(Source: ECI/ABP News)
ਪਾਕਿ ਪ੍ਰਧਾਨ ਮੰਤਰੀ ਇਮਰਾਨ ਦੀ ਜ਼ੁਬਾਨ ਬੇਲਗਾਮ, ਔਰਤਾਂ ਦੇ ਪਹਿਰਾਵੇ 'ਤੇ ਵਿਵਾਦਤ ਬਿਆਨ
ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ- ਜੇ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ, ਤਾਂ ਇਸ ਦਾ ਅਸਰ ਮਰਦਾਂ 'ਤੇ ਪਏਗਾ। ਉਹ ਰੋਬੋਟ ਨਹੀਂ। ਇਹ ਕੌਮਨ ਸੈਂਸ ਹੈ। ਇਮਰਾਨ ਦੇ ਇਸ ਬਿਆਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ।

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਔਰਤਾਂ ਨੂੰ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਨੂੰ 'ਪਰਦੇ' 'ਚ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਔਰਤਾਂ ਦੇ ਛੋਟੇ ਕੱਪੜੇ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਹਨ। ਇਹ ਗੱਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਕਹੀਆਂ ਹਨ।
ਘੱਟ ਕੱਪੜੇ ਪਾਉਣ ਵਾਲੀਆਂ ਔਰਤਾਂ ਦਾ ਅਸਰ ਮਰਦਾਂ 'ਤੇ ਹੋਵੇਗਾ: ਇਮਰਾਨ
ਐਚਬੀਓ ਐਕਸਿਸ ਨਾਲ ਇੱਕ ਇੰਟਰਵਿਊ ਦੌਰਾਨ ਪੱਤਰਕਾਰ ਜੋਨਾਥਨ ਸਵੌਨ ਨੇ ਇਮਰਾਨ ਨੂੰ ਪਾਕਿਸਤਾਨ ਵਿੱਚ ਬਲਾਤਕਾਰ ਪੀੜਤ ਦੀ ਸਜ਼ਾ ਬਾਰੇ ਪੁੱਛਿਆ। ਇਸ 'ਤੇ ਇਮਰਾਨ ਖ਼ਾਨ ਨੇ ਕਿਹਾ,' 'ਜੇਕਰ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ, ਤਾਂ ਇਸ ਦਾ ਅਸਰ ਮਰਦਾਂ 'ਤੇ ਪਏਗਾ। ਉਹ ਰੋਬੋਟ ਨਹੀਂ। ਇਹ ਕੌਮਨ ਸੈਂਸ ਹੈ।” ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੈਂ ਬਲਾਤਕਾਰ ਪੀੜਤ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੀ ਬਜਾਏ, ਮੈਂ ਸਿਰਫ ਇਹ ਕਿਹਾ ਕਿ ਪਰਦੇ ਦਾ ਸਿਸਟਮ ਸਮਾਜ ਵਿੱਚ ਫਸਣ ਤੋਂ ਬਚਾਉਂਦਾ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਕੋਈ ਡਿਸਕੋ ਜਾਂ ਨਾਈਟ ਕਲੱਬ ਨਹੀਂ। ਇੱਥੇ ਬਿਲਕੁਲ ਵੱਖਰਾ ਸਮਾਜ ਹੈ, ਇੱਥੇ ਜੀਵਨ ਦਾ ਢੰਗ ਵੱਖਰਾ ਹੈ। ਜੇ ਤੁਸੀਂ ਇੱਥੇ ਪਰਤਾਵੇ ਵਧਾਉਂਦੇ ਹੋ ਤੇ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲਦਾ ਤੇ ਇਸ ਦੇ ਕੁਝ ਨਾ ਕੁਝ ਨਤੀਜੇ ਤਾਂ ਸਾਹਮਣੇ ਆਉਣਗੇ ਹੀ ਨਾ।"
ਇਮਰਾਨ ਦੇ ਬਿਆਨਾਂ ਦੀ ਅਲੋਚਨਾ
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਬਿਆਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਉਸ ਦੇ ਬਿਆਨ 'ਤੇ ਉਸ ਦੀ ਅਲੋਚਨਾ ਕਰ ਰਹੀਆਂ ਹਨ ਤੇ ਇਸ ਬਿਆਨ ਨੂੰ ਔਰਤਾਂ ਵਿਰੁੱਧੀ ਰਿਹਾ ਜਾ ਰਿਹਾ ਹੈ। ਪਾਕਿਸਤਾਨ ਮੁਸਲਿਮ ਲੀਗ ਦੀ ਬੁਲਾਰੇ ਮਰੀਅਮ ਔਰੰਗਜ਼ੇਬ ਨੇ ਇਮਰਾਨ ਨੂੰ ਬਿਮਾਰ ਤੇ ਔਰਤਾਂ ਵਿਰੋਧੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: Corona Cases in India :ਕੋਰੋਨਾ ਕੇਸਾਂ 'ਚ ਆਈ ਰਿਕਾਰਡ ਕਮੀ, 3 ਮਹੀਨਿਆਂ ਬਾਅਦ 50 ਹਜ਼ਾਰ ਤੋਂ ਵੀ ਘੱਟ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
