ਪੜਚੋਲ ਕਰੋ
Advertisement
World Bicycle Day 2023 : ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਸਾਈਕਲ ਡੇ ? ਜਾਣੋਂ 10 ਦਿਲਚਸਪ ਗੱਲਾਂ
World Bicycle Day 2023 : ਦੁਨੀਆ ਦੇ ਹਰ ਬੱਚੇ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦੀ ਆਪਣੀ ਇੱਕ ਸਾਈਕਲ ਹੋਵੇ, ਜਿਸ ਨੂੰ ਉਹ ਬਹੁਤ ਖੁਸ਼ੀ ਨਾਲ ਚਲਾ ਸਕਦਾ ਹੈ। ਹਰ ਵਿਅਕਤੀ ਦੀ ਸਾਈਕਲ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਹਾਲਾਂਕਿ, ਬਹੁਤ ਘੱਟ
World Bicycle Day 2023 : ਦੁਨੀਆ ਦੇ ਹਰ ਬੱਚੇ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦੀ ਆਪਣੀ ਇੱਕ ਸਾਈਕਲ ਹੋਵੇ, ਜਿਸ ਨੂੰ ਉਹ ਬਹੁਤ ਖੁਸ਼ੀ ਨਾਲ ਚਲਾ ਸਕਦਾ ਹੈ। ਹਰ ਵਿਅਕਤੀ ਦੀ ਸਾਈਕਲ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵਿਸ਼ਵ ਸਾਈਕਲ ਡੇ ਵੀ ਹਰ ਸਾਲ ਮਨਾਇਆ ਜਾਂਦਾ ਹੈ।
ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ। ਸਾਲ 2018 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਨੂੰ ਮਨਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕਾਂ ਨੂੰ ਸਾਈਕਲ ਦੀ ਮਹੱਤਤਾ ਸਮਝਾਈ ਜਾ ਸਕੇ। ਸਾਈਕਲ ਚਲਾਉਣ ਨਾਲ ਮਨੁੱਖੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਹੁਤ ਐਕਟਿਵ ਰਹਿੰਦਾ ਹੈ।
ਸਰੀਰ ਨੂੰ ਮਜ਼ਬੂਤ ਰੱਖਣ ਵਿੱਚ ਕਰਦਾ ਹੈ ਮਦਦ
ਸਾਈਕਲ ਚਲਾਉਣਾ ਜਾਂ ਇਸ ਨੂੰ ਸਿੱਖਣਾ ਕਿਸੇ ਦੇ ਲਈ ਬਚਪਨ ਦੇ ਸ਼ੁਰੂਆਤੀ ਦਿਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ। ਇਹ ਕਿਸੇ ਵੀ ਵਿਅਕਤੀ ਦੇ ਬਚਪਨ ਦਾ ਸਭ ਤੋਂ ਪਸੰਦੀਦਾ ਪਲ ਹੁੰਦਾ ਹੈ। ਸਾਈਕਲ ਚਲਾਉਣ ਨਾਲ ਕਈ ਤਰ੍ਹਾਂ ਦੇ ਸਿਹਤ ਸੰਬੰਧੀ ਵਿਕਾਸ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦੇ ਹਨ। ਹਾਲਾਂਕਿ, ਇਸ ਬਾਰੇ ਕਈ ਅਜਿਹੀਆਂ ਦਿਲਚਸਪ ਗੱਲਾਂ ਅਤੇ ਜਾਣਕਾਰੀਆਂ ਹਨ, ਜੋ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ।
ਸਾਈਕਲ ਨਾਲ ਸਬੰਧਤ 10 ਦਿਲਚਸਪ ਗੱਲਾਂ
ਸਾਈਕਲ ਸ਼ਬਦ ਫਰਾਂਸੀਸੀ ਸ਼ਬਦ 'ਬਾਈਸਾਈਕਲ' ਤੋਂ ਬਣਿਆ ਹੈ। ਇਸ ਨਾਮ ਤੋਂ ਪਹਿਲਾਂ ਸਾਈਕਲਾਂ ਨੂੰ ਵੇਲੋਸੀਪੀਡ ਵਜੋਂ ਜਾਣਿਆ ਜਾਂਦਾ ਸੀ।
ਪਹਿਲੇ 40 ਸਾਲਾਂ ਵਿੱਚ ਤਿੰਨ ਸਭ ਤੋਂ ਮਸ਼ਹੂਰ ਕਿਸਮਾਂ ਦੇ ਸਾਈਕਲ' ਆਏ ਸਨ। ਇਨ੍ਹਾਂ ਵਿੱਚ ਫ੍ਰੈਂਚ ਬੋਨਸ਼ੇਕਰ, ਇੰਗਲਿਸ਼ ਪੈਨੀ-ਫਾਰਥਿੰਗ ਅਤੇ ਰੋਵਰ ਸੇਫਟੀ ਸ਼ਾਮਲ ਸਨ।
ਨੀਦਰਲੈਂਡ ਵਿੱਚ 15 ਸਾਲ ਤੋਂ ਵੱਧ ਉਮਰ ਦੇ ਅੱਠ ਵਿਅਕਤੀਆਂ ਵਿੱਚੋਂ ਸੱਤ ਕੋਲ ਸਾਈਕਲ ਹੈ।
ਹਾਈ-ਵ੍ਹੀਲ ਸਾਈਕਲ 1870 ਦੇ ਦਹਾਕੇ ਵਿੱਚ ਇੱਕ ਪ੍ਰਸਿੱਧ ਸਾਈਕਲ ਹੁੰਦਾ ਸੀ।
1860 ਤੱਕ ਸਾਈਕਲ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਸੀ।
25 ਸਾਲ ਦੀ ਉਮਰ ਦੇ ਫਰੇਡ ਏ ਬਰਚਮੋਰ ਨੇ 1935 ਵਿੱਚ ਪਹਿਲੀ ਵਾਰ ਸਾਈਕਲ ਰਾਹੀਂ ਦੁਨੀਆ ਦਾ ਚੱਕਰ ਲਗਾਇਆ ਸੀ। ਉਸਨੇ ਉਸ ਸਮੇਂ ਦੌਰਾਨ 40,000 ਮੀਲ ਦਾ ਸਫ਼ਰ ਤੈਅ ਕੀਤਾ ਅਤੇ 25,000 ਮੀਲ ਤੱਕ ਪੈਡਲ ਮਾਰਿਆ।
ਅਮਰੀਕਾ ਦੇ ਸ਼ਹਿਰਾਂ ਵਿੱਚ ਰਹਿਣ ਵਾਲੀ ਕੁੱਲ ਆਬਾਦੀ 'ਚੋਂ ਸਿਰਫ਼ ਇੱਕ ਫੀਸਦੀ ਲੋਕ ਹੀ ਸਾਈਕਲ ਦੀ ਵਰਤੋਂ ਕਰਦੇ ਹਨ।
ਅੱਜ ਦੇ ਸਮੇਂ ਚੀਨ ਵਿੱਚ ਡੇਢ ਅਰਬ ਤੋਂ ਵੱਧ ਸਾਈਕਲ ਹਨ।
ਦੁਨੀਆ ਭਰ ਵਿੱਚ ਹਰ ਸਾਲ ਲਗਭਗ 100 ਮਿਲੀਅਨ (10ਕਰੋੜ ) ਸਾਈਕਲ ਬਣਾਏ ਜਾਂਦੇ ਹਨ।
ਟੂਰ ਡੀ ਫਰਾਂਸ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਸਾਈਕਲ ਰੇਸਾਂ ਵਿੱਚੋਂ ਇੱਕ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement