(Source: ECI | ABP NEWS)
Cyborg Cockroach: ਭੂਚਾਲ 'ਚ ਦੱਬੇ ਹੋਏ ਲੋਕਾਂ ਨੂੰ ਲੱਭਣਗੇ 'ਕਾਕਰੋਚ, ਇਸ ਦੇਸ਼ ਨੇ ਲੱਭੀ ਨਵੀਂ ਤਕਨੀਕ, ਮਲਬੇ ਹੇਠ ਫਸੇ ਲੋਕਾਂ ਦੀ ਇੰਝ ਕਰਨਗੇ ਭਾਲ
How 10 Cyborg Cockroaches Joined Earthquake Rescue: ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਰਾਹਤ ਕਾਰਜ ਜਾਰੀ ਹਨ। ਹੁਣ ਸਾਈਬਰਗ ਕਾਕਰੋਚ ਵੀ ਇਸ ਰਾਹਤ ਕਾਰਜ

How 10 Cyborg Cockroaches Joined Earthquake Rescue: ਮਿਆਂਮਾਰ ਵਿੱਚ ਹਾਲ ਹੀ ਵਿੱਚ ਆਏ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਰਾਹਤ ਕਾਰਜ ਜਾਰੀ ਹਨ। ਹੁਣ ਸਾਈਬਰਗ ਕਾਕਰੋਚ ਵੀ ਇਸ ਰਾਹਤ ਕਾਰਜ ਦਾ ਹਿੱਸਾ ਬਣਨ ਜਾ ਰਹੇ ਹਨ। ਸਿੰਗਾਪੁਰ ਦੀ ਹੋਮ ਟੀਮ ਸਾਇੰਸ ਐਂਡ ਟੈਕਨਾਲੋਜੀ (HTX) ਨੇ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਮਦਦ ਕਰਨ ਲਈ ਇਹ ਰੋਬੋਟਿਕ ਕਾਕਰੋਚ ਬਣਾਉਣ ਲਈ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਅਤੇ ਕਲਾਸ ਇੰਜੀਨੀਅਰਿੰਗ ਐਂਡ ਸਲਿਊਸ਼ਨਜ਼ ਨਾਲ ਸਾਂਝੇਦਾਰੀ ਕੀਤੀ ਹੈ।
ਇਹ ਕਾਕਰੋਚ ਕੈਮਰੇ ਅਤੇ ਇਨਫਰਾਰੈੱਡ ਸੈਂਸਰਾਂ ਨਾਲ ਲੈਸ ਹੋਣਗੇ। ਇਸ ਨਾਲ ਭੂਚਾਲ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਵਿੱਚ ਮਦਦ ਮਿਲ ਸਕਦੀ ਹੈ। ਦੱਸ ਦੇਈਏ ਕਿ ਉਨ੍ਹਾਂ ਦੁਆਰਾ 10 ਰੋਬੋਟ ਹਾਈਬ੍ਰਿਡ ਤਿਆਰ ਕੀਤੇ ਗਏ ਹਨ। ਇਨ੍ਹਾਂ ਸਾਈਬਰਗ ਕੀੜਿਆਂ ਨੂੰ ਨੇਪੀਡਾਅ ਅਤੇ ਮਾਂਡਲੇ ਵਿੱਚ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਤਾਇਨਾਤ ਕੀਤਾ ਜਾਵੇਗਾ।
ਸਾਈਬਰਗ ਕਾਕਰੋਚ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੋਣਗੇ?
ਇਨ੍ਹਾਂ ਕੀੜਿਆਂ ਦੀ ਵਰਤੋਂ ਉਨ੍ਹਾਂ ਥਾਵਾਂ ਨੂੰ ਸਕੈਨ ਕਰਨ ਲਈ ਕੀਤੀ ਜਾਵੇਗੀ ਜਿੱਥੇ ਬਚਾਅ ਟੀਮਾਂ ਲਈ ਪਹੁੰਚਣਾ ਮੁਸ਼ਕਲ ਹੈ। ਇਹ ਕੀੜੇ ਮਲਬੇ ਵਿੱਚੋਂ ਜਾਂ ਤੰਗ ਥਾਵਾਂ 'ਤੇ ਆਸਾਨੀ ਨਾਲ ਘੁੰਮ ਸਕਣਗੇ ਅਤੇ ਇਨ੍ਹਾਂ 'ਤੇ ਲੱਗੇ ਕੈਮਰਿਆਂ ਅਤੇ ਸੈਂਸਰਾਂ ਦੀ ਮਦਦ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। "ਇਹ ਪਹਿਲੀ ਵਾਰ ਹੈ ਜਦੋਂ ਇਸ ਖੇਤਰ ਵਿੱਚ ਰੋਬੋਟਿਕ ਹਾਈਬ੍ਰਿਡ ਕੀੜਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਬਹੁਤ ਸਾਰੀਆਂ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਾਡੇ ਕੋਲ ਉਨ੍ਹਾਂ ਨਾਲ ਨਜਿੱਠਣ ਲਈ ਜ਼ਿਆਦਾ ਸਮਾਂ ਨਹੀਂ ਹੈ," HTX ਦੇ ਰੋਬੋਟਿਕਸ ਸੈਂਟਰ ਤੋਂ ਓਂਗ ਕਾ ਹਿੰਗ ਕਹਿੰਦੇ ਹਨ।
ਬਹੁਤ ਸਾਰੀਆਂ ਚੁਣੌਤੀਆਂ ਦਾ ਕਰਨਾ ਪੈ ਰਿਹਾ ਸਾਹਮਣਾ
HTX ਦੇ ਯਾਪ ਕਿਆਨ ਯਾਦ ਕਰਦੇ ਹੋਏ ਦੱਸਦੇ ਹਨ "ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਜੋ ਲੰਬੇ ਸਮੇਂ ਤੋਂ ਮਲਬੇ ਹੇਠ ਫਸੇ ਹੋਏ ਸਨ। ਇਸ ਚੀਜ਼ ਨੇ HTX ਨੂੰ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ।" ਉੱਚ ਤਾਪਮਾਨ, ਬਿਜਲੀ ਦੇ ਕੱਟਾਂ ਅਤੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ, ਇਹ ਟੀਮ ਲੋਕਾਂ ਦੀ ਮਦਦ ਲਈ ਡਟ ਕੇ ਖੜ੍ਹੀ ਹੈ। ਉਹ ਕਹਿੰਦੇ ਹਨ ਕਿ ਜਿੰਨਾ ਚਿਰ ਲੋਕਾਂ ਨੂੰ ਮਦਦ ਦੀ ਲੋੜ ਹੈ, ਅਸੀਂ ਇੱਥੇ ਹੀ ਰਹਾਂਗੇ। ਇੰਜੀਨੀਅਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵੇਲੇ ਇਨ੍ਹਾਂ ਰੋਬੋਟਾਂ ਨੂੰ ਲੋਕ ਨਹੀਂ ਮਿਲੇ ਹਨ ਪਰ ਇਹ ਤੰਗ ਥਾਵਾਂ ਨੂੰ ਸਕੈਨ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਏ ਹਨ।
ਸਮੇਂ ਤੋਂ ਪਹਿਲਾਂ ਮੈਦਾਨ 'ਤੇ ਉਤਾਰਿਆ ਗਿਆ
ਇੰਜੀਨੀਅਰਾਂ ਨੇ ਕਿਹਾ ਹੈ ਕਿ ਇਹ ਸਾਈਬਰਗ ਕੀੜੇ ਅਸਲ ਵਿੱਚ 2026 ਤੋਂ ਵਰਤੇ ਜਾਣੇ ਸਨ, ਪਰ ਹਾਲਾਤਾਂ ਦੇ ਕਾਰਨ, ਇਨ੍ਹਾਂ ਨੂੰ ਜਲਦੀ ਤਾਇਨਾਤ ਕਰਨਾ ਪਿਆ। ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਸਾਨੂੰ ਮਿਲਣ ਵਾਲੀ ਫੀਡਬੈਕ ਇਨ੍ਹਾਂ ਰੋਬੋਟਾਂ ਦੇ ਵਿਕਾਸ ਨੂੰ ਤੇਜ਼ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















