਭਾਰਤ ਦੀ ਆਲੋਚਕ ਦੇ ਨਾਲ ਖੜ੍ਹੀ ਹੋ ਚੁੱਕੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904It’s wrong for any foreign government to tell Congress what members are allowed in meetings on Capitol Hill. I stand with @RepJayapal, and I'm glad her colleagues in the House did too. https://t.co/PpbDoB0zKB
— Kamala Harris (@SenKamalaHarris) December 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਦੇਸ਼
ਪੰਜਾਬ
Advertisement